ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
28 ਜਨਵਰੀ ਦੀ ਛੁੱਟੀ ਬਾਰੇ ਪਿਆ ਭੰਬਲਭੂਸਾ -ਮੁੱਖ ਮੰਤਰੀ ਦੇ ਐਲਾਨ ਦੀ ਜ਼ਿਲ੍ਹਿਆਂ ਨੂੰ ਨਹੀਂ ਗਈ ਸੂਚਨਾ
28 ਜਨਵਰੀ ਦੀ ਛੁੱਟੀ ਬਾਰੇ ਪਿਆ ਭੰਬਲਭੂਸਾ -ਮੁੱਖ ਮੰਤਰੀ ਦੇ ਐਲਾਨ ਦੀ ਜ਼ਿਲ੍ਹਿਆਂ ਨੂੰ ਨਹੀਂ ਗਈ ਸੂਚਨਾ
Page Visitors: 2333

28 ਜਨਵਰੀ ਦੀ ਛੁੱਟੀ ਬਾਰੇ ਪਿਆ ਭੰਬਲਭੂਸਾ -ਮੁੱਖ ਮੰਤਰੀ ਦੇ ਐਲਾਨ ਦੀ ਜ਼ਿਲ੍ਹਿਆਂ ਨੂੰ ਨਹੀਂ ਗਈ ਸੂਚਨਾ
By : ਬਾਬੂਸ਼ਾਹੀ ਬਿਊਰੋ
Sunday, Jan 27, 2019 08:17 PM

28 ਜਨਵਰੀ ਦੀ ਛੁੱਟੀ ਬਾਰੇ ਪਿਆ ਭੰਬਲਭੂਸਾ -ਮੁੱਖ ਮੰਤਰੀ ਦੇ ਐਲਾਨ ਦੀ ਜ਼ਿਲ੍ਹਿਆਂ ਨੂੰ ਨਹੀਂ ਗਈ ਸੂਚਨਾ
ਚੰਡੀਗੜ੍ਹ , 27 ਜਨਵਰੀ , 2019 :
   ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਪਟਿਆਲਾ ਵਿਚ 26 ਜਨਵਰੀ ਦੇ ਸਮਾਗਮ ਮੌਕੇ ਗਣਤੰਤਰ ਦਿਵਸ ਸਮਾਗਮਾਂ ਚ ਹਿੱਸਾ ਲੈਣ ਵਾਲੇ ਸਕੂਲਾਂ -ਕਾਲਜਾਂ ਦੇ ਵਿਦਿਆਰਥੀਆਂ ਲਈ 28 ਜਨਵਰੀ ਨੂੰ ਛੁੱਟੀ ਦੇ ਕੀਤੇ ਐਲਾਨ ਬਾਰੇ ਬੇਸ਼ੱਕ ਮੁੱਖ ਮੰਤਰੀ ਦਫ਼ਤਰ ਵੱਲੋਂ ਬਕਾਇਦਾ ਬਿਆਨ ਜਾਰੀ ਕੀਤਾ ਗਿਆ ਪਰ ਫਿਰ ਵੀ ਇਸ ਬਾਰੇ ਰਾਜ ਭਰ ਵਿਚ ਭੰਬਲਭੂਸਾ ਪਿਆ ਹੋਇਆ ਹੈ . ਇਸ ਦਾ ਕਾਰਨ ਇਹ ਹੈ ਕਿ ਮੁੱਖ ਮੰਤਰੀ  ਵੱਲੋਂ ਦਿੱਤੇ ਬਿਆਨ ਨੂੰ ਅਮਲੀ ਤੌਰ ਤੇ ਲਾਗੂ ਕਰਨ ਲਈ ਮੁੱਖ ਮੰਤਰੀ ਦਫ਼ਤਰ ਜਾਣ ਮੁੱਖ ਸਕੱਤਰ ਦਫ਼ਤਰ ਵੱਲੋਂ ਕੋਈ ਹਿਦਾਇਤਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕੋਈ ਆਦੇਸ਼ ਨਹੀਂ ਦਿੱਤੇ ਗਏ .
ਬਾਬੂਸ਼ਾਹੀ ਡਾਟ ਕਾਮ ਨੇ ਦੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਤੋਂ 28 ਜਨਵਰੀ ਦੀ ਛੁੱਟੀ ਬਾਰੇ ਕਿਸੇ ਕਿਸਮ ਦੀ ਕੋਈ ਹਿਦਾਇਤ ਨਹੀਂ ਆਈ .ਇਸ ਲਈ ਜ਼ਿਲ੍ਹਾ ਪੱਧਰਾਂ ਤੇ ਕਾਲਜਾਂ ਅਤੇ ਸਕੂਲਾਂ ਦੇ ਮੁਖੀਆਂ ਅਤੇ ਗਣਤੰਤਰ ਦਿਵਸ ਦੇ ਸਮਾਗਮਾਂ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਮੁੱਖ ਮੰਤਰੀ ਦਾ ਐਲਾਨ ਠੀਕ ਹੈ ਤਾਂ ਇਸ ਨੂੰ ਲਾਗੂ ਕਰਨ ਲਈ ਆਦੇਸ਼ ਕਿਉਂ ਨਹੀਂ ਜਾਰੀ ਕੀਤੇ ਗਏ .
ਇਹ ਵੀ ਪਤਾ ਲੱਗਾ ਹੈ ਕਿ ਸੰਗਰੂਰ ਅਤੇ ਕੁਝ ਇੱਕ ਹੋਰ ਜ਼ਿਲ੍ਹਿਆਂ ਦੇ ਡੀ ਸੀਜ਼ ਨੇ ਤਾਂ ਇਹ ਹੁਕਮ ਜਾਰੀ ਕਰ ਦਿੱਤੇ ਹਨ ਕਿ 28 ਜਨਵਰੀ ਨੂੰ ਸਾਰੇ ਸਕੂਲ ਕਾਲਜ ਬਾਕਾਇਦਾ ਲੱਗਣਗੇ ਅਤੇ ਕਿਸੇ ਕਿਸਮ ਦੀ ਕੋਈ ਛੁੱਟੀ ਨਹੀਂ ਹੋਵੇਗੀ .
27 ਜਨਵਰੀ ਸ਼ਾਮੀ ਸਾਢੇ 7 ਵਜੇ ਤੱਕ ਤਾਂ ਇਹ ਭੰਬਲਭੂਸਾ ਕਾਇਮ ਸੀ .ਪਤਾ ਨਹੀਂ ਇਹ ਦੂਰ ਹੋਵੇਗਾ ਜਾਂ ਨਹੀਂ ਅਤੇ ਕੀ ਮੁੱਖ ਮੰਤਰੀ ਦਾ ਐਲਾਨ ਸਿਰਫ਼ ਐਲਾਨ ਹੀ ਸਾਬਤ ਹੋਵੇਗਾ ?
ਇਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਦਫ਼ਤਰ ਦੇ ਲੋਕ ਸੰਪਰਕ ਅਫ਼ਸਰਾਂ ਵੱਲੋਂ ਮੁੱਖ ਮੰਤਰੀ ਦੇ ਐਲਾਨ ਸਬੰਧੀ ਪ੍ਰੈੱਸ ਰਿਲੀਜ਼ ਕੱਲ੍ਹ 26 ਜਨਵਰੀ ਨੂੰ ਵੀ ਜਾਰੀ ਕੀਤੀ ਗਈ ਸੀ ਅਤੇ ਅੱਜ ਫੇਰ 27 ਜਨਵਰੀ ਨੂੰ ਦੁਬਾਰਾ ਇਹ ਪ੍ਰੈੱਸ ਰੀਲੀਜ਼ ਜਾਰੀ ਕੀਤੀ ਗਈ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.