ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹਰ ਹਾਲ ‘ਚ ਤਿਆਰ ਹੋਵੇਗਾ ਕਰਤਾਰਪੁਰ ਸਾਹਿਬ ਕਾਰੀਡੋਰ : ਸਿੱਧੂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹਰ ਹਾਲ ‘ਚ ਤਿਆਰ ਹੋਵੇਗਾ ਕਰਤਾਰਪੁਰ ਸਾਹਿਬ ਕਾਰੀਡੋਰ : ਸਿੱਧੂ
Page Visitors: 2333

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹਰ ਹਾਲ ‘ਚ ਤਿਆਰ ਹੋਵੇਗਾ ਕਰਤਾਰਪੁਰ ਸਾਹਿਬ ਕਾਰੀਡੋਰ : ਸਿੱਧੂਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹਰ ਹਾਲ ‘ਚ ਤਿਆਰ ਹੋਵੇਗਾ ਕਰਤਾਰਪੁਰ ਸਾਹਿਬ ਕਾਰੀਡੋਰ : ਸਿੱਧੂ

January 14
21:39 2019

ਚੰਡੀਗੜ੍ਹ, 14 ਜਨਵਰੀ (ਪੰਜਾਬ ਮੇਲ)- ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਸਬੰਧੀ ਪਾਕਿਸਤਾਨ ਵਲੋਂ ਕੰਮ ਤੇਜ਼ੀ ਨਾਲ ਚੱਲ ਰਿਹਾ ਹੋਣ ਅਤੇ ਭਾਰਤੀ ਹੱਦ ‘ਚ ਕੰਮ ਸ਼ੁਰੂ ਨਾ ਹੋਣ ਦੇ ਵਿਵਾਦ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੋ ਲੋਕ ਨੈਗੇਟਿਵ ਬੋਲ ਰਹੇ ਹਨ, ਉਨ੍ਹਾਂ ਨੂੰ ਬੋਲਣ ਦਿਓ ਪਰ ਇੰਨਾ ਜ਼ਰੂਰ ਹੈ ਕਿ ਅੜਚਣਾਂ ਦੇ ਬਾਵਜੂਦ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਹਰ ਹਾਲ ‘ਚ ਪੂਰਾ ਹੋ ਜਾਵੇਗਾ। ਸਿੱਧੂ ਨੇ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਵਾਲੀ ਸਾਈਡ ਕਾਰੀਡੋਰ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਸੂਚਨਾ ਮੁਤਾਬਕ ਸੜਕਾਂ ਤੇ ਹੋਰ ਨਿਰਮਾਣ ਦਾ ਕੰਮ 15 ਫੀਸਦੀ ਪੂਰਾ ਵੀ ਹੋ ਚੁੱਕਿਆ ਹੈ ਪਰ ਸਾਡੇ ਦੇਸ਼ ‘ਚ ਵੀ ਕੰਮ ਰੁਕਿਆ ਹੋਇਆ ਨਹੀਂ ਹੈ। ਕੇਂਦਰ ਸਰਕਾਰ ਦੇ ਪਲਾਨ ਨੂੰ ਕਨਫਰਮੇਸ਼ਨ ਮਿਲਦੇ ਸਾਰ ਹੀ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਨਾਲ ਹੀ ਡੇਰਾ ਬਾਬਾ ਨਾਨਕ ਦੀ ਡਿਵੈੱਲਪਮੈਂਟ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਮਨੁੱਖਤਾ ਦੇ ਸੰਦੇਸ਼ਵਾਹਕ ਬਾਬਾ ਨਾਨਕ ਅਤੇ ਸਿੱਖ ਕੌਮ ਦੀ ਸ਼ਰਧਾ ਨਾਲ ਜੁੜੇ ਇਸ ਵੱਡੇ ਨੇਕ ਕੰਮ ‘ਚ ਕੋਈ ਰੋੜਾ ਅਟਕਾਏਗਾ ਪਰ ਇਹ ਵੀ ਤੈਅ ਹੈ ਕਿ ਇਸ ਨੇਕ ਕੰਮ ‘ਚ ਰੋੜਾ ਅਟਕਾਉਣ ਵਾਲੇ ਦਾ ਕੁੱਝ ਨਹੀਂ ਰਹੇਗਾ, ਜਦਕਿ ਕਿਸੇ ਵੀ ਪੱਧਰ ਦਾ ਸਹਿਯੋਗ ਦੇਣ ਵਾਲੇ ਦੀਆਂ ਬਾਬਾ ਨਾਨਕ ਝੋਲੀਆਂ ਭਰ ਦੇਵੇਗਾ।
ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਹਿੱਸੇ ‘ਚ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਤਕਰੀਬਨ ਸਾਢੇ ਚਾਰ ਕਿਲੋਮੀਟਰ ਲੰਮਾ ਮਾਰਗ ਹੈ, ਜਦਕਿ ਸਾਡੇ ਵਲੋਂ ਇਹ ਹਿੱਸਾ ਕਾਫ਼ੀ ਘੱਟ ਹੈ, ਇਸ ਲਈ ਸਾਨੂੰ ਕੰਮ ਸ਼ੁਰੂ ਕਰਨ ਨੂੰ ਲੈ ਕੇ ਫਿਲਹਾਲ ਕੋਈ ਜਲਦੀ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਗੁਰਪੁਰਬ ਤੋਂ ਪਹਿਲਾਂ-ਪਹਿਲਾਂ ਹਰ ਹਾਲ ‘ਚ ਕਾਰੀਡੋਰ ਤੇ ਹੋਰ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਨਵੀਂ ਦਿੱਲੀ ‘ਚ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਮੁੱਦੇ ‘ਤੇ ਉੱਚ ਪੱਧਰੀ ਬੈਠਕ ਹੋਣੀ ਹੈ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਫੌਜ ਪ੍ਰਮੁੱਖ ਬਿਪਨ ਰਾਵਤ ਵੀ ਮੌਜੂਦ ਰਹਿਣਗੇ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੱਲ ਹੋਣ ਵਾਲੀ ਇਸ ਅਹਿਮ ਬੈਠਕ ਤੋਂ ਬਾਅਦ ਭਾਰਤੀ ਹਿੱਸੇ ‘ਚ ਨਿਰਮਾਣ ਲਈ ਜ਼ਮੀਨ ਐਕਵਾਇਰ ਕਰਨ ਤੇ ਪੰਜਾਬ ਸਰਕਾਰ ਨੂੰ ਦਿੱਤੇ ਜਾਣ ਵਾਲੇ ਫੰਡਾਂ ਨੂੰ ਹਰੀ ਝੰਡੀ ਮਿਲ ਜਾਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.