ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ
ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ
Page Visitors: 2343

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

January 12
21:50 2019

ਵਾਸ਼ਿੰਗਟਨ, 12 ਜਨਵਰੀ (ਪੰਜਾਬ ਮੇਲ)- ਅਮਰੀਕਾ ‘ਚ 20 ਦਿਨਾਂ ਤੋਂ ਚੱਲ ਰਹੇ ਸ਼ਟਡਾਊਨ ਕਾਰਨ ਛੁੱਟੀ ‘ਤੇ ਰਹਿਣ ਨੂੰ ਮਜਬੂਰ ਸੰਘੀ ਮੁਲਾਜ਼ਮਾਂ ਨੇ ਵਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰ ਕੇ ਆਪਣਾ ਰੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ਟਡਾਊਨ ਖਤਮ ਕਰਨ ਦੀ ਅਪੀਲ ਕਰਦੇ ਹੋਏ ਆਪਣੀ ਤਨਖਾਹ ਦੀ ਮੰਗ ਕੀਤੀ।
   ਵਾਈਟ ਹਾਊਸ ਦੇ ਬਾਹਰ ਮਾਰਚ ਕਰਦੇ ਹੋਏ ਮੁਲਾਜ਼ਮਾਂ ਨੇ ਕੁਝ ਪੋਸਟਰ ਵੀ ਲਹਿਰਾਏ। ਇਨ੍ਹਾਂ ‘ਚ ਲਿਖਿਆ ਸੀ, ‘ਸਾਨੂੰ ਹੜਤਾਲ ਨਹੀਂ, ਕੰਮ ਚਾਹੀਦਾ ਹੈ।’   ਰਾਜਧਾਨੀ ਵਾਸ਼ਿੰਗਟਨ ਦੇ ਇਲਾਵਾ ਫਲੋਰਿਡਾ, ਨਿਊਯਾਰਕ, ਓਗਡੇਨ ਆਦਿ ‘ਚ ਵੀ ਕਈ ਥਾਵਾਂ ‘ਤੇ ਸਰਕਾਰੀ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਟਰੰਪ ਨੇ ਮੈਕਸਿਕੋ ਸਰਹੱਦ ‘ਤੇ ਕੰਧ ਬਣਾਉਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਨ ਲਈ ਸੰਸਦ ਤੋਂ 5.7 ਅਰਬ ਡਾਲਰ (ਕਰੀਬ 40 ਹਜ਼ਾਰ ਕਰੋੜ ਰੁਪਏ) ਦੇ ਵਾਧੂ ਬਜਟ ਦੀ ਮੰਗ ਕੀਤੀ ਸੀ। ਇਸ ‘ਤੇ ਸਹਿਮਤੀ ਨਾ ਬਣਨ ਦੇ ਕਾਰਨ ਹੀ ਅਮਰੀਕਾ ‘ਚ ਸ਼ਟਡਾਊਨ ਦੀ ਸਥਿਤੀ ਹੈ।
  ਇਸ ਨਾਲ ਕਰੀਬ ਅੱਠ ਲੱਖ ਸੰਘੀ ਮੁਲਾਜ਼ਮ ਪ੍ਰਭਾਵਿਤ ਹਨ। ਉਨ੍ਹਾਂ ਨੂੰ ਜਾਂ ਤਾਂ ਛੁੱਟੀ ‘ਤੇ ਰਹਿਣਾ ਪੈ ਰਿਹਾ ਹੈ ਜਾਂ ਬਿਨਾਂ ਤਨਖਾਹ ਦੇ ਕੰਮ ਕਰਨਾ ਪੈ ਰਿਹਾ ਹੈ। ਵਾਤਾਵਰਨ ਸੁਰੱਖਿਆ ਏਜੰਸੀ ਦੀ ਵਿਗਿਆਨਕ ਐਲਨ ਸੁਰਿਆਨੋ ਨੇ ਕਿਹਾ ਕਿ ਇਸ ਤੋਂ ਇਹ ਤਾਂ ਸਪੱਸ਼ਟ ਹੈ ਕਿ ਸਰਕਾਰ ਆਮ ਨਾਗਰਿਕਾਂ ਦੀ ਸਮੱਸਿਆ ਨਹੀਂ ਸਮਝਦੀ। ਇਕ ਹੋਰ ਸੰਘੀ ਮੁਲਾਜ਼ਮ ਨੇ ਕਿਹਾ ਕਿ ਸ਼ਟਡਾਊਨ ਕਾਰਨ ਅਸੀਂ ਆਪਣੀਆਂ ਮੂਲ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.