ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੇਜਰੀਵਾਲ ਨੂੰ ਧੀ ਕਿਡਨੈਪ ਕਰਨ ਦੀ ਮਿਲੀ ਧਮਕੀ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਕੇਜਰੀਵਾਲ ਨੂੰ ਧੀ ਕਿਡਨੈਪ ਕਰਨ ਦੀ ਮਿਲੀ ਧਮਕੀ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
Page Visitors: 2337

ਕੇਜਰੀਵਾਲ ਨੂੰ ਧੀ ਕਿਡਨੈਪ ਕਰਨ ਦੀ ਮਿਲੀ ਧਮਕੀ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
By : ਬਾਬੂਸ਼ਾਹੀ ਬਿਊਰੋ
Sunday, Jan 13, 2019 07:53 AM

ਨਵੀਂ ਦਿੱਲੀ, 13 ਜਨਵਰੀ 2019 -
ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਰਲ ਨੂੰ ਉਨ੍ਹਾਂ ਦੀ ਬੇਟੀ ਨੂੰ ਅਗਵਾ ਕਰਨ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਧਮਕੀ ਸੀਐਮ ਆਫਿਸ ਨੂੰ ਈਮੇਲ ਰਾਹੀਂ ਭੇਜੀ ਗਈ ਹੈ। ਪੁਲਿਸ ਕਮਿਸ਼ਨਰ ਅਮੂਲਯ ਪਰਨਾਇਕ ਨੂੰ ਸ਼ਿਕਾਇਤ ਮਿਲਣ ਉਪਰੰਤ ਇਸ ਮਾਮਲੇ ਦੀ ਜਾਂਚ ਸਪੈਸ਼ਲ ਸੈੱਲ ਹੇਠ ਆਉਣ ਵਾਲੀ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਹੈ।
  ਇਸਦੇ ਨਾਲ ਹੀ ਮੁੱਖ ਮੰਤਰੀ ਦੀ ਬੇਟੀ ਦੀ ਸੁਰੱਖਿਆ ਲਈ ਫੌਰਨ ਇੱਕ ਗਾਰਡ ਦੇ ਦਿੱਤਾ ਗਿਆ ਹੈ। ਸਪੈਸ਼ਲ ਸੈੱਲ ਤੇ ਸਾਈਬਰ ਸੈੱਲ ਮਾਮਲੇ ਦੀ ਜਾਂਚ 'ਚ ਜੁਟ ਗਏ ਹਨ।
  ਜਾਣਕਾਰੀ ਮੁਤਾਬਕ 9 ਜਨਵਰੀ ਨੂੰ ਇਕ ਅਣਪਛਾਤੇ ਸ਼ਖਸ ਨੇ ਮੁੱਖ ਮੰਤਰੀ ਆਫਿਸ ਨੂੰ ਈਮੇਲ ਕਰ ਕੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਆਪਣੀ ਬੇਟੀ ਬਚਾ ਸਕਦਾ ਹੈਂ ਤਾਂ ਬਚਾ ਲਉ। ਉਹ ਉਸਨੂੰ ਅਗਵਾ ਕਰ ਲਵੇਗਾ।
  ਮੇਲ ਆਉਣ ਨਾਲ ਹੀ ਉਸਦੀ ਸੂਚਨਾ ਪੁਲਿਸ ਕਮਿਸ਼ਨਰ ਕੋਲ ਦਿੱਤੀ ਗਈ । ਕਮਿਸ਼ਨਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਉਨ੍ਹਾਂ ਜਲਦ ਤੋਂ ਜਲਦ ਸਾਈਬਰ ਸੈੱਲ ਨੂੰ ਦੋਸ਼ੀ ਨੂੰ ਫੜਨ ਲਈ ਨਿਰਦੇਸ਼ ਦਿੱਤੇ ਹਨ। ਪਰ ਫਿਲਹਾਲ ਪੁਲਿਸ ਹੱਥ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ।
.....................................
ਟਿੱਪਣੀ:-ਟੁਚੇ ਰਾਜ-ਨੇਤਿਆਂ ਨੂੰ ਭਾਰਤ 'ਚ ਅਗ ਲਾਓਣ ਤੋਂ ਡਰਨਾ ਚਾਹੀਦਾ ਹੈ. ਅਗ ਨੂੰ ਇਹ ਪਛਾਣ ਨਹੀਂ ਹੁੰਦੀ ਕਿ ਇਹ ਕਿਸ ਪਾਰਟੀ ਦਾ ਬੰਦਾ ਹੈ .  ਅਮਰ ਜੀਤ ਸਿੰਘ ਚੰਦੀ 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.