ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਾਵੈਂਟਰੀ ਦੇ ਸਿੱਖ ਸਕੂਲ ਦੀ ਸਿੱਖ ਭਾਈਚਾਰੇ ਨੂੰ ਵਧਾਈ
ਕਾਵੈਂਟਰੀ ਦੇ ਸਿੱਖ ਸਕੂਲ ਦੀ ਸਿੱਖ ਭਾਈਚਾਰੇ ਨੂੰ ਵਧਾਈ
Page Visitors: 2489

 

First Free School in Coventry
ਕਾਵੈਂਟਰੀ ਦੇ ਸਿੱਖ ਸਕੂਲ ਦੀ ਸਿੱਖ ਭਾਈਚਾਰੇ ਨੂੰ ਵਧਾਈ
ਕੁਲਵੰਤ ਸਿੰਘ ਢੇਸੀ
ਇਸ ਹਫਤੇ ਸਰਕਾਰ ਵਲੋਂ ਜਿਹਨਾਂ 102 ਫਰੀ ਸਕੂਲਾਂ ਦੀ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਵਿਚ ਕਾਵੈਂਟਰੀ ਦੇ ਸੇਵਕ ਟਰੱਸਟ ਵਲੋਂ ਸੇਵਾ ਸਕੂਲਲਈ ਦਿੱਤੀ ਗਈ ਅਰਜ਼ੀ ਨੂੰ ਮਨਜ਼ੂਰੀ ਮਿਲ ਗਈ ਹੈਇਹ ਕਾਵੈਂਟਰੀ ਦੇ ਸਿੱਖ ਭਾਈਚਾਰੇ ਲਈ ਬੜੀ ਹੀ ਖੁਸ਼ੀ ਅਤੇਮਾਣ ਵਾਲੀ ਗੱਲ ਹੈਇਹ ਕਾਵੈਂਟਰੀ ਦਾ ਪਹਿਲਾ ਫਰੀ ਸਕੂ਼ਲ ਹੋਵੇਗਾ ਜਿਸ ਵਿਚ ਪੰਜਾਹ ਪ੍ਰਤੀਸ਼ਤ ਵਿਦਿਆਰਥੀ ਸਿੱਖੀ ਪਿਛੋਕੜ ਦੇ ਅਤੇਬਾਕੀ ਦੂਸਰੇ ਭਾਈਚਾਰਿਆਂ ਦੇ ਹੋਣਗੇਇਹ ਸਕੂਲ ਸੇਵਕ ਟਰੱਸਟਦੇ ਇੰਤਜ਼ਾਮ ਵਿਚ ਹੋਵੇਗਾ ਜਿਸ ਦੀ ਅਗਵਾਈ ਸਿੱਖੀ ਸੋਚ ਵਾਲੇ ਵਿੱਦਿਅਕ ਖੇਤਰ ਵਿਚ ਨਿਪੁੰਨ ਨੌਜਵਾਨ ਕਰਨਗੇ
ਇਹ ਚਾਰ ਤੋਂ ਸੋਲਾਂ ਸਾਲ ਦੇ ਬੱਚਿਆਂ ਦਾ ਕੋ ਐਜੂਕੇਸ਼ਨਲ ਸਕੂਲ ਭਾਵ ਕਿ ਮੁੰਡੇ ਅਤੇ ਕੁੜੀਆਂ ਦਾ ਸਾਂਝਾ ਸਕੂਲ ਹੋਵੇਗਾ ਜਿਸ ਵਿਚ ਕਿ ਸਾਰੇ ਧਰਮਾਂ ਦੇ ਬੱਚੇ ਹੋਣਗੇ ਅਤੇ ਇਹ ਫੋਲਜ਼ ਹਿਲ ਇਲਾਕੇ ਵਿਚ ਖੁਲ੍ਹੇਗਾ ਇਹ ਸਕੂਲ ਸਿੱਖ ਧਰਮ ਦੇ ਉੱਚੇ ਇਖਲਾਕ, ਅਨੁਸਾਸ਼ਨ, ਪ੍ਰੇਮ, ਸਹਿਣਸ਼ੀਲਤਾ ਅਤੇ ਨਿਸ਼ਕਾਮ ਸੇਵਾ ਦੇ ਅਸੂਲਾਂ ਤੇ ਨਿਰਭਰ ਹਵੇਗਾ ਜਿਸ ਵਿਚ ਲਿੰਗ ਅਤੇ ਰੰਗ ਦੇ ਫਰਕਾਂ ਲਈ ਕੋਈ ਥਾਂ ਨਹੀਂ ਹੋਵੇਗੀ
ਇਸ ਸਕੂਲ ਦੇ ਬਹੁਪੱਖੀ ਪਹਿਲੂਆਂ ਵਿਚ ਇੱਕ ਅਹਿਮ ਪਹਿਲੂ ਗਣਿਤ ਅਤੇ ਅਲਜਬਰੇ ਦੀ ਗੁੰਝਲਦਾਰ ਸਿੱਖਿਆ ਹੈ ਜਿਸ ਸਬੰਧੀ ਬੱਚੇ ਨੂੰ ਬਚਪਨੇ ਦੀ ਚਾਰ ਸਾਲ ਦੀ ਉਮਰ ਤੋਂ ਹੀ ਤਿਆਰੀ ਕਰਵਾਈ ਜਾਵੇਗੀ ਸੇਵਾ ਸਕੂਲ ਵਿਚ ਜੀ.ਸੀ.ਐਸ.ਈ ਅਤੇ ਬੀ.ਟੀ.ਈ.ਸੀ ਦੀ ਸ਼ੁਰੂਆਤ 9 ਸਾਲ ਦੀ ਉਮਰ ਤੋਂ ਹੋਵੇਗੀ ਜਦ ਕਿ ਆਮ ਸਕੂਲਾਂ ਵਿਚ ਦਸ ਸਾਲ ਦੀ ਉਮਰ ਤੋਂ ਹੁੰਦੀ ਹੈਇਸ ਤਰਾਂ ਬੱਚਿਆਂ ਨੂੰ ਇਮਤਿਹਾਨਾਂ ਦੀ ਤਿਆਰੀ ਲਈ ਦੋ ਸਾਲ ਦੀ ਬਜਾਏ ਤਿੰਨ ਸਾਲ ਦਾ ਸਮਾਂ ਮਿਲੇਗਾ
ਸੇਵਾ ਸਕੂਲਵਿਚ ਉਹਨਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰਬੰਧ ਕੀਤੇਜਾਣਗੇ ਜੋ ਕਿ ਪੜ੍ਹਾਈ ਵਿਚ ਪੱਛੜ ਜਾਂਦੇ ਹਨ ਅਤੇ ਉਹਨਾਂ ਦੀ ਮੱਦਤ ਲਈ ਖਾਸ ਤੌਰ ਤੇ ਸ਼ਨੀਵਾਰ ਸਕੂਲ ਦੀ ਸੁਵਿਧਾ ਦਿੱਤੀ ਜਾਵੇਗੀ
ਇਸ ਸਕੂਲ ਦੀ ਸਭ ਤੋਂ ਵਧ ਅਹਿਮੀਅਤ ਇਹ ਹੈ ਕਿ ਇਹ ਕਾਵੈਂਟਰੀ ਦੇ ਫੋਲਜ਼ ਹਿੱਲ ਨਾਮ ਦੇ ਉਸ ਇਲਾਕੇ ਵਿਚ ਸਥਾਪਤ ਕੀਤਾ ਜਾ ਰਿਹਾ ਹੈ ਜੋਕਿ ਸਾਡੇ ਲੋਕਾਂ ਦਾ ਘਣੀ ਆਬਾਦੀ ਵਾਲਾ
ਇਲਾਕਾ ਹੈ ਅਤੇ ਜਿਸ ਨੂੰ ਗਰੀਬ ਅਤੇ ਪਛੜਿਆ ਇਲਾਕਾ (deprived area) ਕਿਹਾ ਜਾਂਦਾ ਹੈਆਮ ਤੌਰ ਤੇਉਚ ਪਾਏ ਦੀ ਵਿੱਦਿਆ ਨੂੰਅਮੀਰ ਤਬਕਾ ਹਰ ਕੀਮਤ ਦੇਕੇਖ੍ਰੀਦ ਲੈਂਦਾ ਹੈ ਪਰ ਗਰੀਬ ਪਛੜੇ ਰਹਿ ਜਾਂਦੇ ਹਨ ਸੇਵਕ ਟਰੱਸਟ ਲਈ ਇਹ ਮੁਹਿੰਮ ਵੱਡੀ ਚਣੌਤੀ ਵਾਲੀ ਇਸ ਕਰ ਕੇ ਵੀ ਹੈ ਕਿਓਂਕਿ ਪੱਛੜੇ ਪਰਿਵਾਰਾਂ ਦੀਆਂ ਸਮੱਸਿਆਂ ਬਹੁ-ਪੱਖੀ ਹੁੰਦੀਆਂ ਹਨ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਬੱਚੇ ਤਾਂ ਸਵੇਰ ਵੇਲੇ ਬਰੇਕਫਾਸਟ ਵੀ ਨਹੀਂ ਕਰਕੇ ਆੳਂਦੇ ਜੋ ਕਿ ਉਹਨਾਂ ਦੀ ਪੜ੍ਹਾਈ ਅਤੇ ਪਰਵਰਿਸ਼ ਵਿਚ ਮਾਰੂ ਤੌਰ ਤੇ ਅਸਰਦਾਇਕ ਹੁੰਦਾ ਹੈਇਸ ਕਾਰਨ ਸੇਵਕ ਟਰੱਸਟ ਨੇ ਬੱਚਿਆਂ ਨੂੰ ਮੁਫਤ ਬਰੇਕਫਾਸਟ ਦੀ ਸਹੂਲਤ ਦੇਣ ਦੇ ਅਗਾਂਊ ਇੰਤਜ਼ਾਮ ਕਰ ਰੱਖੇ ਹਨਬੇਸ਼ਕ ਇਸ ਸਕੂਲ ਨੂੰ ਸਰਕਾਰੀ ਖਰਚੇ ਮਿਲਣਗੇ ਪਰ ਫਰੀ ਬਰੇਕਫਸਟਵਰਗੀਆਂ ਅਨੇਕਾਂ ਸਹੂ਼ਲਤਾਂ ਟਰੱਸਟ ਨੂੰ ਖੁਦ ਆਪਣੇ ਨਿੱਜੀ ਫੰਡ ਵਿਚੋਂ ਕਰਨੀਆਂ ਪੈਣਗੀਆਂ ਇਸ ਕਾਰਨ ਕਾਵੈਂਟਰੀ ਅਤੇ ਬਰਤਾਨੀਆਂ ਦੇ ਸਿੱਖ ਭਾਈਚਾਰੇ ਨੂੰ ਸੇਵਕ ਟਰੱਸਟ ਵਰਗੀਆਂ ਸਕੀਮਾਂ ਨੂੰ ਭਰਪੂਰ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਕਿ ਇਸ ਦੀ ਕਾਮਯਾਬੀ ਨਾਲ ਭਵਿੱਖ ਵਿਚ ਬਾਕੀ ਸ਼ਹਿਰਾਂ ਦੇ ਨੌਜਵਾਨ ਵੀ ਪ੍ਰੇਰਤ ਹੋਣ ਅਤੇ ਸਰਕਾਰ ਦੀ ਫਰੀ ਸਕੂਲਦੀ ਸਕੀਮ ਤੋਂ ਸਿੱਖ ਭਾਈਚਾਰਾ ਵੱਧ ਤੋਂ ਵੱਧ ਫਾਇਦਾ ਲੈ ਸਕੇਇਹ ਗੱਲ ਵੀ ਬੜੀ ਅਹਿਮੀਅਤ ਵਾਲੀ ਹੈਕਿ ਹੁਣ ਤਕ ਚਲ ਰਹੇਸਿੱਖ ਸਕੂਲਾਂਨੇਉਚ ਪਾਏ ਦੀ ਵਿੱਦਿਆ ਉਪਲਬਧ ਕਰਵਾ ਕੇ ਬਰਤਾਨੀਆਂ ਵਿਚ ਆਪਣਾ ਅਹਿਮ ਸਥਾਨ ਬਣਾਇਆ ਹੈ
ਸੇਵਕ ਟਰੱਸਟ ਦੇ ਸੈਕਟਰੀ ਸ: ਤਰਸੇਮ ਸਿੰਘ ਨੇ ਕਿਹਾ ਹੈ ਕਿ ਜੇਕਰ ਕੌਮੀ ਲੀਗ ਦੇ ਨਤੀਜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਕਾਵੈਂਟਰੀ ਦੇ ਨਤੀਜੇ ਬਹੁਤ ਪਛੜੇ ਹੋਏ ਹਨ ਜਿਸ ਵਿਚ ਅਸੀਂ ਵੱਡਾ ਮੋੜਾ ਲਿਆਵਾਂਗੇਉਹਨਾਂ ਇਹ ਵੀ ਕਿਹਾ ਕਿ ਉਹ  ਸੇਵਾ ਸਕੂਲ ਸਬੰਧੀ ਐਜੂਕੇਸ਼ਨ ਡਿਪਾਰਟਮੈਂਟ ਦੀ ਅਨਾਊਸਮੈਂਟ ਨਾਲ ਬਹੁਤ ਪ੍ਰਸੰਨ ਹੋਏ ਹਨ
ਇਸ ਸਕੂਲ ਦੀ ਸ਼ੁਰੂਆਤ ਸਤੰਬਰ  2014 ਵਿਚ ਹੋਏਗੀ ਕੁਲੀਸ਼ਨ ਸਰਕਾਰ ਵਲੋਂ ਮਾਪਿਆਂ,
ਅਧਿਆਪਕਾਂ,ਚੈਰਿਟੀਆਂ ਅਤੇ ਕਾਰੋਬਾਰਾਂ ਨੂੰ ਆਪਣੇ ਫਰੀ ਸਕੂਲ ਖੋਹਲਣ ਦੀ ਸੁਵਿਧਾ ਇਸ ਨਿਸ਼ਾਨੇ ਨਾਲ ਦਿੱਤੀ ਜਾ ਰਹੀ ਹੈ ਤਾਂਕਿ ਉਹ ਆਪਣੇ ਭਾਈਚਾਰਿਆਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕ ਸਕਣ ਭਾਵੇਂ ਇਹ ਸਕੂਲ ਸਰਕਾਰ ਦੇ ਖਰਚੇ ਤੇ ਚਲਣਗੇ ਪਰ ਇਹਨਾਂ ਦੇ ਇਖਤਿਆਰ ਵੱਖੋ ਵੱਖ ਟਰੱਸਟਾਂ ਦੇ ਹੋਣਗੇ ਜਦ ਕਿ ਇਹ ਨਿਗਰਾਨ ਸੰਸਥਾ ਅੋਫਸਟੱਡ (ofsted) ਦੇ ਅਧਿਕਾਰ ਖੇਤਰ ਵਿਚ ਹੋਣਗੇ
ਲੇਬਰ ਪਾਰਟੀ ਵਲੋਂ ਕੁਲੀਸ਼ਨ ਸਰਕਾਰ ਦੀ ਇਸ ਸਕੀਮ ਦਾ ਬੇਸ਼ਕ ਵਿਰੋਧ ਕੀਤਾ ਜਾ ਰਿਹਾ ਹੈ ਪਰ ਕਾਵੈਂਟਰੀ ਦੇ ਲੇਬਰ ਕਾਊਂਸਲਰ ਸ: ਹਰਜਿੰਦਰ ਸਿੰਘ ਸੈਂਹਬੀ ਨੇ ਪਾਰਟੀ ਵਿਰੋਧ ਦੇ ਹੁੰਦਿਆਂ ਹੋਇਆਂ ਵੀ ਸੇਵਾ ਸਕੂਲਦੀ ਖੁਲ੍ਹ ਕੇ ਹਿਮਾਇਤ ਕੀਤੀ
ਕਾਵੈਂਟਰੀ ਤੋਂ ਇਲਾਵਾ ਬਰੈਡਫੋਰਡ ਅਤੇ ਲੈਸਟਰ ਵਿਚ ਦੋ ਹੋਰ ਸਿੱਖ ਸਕੂਲਾਂ ਨੂੰ ਮਨਜ਼ੂਰੀ ਵੀ  ਮਿਲੀ ਹੈ ਅਤੇ ਇਹਨਾਂ ਸ਼ਹਿਰਾਂ ਦੀ ਆਂਸੰਗਤਾਂ ਅਤੇ ਸਕੂਲਾਂ ਦੇ ਟਰੱਸਟ ਵੀ ਵਧਾਈ ਦੇ ਪਾਤਰ ਹਨ
ਅੱਜ ਦੇ ਭੋਗੀ ਅੱਤਵਾਦ ਅਤੇ ਪਦਾਰਥਵਾਦੀ ਰੂਝਾਨਾਂ ਵਿਚ ਰੁੜੇ ਜਾ ਰਹੇ ਸਮਾਜਾਂ ਲਈ ਨੈਤਿਕ ਅਤੇਧਾਰਮਕ ਅਸੂਲਾਂ ਵਾਲੀ ਸਿੱਖਿਆ ਜੀਵਨ ਦਾਨ ਵਾਲੀ ਹੈ
ਕਾਵੈਂਟਰੀ ਦੇ ਸੇਵਕ ਟਰੱਸਟ ਦਾ ਦਫਤਰ ਸਿੰਘ ਸਭਾ ਗੁਰਦੁਆਰਾ ਕਰੌਸ ਰੋਡ ਵਿਚ ਹੈਇਹਨਾ ਨੌਜਵਾਨਾਂ ਨੇ ਗੁਰਦੁਆਰੇ ਨਾਲ ਰਲ ਕੇ ਹੁਣੇ ਹੁਣੇ ਸਿੱਖ ਫੈਮਲੀ ਸੈਂਟਰਦਾ ਉਦਘਾਟਨ ਕੀਤਾ ਹੈ ਜਿਸ ਵਿਚ ਹਫਤੇ ਦੇ ਸੱਤੇ ਦਿਨ ਸਵੇਰੇ ਸਾਢੇ ਸੱਤ ਤੋਂ ਰਾਤ ਸਾਢੇ ਨੌਂ ਵਜੇ ਤਕ ਜਿਮਨੇਜੀਅਮ ਦੀਆਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.