ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
2014 ਲੋਕ ਸਭਾ ਚੋਣਾਂ ‘ਚ ਈ.ਵੀ.ਐੱਮ. ਨੂੰ ਕੀਤਾ ਗਿਆ ਸੀ ਹੈਕ!
2014 ਲੋਕ ਸਭਾ ਚੋਣਾਂ ‘ਚ ਈ.ਵੀ.ਐੱਮ. ਨੂੰ ਕੀਤਾ ਗਿਆ ਸੀ ਹੈਕ!
Page Visitors: 2371

2014 ਲੋਕ ਸਭਾ ਚੋਣਾਂ ‘ਚ ਈ.ਵੀ.ਐੱਮ. ਨੂੰ ਕੀਤਾ ਗਿਆ ਸੀ ਹੈਕ!   
January 23 09:18 2019
Print This Article
Share it With Friends
-ਭਾਰਤੀ ਸਾਈਬਰ ਮਾਹਿਰ ਨੇ ਕੀਤਾ ਚੋਣਾਂ ‘ਚ ਧਾਂਦਲੀ ਦਾ ਦਾਅਵਾ
ਲੰਡਨ, (ਪੰਜਾਬ ਮੇਲ)-ਅਮਰੀਕਾ ‘ਚ ਰਾਜਨੀਤਿਕ ਸ਼ਰਨ ਦੀ ਮੰਗ ਕਰ ਰਹੇ ਇਕ ਭਾਰਤੀ ਸਾਈਬਰ ਮਾਹਿਰ ਨੇ ਦਾਅਵਾ ਕੀਤਾ ਹੈ ਕਿ 2014 ਦੀਆਂ ਆਮ ਚੋਣਾਂ ‘ਚ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਨੂੰ ਹੈਕ ਕਰਕੇ ਧਾਂਦਲੀ ਕੀਤੀ ਗਈ ਸੀ। ‘ਸਕਾਈਪ’ ਰਾਹੀਂ ਲੰਡਨ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਕਤ ਵਿਅਕਤੀ, ਜਿਸ ਦੀ ਪਹਿਚਾਣ ਸਈਦ ਸੂਜਾ ਵਜੋਂ ਹੋਈ ਹੈ, ਨੇ ਦੱਸਿਆ ਕਿ 2014 ‘ਚ ਉਸ ਦੀ ਟੀਮ ਦੇ ਕੁਝ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਉਸ ਨੇ ਭਾਰਤ ਛੱਡ ਦਿੱਤਾ ਸੀ।
 ਉਸ ਨੇ ਦਾਅਵਾ ਕੀਤਾ ਕਿ ਰਿਲਾਇੰਸ ਜੀਓ ਨੇ ਭਾਜਪਾ ਦੀ ਮਦਦ ਕਰਦਿਆਂ ਈ.ਵੀ.ਐੱਮ. ਹੈਕ ਕਰਨ ਲਈ ਸਿਗਨਲਾਂ ਦੀ ਫਰੀਕਿਊਏਂਸੀ ਨੂੰ ਘਟਾ ਦਿੱਤਾ ਸੀ।
  ਸੂਜਾ ਨੇ ਕਿਹਾ ਕਿ ਭਾਜਪਾ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ‘ਚ ਵੀ ਚੋਣਾਂ ਜਿੱਤ ਗਈ ਹੁੰਦੀ, ਜੇਕਰ ਉਸ ਦੀ ਟੀਮ ਨੇ ਇਨ੍ਹਾਂ ਰਾਜਾਂ ‘ਚ ਈ.ਵੀ.ਐੱਮ. ਨੂੰ ਹੈਕ ਕਰਨ ਲਈ ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਨਾ ਰੋਕਿਆ ਹੁੰਦਾ। ਉਸ ਨੇ ਦਾਅਵਾ ਕੀਤਾ ਕਿ ਉਹ ਤੇ ਉਸ ਦੀ ਟੀਮ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮ. (ਈ.ਸੀ.ਆਈ.ਐੱਲ.) ਦਾ ਹਿੱਸਾ ਰਹਿ ਚੁੱਕੇ ਹਨ, ਜਿਸ ਨੇ ਈ.ਵੀ.ਐੱਮ. ਨੂੰ ਤਿਆਰ ਕੀਤਾ ਸੀ।
  ਉਹ ਇਥੇ ਇੰਡੀਅਨ ਜਰਨਲਿਸਟਸ ਐਸੋਸੀਏਸ਼ਨ (ਯੂਰੋਪ) ਵਲੋਂ ਬੁਲਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਹਾਲਾਂਕਿ ਉਹ ਸਕਾਈਪ ਰਾਹੀਂ ਸਕਰੀਨ ‘ਤੇ ਵਿਖਾਈ ਤਾਂ ਦੇ ਰਿਹਾ ਸੀ, ਪਰ ਉਸ ਦਾ ਮੂੰਹ ਨਕਾਬ ਨਾਲ ਢਕਿਆ ਹੋਇਆ ਸੀ। ਪ੍ਰੈੱਸ ਕਾਨਫਰੰਸ ‘ਚ ਕਾਂਗਰਸੀ ਆਗੂ ਕਪਿਲ ਸਿਬਲ ਵੀ ਮੌਜੂਦ ਸੀ।
   ਲੰਡਨ ਵਿਖੇ ਸਮਾਗਮ ਦੌਰਾਨ ਬੋਲਦਿਆਂ ਸੂਜਾ ਨੇ ਦਾਅਵਾ ਕੀਤਾ ਕਿ ਉਹ 2009-2104 ਤੱਕ ਈ.ਸੀ.ਆਈ.ਐੱਲ. ‘ਚ ਕੰਮ ਕਰ ਚੁੱਕਾ ਹੈ। ਉਸ ਨੇ ਦਾਅਵਾ ਕੀਤਾ ਕਿ 2014 ਦੀਆਂ ਚੋਣਾਂ ‘ਚ ਵਰਤੀਆਂ ਗਈਆਂ ਈ.ਵੀ.ਐੱਮ. ਮਸ਼ੀਨਾਂ ਉਹ (ਸੂਜਾ) ਤੇ ਉਸ ਦੀ ਟੀਮ ਨੇ ਤਿਆਰ ਕੀਤੀਆਂ ਸਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਈ.ਸੀ.ਆਈ.ਐੱਲ. ਨੇ ਉਸ ਨੂੰ ਤੇ ਟੀਮ ਨੂੰ ਇਹ ਹਦਾਇਤ ਕੀਤੀ ਸੀ ਕਿ ਉਹ ਇਹ ਲੱਭਣ ਕਿ ਈ.ਵੀ.ਐੱਮ. ਨੂੰ ਕਿਵੇਂ ਹੈਕ ਕੀਤਾ ਜਾ ਸਕਦਾ ਹੈ।
  ਸੂਜਾ ਨੇ ਦਾਅਵਾ ਕੀਤਾ ਕਿ 2014 ਦੀਆਂ ਲੋਕ ਸਭਾ ਚੋਣਾਂ ‘ਚ ਧਾਂਦਲੀ ਹੋਈ ਸੀ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਦਿੱਲੀ ਦੇ ਨਤੀਜਿਆਂ ‘ਚ ਵੀ ਇਨ੍ਹਾਂ ਚੋਣਾਂ ਦੌਰਾਨ ਧਾਂਦਲੀ ਹੋਈ ਸੀ। ਇਸੇ ਦੌਰਾਨ ਚੋਣ ਕਮਿਸ਼ਨ ਨੇ ਹੈਕਿੰਗ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਈ.ਵੀ.ਐੱਮ. ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਤੋਂ ਇਨਕਾਰ ਕੀਤਾ ਹੈ।
‘ਗੋਪੀਨਾਥ ਮੁੰਡੇ ਦੀ ਕਰਵਾਈ ਸੀ ਹੱਤਿਆ’
ਸਾਈਬਰ ਮਾਹਿਰ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਨੇਤਾ ਤੇ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਇਸ ਕਰਕੇ ਹੱਤਿਆ ਕਰ ਦਿੱਤੀ ਗਈ, ਕਿਉਂਕਿ ਉਸ ਨੂੰ 2014 ਦੀਆਂ ਆਮ ਚੋਣਾਂ ‘ਚ ਈ.ਵੀ.ਐੱਮ. ਹੈਕਿੰਗ ਦੀ ਜਾਣਕਾਰੀ ਸੀ। ਭਾਜਪਾ ਵਲੋਂ 2014 ਦੀਆਂ ਚੋਣਾਂ ਜਿੱਤਣ ਦੇ ਕੁਝ ਹਫ਼ਤਿਆਂ ਬਾਅਦ ਹੀ ਗੋਪੀਨਾਥ ਮੁੰਡੇ ਦੀ ਇਕ ਕਾਰ ਹਾਦਸੇ ‘ਚ ਮੌਤ ਹੋ ਗਈ ਸੀ।
  ਉਸ ਨੇ ਇਹ ਵੀ ਦਾਅਵਾ ਕੀਤਾ ਕਿ ਮੁੰਡੇ ਦੀ ਮੌਤ ਦੀ ਜਾਂਚ ਕਰਨ ਵਾਲੇ ਐੱਨ.ਆਈ.ਏ. ਅਧਿਕਾਰੀ ਤੰਜ਼ੀਲ ਅਹਿਮਦ ਗੋਪੀਨਾਥ ਮੁੰਡੇ ਦੀ ਹੱਤਿਆ ਸਬੰਧੀ ਇਕ ਐੱਫ.ਆਈ.ਆਰ. ਦਰਜ ਕਰਨ ਜਾ ਰਹੇ ਸਨ, ਪਰ ਉਨ੍ਹਾਂ ਦੀ ਵੀ ਹੱਤਿਆ ਹੋ ਗਈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.