ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਚੀਨ ਕਿਸੇ ਵੀ ਦੇਸ਼ ਵਲੋਂ ਤਾਇਵਾਨ ਨੂੰ ਹਥਿਆਰ ਦਿੱਤੇ ਜਾਣ ਦੇ ਖਿਲਾਫ
ਚੀਨ ਕਿਸੇ ਵੀ ਦੇਸ਼ ਵਲੋਂ ਤਾਇਵਾਨ ਨੂੰ ਹਥਿਆਰ ਦਿੱਤੇ ਜਾਣ ਦੇ ਖਿਲਾਫ
Page Visitors: 2337

ਚੀਨ ਕਿਸੇ ਵੀ ਦੇਸ਼ ਵਲੋਂ ਤਾਇਵਾਨ ਨੂੰ ਹਥਿਆਰ ਦਿੱਤੇ ਜਾਣ ਦੇ ਖਿਲਾਫਚੀਨ ਕਿਸੇ ਵੀ ਦੇਸ਼ ਵਲੋਂ ਤਾਇਵਾਨ ਨੂੰ ਹਥਿਆਰ ਦਿੱਤੇ ਜਾਣ ਦੇ ਖਿਲਾਫ

January 14
17:28 2019

ਬੀਜਿੰਗ, 14 ਜਨਵਰੀ (ਪੰਜਾਬ ਮੇਲ)-
ਚੀਨ ਨੇ ਤਾਇਵਾਨ ਨੂੰ ਪਣ-ਡੁੱਬੀ ਬਣਾਉਣ ਲਈ ਤਕਨੀਕ ਦੇਣ ਦਾ ਸੋਮਵਾਰ ਨੂੰ ਸਖਤ ਵਿਰੋਧ ਕੀਤਾ ਹੈ ਤੇ ਕਿਹਾ ਹੈ ਕਿ ਬੀਜਿੰਗ ਨਾਲ ਰਿਸ਼ਤਾ ਰੱਖਣ ਵਾਲੇ ਦੇਸ਼ਾਂ ਨੂੰ ‘ਇਕ ਚੀਨ’ ਸਿਧਾਂਤ ਦਾ ਈਮਾਨਦਾਰੀ ਨਾਲ ਪਾਲਣ ਕਰਨਾ ਚਾਹੀਦਾ ਤੇ ਤਾਇਵਾਨ ਨਾਲ ਕਿਸੇ ਵੀ ਤਰ੍ਹਾਂ ਦੇ ਫੌਜੀ ਸਬੰਧ ਨੂੰ ਰੋਕ ਦੇਣਾ ਚਾਹੀਦਾ ਹੈ।
ਤਾਇਵਾਨ ਮੀਡੀਆ ਨੇ ਪਿਛਲੇ ਸਾਲ ਖਬਰ ਦਿੱਤੀ ਸੀ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਉਸ ਨੂੰ ਤਕਨੀਕ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਤਾਇਵਾਨ ਆਪਣੀਆਂ ਪਣ-ਡੁੱਬੀਆਂ ਖੁਦ ਹੀ ਬਣਾ ਸਕੇਗਾ। ਅਜਿਹੀ ਖਬਰ ਆਈ ਸੀ ਕਿ 6 ਵਿਦੇਸ਼ੀ ਕੰਪਨੀਆਂ ਪਹਿਲਾਂ ਹੀ ਪਣ-ਡੁੱਬੀਆਂ ਲਈ ਡਿਜ਼ਾਇਨ ਪ੍ਰਸਤਾਵ ਸੌਂਪ ਚੁੱਕੀਆਂ ਹਨ। ਉਨ੍ਹਾਂ ‘ਚੋਂ ਇਕ ਕੰਪਨੀ ਭਾਰਤ ਦੀ ਹੈ।
   ਤਾਇਵਾਨ ਨਿਊਜ਼ ਨੇ ਪਿਛਲੇ ਸਾਲ ਅਕਤੂਬਰ ‘ਚ ਖਬਰ ਦਿੱਤੀ ਸੀ ਕਿ ਇਨ੍ਹਾਂ 6 ਕੰਪਨੀਆਂ ‘ਚ 2 ਯੂਰਪੀ, ਦੋ ਅਮਰੀਕੀ, ਇਕ ਭਾਰਤੀ ਤੇ ਇਕ ਜਾਪਾਨੀ ਕੰਪਨੀ ਸ਼ਾਮਲ ਹੈ। ਖਬਰ ‘ਚ ਇਨ੍ਹਾਂ ਦੇਸ਼ਾਂ ਦੀਆਂ ਕੰਪਨੀਆਂ ਦਾ ਬਿਓਰਾ ਨਹੀਂ ਹੈ।
   ਸੋਮਵਾਰ ਨੂੰ ਇਥੇ ਚੀਨ ਦੀ ਸਰਕਾਰੀ ਮੀਡੀਆ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਮਯੰਗ ਨੇ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਚੀਨ ਕਿਸੇ ਵੀ ਦੇਸ਼ ਵਲੋਂ ਤਾਇਵਾਨ ਨੂੰ ਹਥਿਆਰ ਦਿੱਤੇ ਜਾਣ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਚੀਨ ਤਾਇਵਾਨ ਨਾਲ ਕਿਸੇ ਵੀ ਦੇਸ਼ ਦੇ ਫੌਜੀ ਸਬੰਧ ਦੇ ਬਿਲਕੁਲ ਖਿਲਾਫ ਹੈ। ਚੀਨ ਦਾ ਰੁਖ ਸਪੱਸ਼ਟ ਤੇ ਹਮੇਸ਼ਾ ਇਕੋ ਜਿਹਾ ਹੈ। ਅਮਰੀਕਾ ਤੇ ਹੋਰ ਦੇਸ਼ ਇਸ ਮੁੱਦੇ ਦੀ ਸੰਵੇਦਨਸ਼ੀਲਤਾ ਤੇ ਖਤਰੇ ਨੂੰ ਪੂਰੀ ਤਰ੍ਹਾਂ ਸਮਝਦੇ ਹਨ। ਚੀਨ ਤਾਇਵਾਨ ‘ਤੇ ਦਾਅਵਾ ਕਰਦਾ ਰਿਹਾ ਹੈ। ਉਹ 1949 ‘ਚ ਉਸ ਤੋਂ ਵੱਖ ਹੋਇਆ ਸੀ। ਉਹ ਤਾਇਵਾਨ ਨਾਲ ਕਿਸੇ ਵੀ ਦੇਸ਼ ਦੇ ਡਿਪਲੋਮੈਟਕਿ ਸਬੰਧ ਦੇ ਖਿਲਾਫ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.