ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ
ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ
Page Visitors: 2354

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

January 13
17:30 2019

ਵਾਸ਼ਿੰਗਟਨ, 13 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲੰਬੇ ਹੱਥੀ ਲਿਆ। ਉਨ੍ਹਾਂ ਆਖਿਆ ਕਿ ਮਈ 2017 ‘ਚ ਜਦੋਂ ਉਨ੍ਹਾਂ ਨੇ ਜੇਮਸ ਕੋਮੀ ਨੂੰ ਐੱਫ.ਬੀ.ਆਈ. ਡਾਇਰੈਕਟਰ ਦੇ ਅਹੁਦੇ ਤੋਂ ਬਰਖਾਸਤ ਕੀਤਾ ਸੀ ਤਾਂ ਏਜੰਸੀ ਨੇ ਬਗੈਰ ਕਿਸੇ ਕਾਰਨ ਅਤੇ ਬਿਨਾਂ ਕਿਸੇ ਸਬੂਤ ਦੇ ਇਸ ਗੱਲ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਕਿ ਕਿਤੇ ਉਹ ਰੂਸ ਲਈ ਤਾਂ ਕੰਮ ਨਹੀਂ ਕਰ ਰਹੇ। ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਐੱਫ.ਬੀ.ਆਈ. ਨੇ ਇਹ ਪਤਾ ਲਗਾਉਣ ਲਈ ਖੁਫੀਆ ਜਾਂਚ ਸ਼ੁਰੂ ਕੀਤੀ ਹੈ ਕਿ ਕਿਤੇ ਟਰੰਪ ਰਾਸ਼ਟਰੀ ਸੁਰੱਖਿਆ ਲਈ ਖਤਰਾ ਤਾ ਨਹੀਂ। ਇੰਨਾ ਹੀ ਨਹੀਂ ਐੱਫ.ਬੀ.ਆਈ. ਨੇ ਰਾਸ਼ਟਰਪਤੀ ਵੱਲੋਂ ਨਿਆਂ ‘ਚ ਵਿਰੋਧ ਪੈਦਾ ਕਰਨ ਦੀ ਉਮੀਦ ਦੀ ਵੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਫ.ਬੀ.ਆਈ. ਦੀ ਜਾਂਚ ਸ਼ੁਰੂ ਹੋਣ ਕਾਰਨ 2016 ਦੀਆਂ ਚੋਣਾਂ ‘ਚ ਰੂਸ ਦੀ ਦਖਲਅੰਦਾਜ਼ੀ ਦੇ ਮਾਮਲੇ ‘ਚ ਵਿਸ਼ੇਸ਼ ਵਕੀਲ ਰਾਬਰਟ ਮੂਲਰ ਵੱਲੋਂ ਕੀਤੀ ਜਾ ਰਹੀ ਜਾਂਚ ਦਾ ਦਾਇਰਾ ਹੋਰ ਵੱਡਾ ਹੋ ਗਿਆ ਹੈ। ਅਖਬਾਰ ਨੇ ਕਿਹਾ ਕਿ ਇਸ ਗੱਲ ਦੇ ਕੋਈ ਵੀ ਸਬੂਤ ਜਨਤਕ ਨਹੀਂ ਹਨ ਕਿ ਟਰੰਪ ਰੂਸੀ ਅਧਿਕਾਰੀਆਂ ਦੇ ਸੰਪਰਕ ‘ਚ ਸਨ ਜਾਂ ਉਨ੍ਹਾਂ ਨੇ ਰੂਸੀ ਅਧਿਕਾਰੀਆਂ ਤੋਂ ਕੋਈ ਨਿਰਦੇਸ਼ ਲਿਆ। ਟਰੰਪ ਨੇ ਟਵੀਟ ਕਰ ਆਖਿਆ ਕਿ ਵਾਹ ਨਾਕਾਮ ਹੋ ਰਹੇ ਨਿਊਯਾਰਕ ਟਾਈਮਜ਼ ਤੋਂ ਹੁਣੇ-ਹੁਣੇ ਪਤਾ ਲੱਗਾ ਕਿ ਐੱਫ. ਬੀ. ਆਈ. ਦੇ ਭ੍ਰਿਸ਼ਟ ਸਾਬਕਾ ਅਧਿਕਾਰੀਆਂ, ਜਿਨ੍ਹਾਂ ਨੂੰ ਕਿਸੇ ਕਾਰਨ ਏਜੰਸੀ ਛੱਡਣ ਨੂੰ ਮਜ਼ਬੂਰ ਹੋਣਾ ਪਿਆ ਜਾਂ ਫਿਰ ਤੋਂ ਤਕਰੀਬਨ ਬਰਖਾਸਤ ਕਰ ਦਿੱਤੇ ਗਏ, ਉਨ੍ਹਾਂ ਨੇ ਮੇਰੇ ਬਾਰੇ ‘ਚ ਜਾਂਚ ਸ਼ੁਰੂ ਕੀਤੀ, ਬਗੈਰ ਕਿਸੇ ਕਾਰਨ ਅਤੇ ਬਿਨਾਂ ਕਿਸੇ ਸਬੂਤ ਦੇ। ਇਹ ਜਾਂਚ ਉਦੋਂ ਸ਼ੁਰੂ ਕੀਤੀ ਗਈ ਜਦੋਂ ਮੈਂ ਜੇਮਸ ਕੋਮੀ ਨੂੰ ਬਰਖਾਸਤ ਕੀਤਾ।
ਟਰੰਪ ਨੇ ਕਿਹਾ ਕਿ ਕੋਮੀ ਦੇ ਬਦਤਰ ਅਗਵਾਈ ਕਾਰਨ ਐੱਫ. ਬੀ. ਆਈ. ਪੂਰੇ ਸੰਕਟ ‘ਚ ਹੈ। ਉਨ੍ਹਾਂ ਨੇ ਅੱਗੇ ਆਖਿਆ ਕਿ ਜਿਸ ਦਿਨ ਮੈਂ ਜੇਮਸ ਕੋਮੀ ਨੂੰ ਬਰਖਾਸਤ ਕੀਤਾ ਉਹ ਅਮਰੀਕਾ ਲਈ ਮਹਾਨ ਦਿਨ ਸੀ। ਟਰੰਪ ਦੀ ਪ੍ਰੈੱਸ ਸਕੱਤਰ ਸਾਰਾ ਸੈਂਡ੍ਰਸ ਨੇ ਸ਼ਨੀਵਾਰ ਨੂੰ ਇਕ ਬਿਆਨ ‘ਚ ਆਖਿਆ ਕਿ ਤਾਜ਼ਾ ਦੋਸ਼ ‘ਬਕਵਾਸ’ ਹੈ। ਉਨ੍ਹਾਂ ਨੇ ਕਿਹਾ ਕਿ ਜੇਮਸ ਕੋਮੀ ਨੂੰ ਇਸ ਲਈ ਬਰਖਾਸਤ ਕੀਤਾ ਗਿਆ ਸੀ ਕਿਉਂਕਿ ਉਹ ਪੱਖਪਾਤੀ ਹੈ ਅਤੇ ਟਰੰਪ ਅਸਲ ‘ਚ ਰੂਸ ਦੇ ਸਖਤ ਖਿਲਾਫ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.