ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਰਨੈਲ ਸਿੰਘ ਭਿੰਡਰ ਹੋਰਾਂ ਦੇ ਮਸਲੇ ਬਾਰੇ ਕੈਨੇਡਾ ਦੀ ਸੁਪਰੀਮ ਕੋਰਟ ਦਾ ਫ਼ੈਸਲਾ !
ਕਰਨੈਲ ਸਿੰਘ ਭਿੰਡਰ ਹੋਰਾਂ ਦੇ ਮਸਲੇ ਬਾਰੇ ਕੈਨੇਡਾ ਦੀ ਸੁਪਰੀਮ ਕੋਰਟ ਦਾ ਫ਼ੈਸਲਾ !
Page Visitors: 2483

ਕਰਨੈਲ ਸਿੰਘ ਭਿੰਡਰ ਹੋਰਾਂ ਦੇ ਮਸਲੇ ਬਾਰੇ ਕੈਨੇਡਾ ਦੀ ਸੁਪਰੀਮ ਕੋਰਟ ਦਾ ਫ਼ੈਸਲਾ !  
ਭਾਵੇਂ ਭਿੰਡਰਦੇ ਮਸਲੇ ਬਾਰੇ ਕੈਨੇਡਾ ਦੀ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ੧੯੮੫ ਵਿਚ ਸੁਣਾਇਆ ਸੀ, ਪਰ ਹਾਲ ਵਿਚ, ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਪੁਛ-ਗਿਛ ਕੀਤੀ ਹੈਲਗਦਾ ਹੈ ਕਿ ਕੁਝ ਲੋਕਾਂ ਨੇ ਪੰਜਾਬੀ ਮੀਡੀਏ ਨੂੰ ਦੱਸਿਆ ਹੈ ਕਿ ਅਸਲ ਵਿਚ, ਕਰਨੈਲ ਸਿੰਘ ਭਿੰਡਰ ਹੋਰਾਂ ਨੇ ਇਹ ਕੇਸ ਜਿੱਤ ਲਿਆ ਸੀ ਪਰ ਹੁਣ ਤਕ ਉਨ੍ਹਾਂ ਨੂੰ, ਜਾਂ ਭਾਈਚਾਰੇ ਨੂੰ, ਇਸ ਜਿੱਤ ਬਾਬਤ ਕੋਈ ਵੀ ਜਾਣਕਾਰੀ ਨਹੀਂ ਸੀਇਹ ਵੀ ਦੱਸਣ ਦੀ ਕੋਸ਼ਸ਼ ਕੀਤੀ ਗਈ ਹੈ ਕਿ ਭਾਵੇਂ ਕੈਨੇਡਾ ਦੀ ਸੁਪਰੀਮ ਕੋਰਟ ਨੇ ਹਾਰਡ-ਹੈਟਦੀ ਜਗ੍ਹਾ ਦਸਤਾਰ ਪਹਿਨਣ ਦੀ ਇਜਾਜ਼ਤ ਦੇ ਦਿਤੀ ਸੀ ਪਰ ੧੯੮੫ ਤੋਂ ਹੀ ਭਿੰਡਰਕੇਸ ਦੇ ਹਵਾਲੇ ਨੂੰ, ਦਸਤਾਰ ਸਬੰਧੀ ਮਸਲਿਆਂ ਵਿਚ ਭਾਈਚਾਰੇ ਦੇ ਖਲਾਫ਼ ਹੀ ਵਰਤਿਆ ਗਿਆ ਹੈ 
ਇਹ ਖਬਰ, ਸਰਾਸਰ ਗਲਤ ਹੈ
ਭਿੰਡਰਦੇ ਫ਼ੈਸਲੇ ਨੂੰ ਸਮਝਣ ਲਈ ਜਰੂਰੀ ਹੈ ਕਿ ਸਾਰੇ ਮਸਲੇ ਨੂੰ ਕਾਨੂੰਨੀ ਨਜ਼ਰੀਏ ਨਾਲ ਘੋਖਿਆ ਜਾਵੇ
ਭਿੰਡਰਦਾ ਕੇਸ, ਸਿੱਖ ਭਾਈਚਾਰੇ ਲਈ ਬਹੁਤ ਮਹੱਤਵ ਰਖਦਾ ਹੈ ਕਿਉਂਕਿ ਇਹ ਪਹਿਲੀ ਵਾਰ ਸੀ ਕਿ ਕੋਈ ਸਿੱਖ ਮਸਲਾ, ਕੈਨੇਡਾ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਲਈ ਪਹੁੰਚਿਆਕਰਨੈਲ ਸਿੰਘ ਭਿੰਡਰ, ਕਨੇਡੀਅਨ ਨੈਸ਼ਨਲ ਰੇਲਵੇ ਦੇ ਟੋਰਾਂਟੋ ਯਾਰਡ ਵਿਚ ਬਿਜਲੀ ਦੀਆਂ ਮੁਰੱਮਤੀ ਸੇਵਾਵਾਂ ਲਈ ਨਿਯੁਕਤ ਸੀ
ਨਵੰਬਰ ੧੯੭੮ ਵਿਚ ਸੀ.ਐਨ.ਆਰ.ਨੇ ਇਕ ਪਾਲਿਸੀ ਅਮਲ ਵਿਚ ਲਿਆਂਦੀ, ਜਿਸਦੇ ਤਹਿਤ, ਯਾਰਡ ਦੇ ਸਾਰੇ ਕਰਮਚਾਰੀਆਂ ਲਈ ਹਾਰਡ-ਹੈਟਪਹਿਨਣਾ ਲਾਜ਼ਮੀ ਹੋ ਗਿਆਭਿੰਡਰਹੋਰਾਂ ਨੇ ਸੀ.ਐਨ.ਆਰ.ਨੂੰ ਬੇਨਤੀ ਕੀਤੀ ਕਿ ਉਹਨਾ ਲਈ, ਸਿੱਖ ਹੋਣ ਦੇ ਨਾਤੇ, ਦਸਤਾਰ ਪਹਿਨਣਾ ਜਰੂਰੀ ਹੈ ਤੇ ਇਸ ਕਾਰਨ, ਉਹ ਹਾਰਡ-ਹੈਟਨਹੀਂ ਪਹਿਨ ਸਕਣਗੇਸੀ.ਐਨ.ਆਰ.ਨੇ ਫ਼ੈਸਲਾ ਲਿਆ ਕਿ ਉਹ ਸ: ਭਿੰਡਰ ਨੂੰ, ਹਾਰਡ-ਹੈਟ ਪਹਿਨਣ ਤੋਂ ਛੋਟ ਨਹੀਂ ਦੇ ਸਕਣਗੇ ਤੇ ਨਤੀਜੇ ਵਜੋਂ; ਭਿੰਡਰ ਹੋਰਾਂ ਨੂੰ ੫ ਦਸੰਬਰ ੧੯੭੮ ਤੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ
ਭਿੰਡਰ ਹੋਰਾਂ ਦੇ ਕਹੇ ਮੁਤਾਬਕ, ‘ਸੀ.ਐਨ.ਆਰ.ਨੇ ਕੋਈ ਕੋਸ਼ਸ਼ ਨਾਂ ਕੀਤੀ ਕਿ ਉਨ੍ਹਾਂ ਲਈ ਕੰਪਨੀ ਵਿਚ ਕੋਈ ਹੋਰ ਥਾਂ ਲੱਭੀ ਜਾਏ ਜਿਥੇ ਉਨ੍ਹਾਂ ਲਈ ਹਾਰਡ-ਹੈਟ ਪਹਿਨਣ ਦੀ ਮਜਬੂਰੀ ਨਾਂ ਹੋਵੇਭਿੰਡਰ ਹੋਰਾਂ ਨੂੰ ਬਿਜਲੀ ਦੇ ਕੱਮ ਦੀ, ਕੰਪਨੀ ਵਿਚ ਕੋਈ ਵੀ ਹੋਰ ਥਾਂ ਮੰਜੂਰ ਸੀ, ਪਰ ਸੀ.ਐਨ.ਆਰ.ਨੇ ਇਸ ਸਬੰਧ ਵਿਚ ਕੋਈ ਮੁਨਾਸਬ ਕੋਸ਼ਸ਼ ਨਾਂ ਕੀਤੀ
ਭਿੰਡਰ ਹੋਰਾਂ ਨੇ ਕਨੇਡਾ ਦੇ ਮਨੁੱਖੀ ਹੱਕਾਂ ਦੇ ਕਮਿੱਸ਼ਨ ਨੂੰ ਦਰਖਾਸਤ ਦਿਤੀ ਕਿ ਉਨ੍ਹਾਂ ਨਾਲ, ਧਰਮ ਦੇ ਪੱਖ ਤੋਂ ਵਿਤਕਰਾ ਕੀਤਾ ਗਿਆ ਹੈਇਸ ਮਸਲੇ ਦੀ, ਕਨੇਡਾ ਦੇ ਮਨੁੱਖੀ ਹੱਕਾਂ ਬਾਰੇ ਐਕਟ, ਤਹਿਤ ਸੁਣਵਾਈ ਹੋਈਕੈਨੇਡਾ ਦਾ, ਹੱਕਾਂ ਤੇ ਆਜ਼ਾਦੀਆਂ ਪ੍ਰਤੀ ਚਾਰਟਰ, ੧੯੮੨ ਵਿਚ ਅਮਲ ਵਿਚ ਆਇਆਇਸ ਮਸਲੇ ਵਿਚ ਪੈਰਵੀ ਲਈ, ਭਿੰਡਰ ਹੋਰਾਂ ਨੇ ਆਪਣੇ ਨਿੱਜੀ ਵਕੀਲ ਦੀਆਂ ਕਾਨੂੰਨੀ ਸੇਵਾਵਾਂ ਵਰਤੀਆਂ
ਕੈਨੇਡਾ ਦੇ ਮਨੁੱਖੀ ਹੱਕਾਂ ਦੀ ਪੰਚਾਇਤ (ਟਰਾਈਬਯੂਨਲ) ਨੇ ਸਤੰਬਰ ੧੯੮੧ ਵਿਚ ਆਪਣਾ ਫ਼ੈਸਲਾ ਸੁਣਾ ਦਿੱਤਾਪੰਚਾਇਤ ਨੇ ਸਿੱਟਾ ਕਢਿਆ ਕਿ ਭਿੰਡਰ ਹੋਰਾਂ ਨਾਲ ਵਿਤਕਰਾ ਕੀਤਾ ਗਿਆ ਸੀ ਤੇ ਸੀ.ਐਨ.ਆਰ.ਨੂੰ ਹੁਕਮ ਦਿਤਾ ਕਿ ਉਹ ਭਿੰਡਰ ਹੋਰਾਂ ਨੂੰ ਨੌਕਰੀ ਤੇ ਬਹਾਲ ਕਰੇ ਤੇ ੧੪,੫੦੦ ਦਾ ਹਰਜਾਨਾ ਵੀ ਦੇਵੇ
ਸੀ.ਐਨ.ਆਰ.ਨੇ ਇਸ ਫ਼ੈਸਲੇ ਉਪਰ ਫ਼ੈਡਰਲ ਅਪੀਲ ਕੋਰਟ ਵਿਚ ਤੇ ਮਗਰੋਂ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਅਪੀਲ  ਕੀਤੀ ਜਿਸਦਾ ਫ਼ੈਸਲਾ ੧੯੮੫ ਵਿਚ ਸੁਣਾਇਆ ਗਿਆਇਸ ਫ਼ੈਸਲੇ ਵਿਚ ਪੰਜ ਜੱਜ ਇਕ ਪਾਸੇ ਸੀ, ‘ਤੇ ਪ੍ਰਮੁੱਖ ਜੱਜ, ਬਰਾਇਨ ਡਿਕਿਨਸਨ ਤੇ ਭਵਿੱਖ ਦੇ ਪ੍ਰਮੁੱਖ ਜੱਜ, ਐਨਟੋਨੀਓ ਲੇਮਰ, ਬਹੁਮਤ ਦੇ ਫ਼ੈਸਲੇ ਨਾਲ ਅਸਿਹਮਤ ਸੀ
ਬਹੁਮਤ ਦਾ ਫ਼ੈਸਲਾ ਇਸ ਪੱਖ ਤੋਂ ਲਿਆ ਗਿਆ ਸੀ ਕਿ ਵਿਤਕਰਾ ਜਾਣ ਬੁਝ ਕੇ ਨਹੀਂ ਕੀਤਾ ਗਿਆ ਸਗੋਂ ਸਾਰਿਆਂ ਤੇ ਲਾਗੂ ਕੀਤੇ ਗਏ ਨੀਯਮ ਦਾ ਸਿੱਟਾ ਸੀਕਿਉਂਕਿ ਕਨੇਡਾ ਦੇ ਮਨੁੱਖੀ ਹੱਕਾਂ ਬਾਰੇ ਐਕਟ ਦੀ ਧਾਰਾ ੧੪(ਅ) ਦੇ ਤਹਿਤ, ਜਿਥੇ ਵੀ ਮੁਨਾਸਬ ਤੌਰ ਤੇ ਕੱਮ ਕਰਨ ਲਈ ਕੋਈ ਜਰੂਰਤ ਮੌਜੂਦ ਹੋਵੇ, ਉਸ ਲੋੜ ਨੂੰ ਵਿਤਕਰੇ ਦੀ ਵਜ੍ਹਾ ਨਹੀਂ ਮਨਿਆ ਜਾ ਸਕਦਾਬਹੁਮਤ ਦੇ ਫ਼ੈਸਲੇ ਮੁਤਾਬਕ, ਜੇ ਕਿਸੇ ਧਾਰਮਕ ਲੋੜ ਨੂੰ ਪੂਰਾ ਕਰਨ ਦੀ ਗੁੰਜਾਇਸ਼ ਨਜ਼ਰ ਵੀ ਆਉਂਦੀ ਹੋਵੇ ਤਾਂ ਵੀ, ਕਾਨੂੰਨ ਤਹਿਤ, ਕੰਪਨੀ ਨੂੰ ਇੰਜ ਕਰਨ ਲਈ ਕੋਈ ਮਜਬੂਰੀ ਜਾਂ ਪਾਬੰਦੀ ਨਹੀਂ        ਇਸ ਫ਼ੈਸਲੇ ਨਾਲ ਅਸਹਿਮਤੀ ਵਿਚ ਪ੍ਰਮੁੱਖ ਜੱਜ ਡਿਕਿਨਸਨ ਹੋਰਾਂ ਨੇ ਕਿਹਾ ਕਿ ਸੀ.ਐਨ.ਆਰ.ਨੂੰ ਚਾਹੀਦਾ ਸੀ ਕਿ ਭਿੰਡਰ ਹੋਰਾਂ ਦੀਆਂ ਧਾਰਮਕ ਲੋੜਾਂ ਨੂੰ ਮੱਦੇ ਨਜ਼ਰ ਰਖਦੇ ਹੋਏ, ਉਨ੍ਹਾਂ ਲਈ ਕੋਈ ਹੋਰ ਥਾਂ ਲੱਭਦੀ
ਭਿੰਡਰ ਹੋਰਾਂ ਦੇ ਮਸਲੇ ਵਿਚ, ਬਹੁਮਤ ਦੇ ਫ਼ੈਸਲੇ ਨੂੰ, ਤਕਰੀਬਨ ਸਾਰਿਆਂ ਨੇ ਹੀ, ਇਕ ਸਮੱਸਿਆ ਦੇ ਤੌਰ ਤੇ ਸਮਝਿਆਇਸ ਫ਼ੈਸਲੇ ਦੇ ਅਗਲੇ ਹੀ ਦਿਨ, ਨਿਆਂ ਮੰਤਰੀ, ਜੱਾਨ ਕਰਾਸਬੀ ਹੋਰਾਂ ਨੇ ਪਾਰਲੀਮੈਂਟ ਵਿਚ ਐਲਾਨ ਕੀਤਾ ਕਿ ਉਹ ਕਨੇਡਾ ਦੇ ਮਨੁੱਖੀ ਹੱਕਾਂ ਬਾਰੇ ਐਕਟ ਵਿਚ ਤਰਮੀਮ ਦੀ ਲੋੜ ਬਾਰੇ ਵਿਚਾਰ ਕਰਨਗੇਕਨੇਡਾ ਦੇ ਮਨੁੱਖੀ ਹੱਕਾਂ ਬਾਰੇ ਕਮਿੱਸ਼ਨ ਨੇ ਵੀ ਪਾਰਲੀਮੈਂਟ ਵਿਚ ਇਕ ਰਪੋਰਟ ਪੇਸ਼ ਕੀਤੀ ਜਿਸ ਦਾ ਸਿਰਲੇਖ ਸੀ, “ਭਿੰਡਰ ਫ਼ੈਸਲੇ ਦਾ ਕੈਨੇਡਾ ਦੇ ਮਨੁੱਖੀ ਹੱਕਾਂ ਬਾਰੇ ਕਮਿੱਸ਼ਨ ਉਤੇ ਅਸਰ
ਸੁਪਰੀਮ ਕੋਰਟ ਨੂੰ ਵੀ ਛੇਤੀ ਹੀ ਅਹਿਸਾਸ ਹੋਇਆ ਕਿ ਸ਼ਾਇਦ, ਉਹ ਲੋੜੋਂ ਵੱਧ ਅੱਗੇ ਲੰਘ ਗਏ ਸਨ੧੯੯੦ ਵਿਚ, ਸੈਂਟਰਲ ਅਲਬਰਟਾ ਡੇਰੀ ਪੂਲ ਤੇ ਅਲਬਰਟਾ ਮਨੁੱਖੀ ਹੱਕਾਂ ਦੇ ਕਮਿੱਸ਼ਨ ਵਿਚਾਲੇ ਕੇਸ ਵਿਚ, ਮੈਡਮ ਜਸਟਿਸ ਵਿਲਸਨ ਨੇ ਲਿਖਿਆ:
ਮਗਰੋਂ ਦੇਖਿਆਂ, ਮੈਨੂੰ ਲਗਦਾ ਹੈ ਕਿ ਕੋਰਟ ਦੀ ਬਹੁਮਤ ਨੇ, ‘ਹਾਰਡ-ਹੈਟਮਸਲੇ ਬਾਰੇ ਫ਼ੈਸਲਾ ਲੈਣ ਵਿਚ ਇਹ ਗਲਤ ਸਿੱਟਾ ਕਢਿਆ ਕਿ ਜੇ ਕਿਸੇ ਧਾਰਮਕ ਲੋੜ ਨੂੰ ਪੂਰਾ ਕਰਨ ਦੀ ਗੁੰਜਾਇਸ਼ ਨਜ਼ਰ ਵੀ ਆਉਂਦੀ ਹੋਵੇ ਤਾਂ ਵੀ, ਕਾਨੂੰਨ ਤਹਿਤ, ਕੰਪਨੀ ਨੂੰ ਇੰਜ ਕਰਨ ਲਈ ਕੋਈ ਮਜਬੂਰੀ ਜਾਂ ਪਾਬੰਦੀ ਨਹੀਂਪੰਚਾਇਤ (ਟਰਾਈਬਯੂਨਲ) ਵਲੋਂ ਲੱਭੇ ਤਥਾਂ ਤੇ ਕੱਢੇ ਸਿੱਟਿਆਂ ਨੂੰ ਮੱਦੇ-ਨਜ਼ਰ ਰਖਦੇ ਹੋਏ, ਕੋਰਟ ਦੀ ਬਹੁਮਤ ਦੇ ਫ਼ੈਸਲੇ ਨਾਲ ਸਹਿਮਤ ਹੋਣਾ ਬੜਾ ਔਖਾ ਲਗਦਾ ਹੈ ਕਿ ਸ: ਭਿੰਡਰ, ਉਨ੍ਹਾਂ ਦੇ ਸਹਿਯੋਗੀ ਕਰਮਚਾਰੀਆਂ ਤੇ ਆਮ ਜਨਤਾ ਦੀ ਹਿਫ਼ਾਜ਼ਤ ਵਾਸਤੇ, ‘ਹਾਰਡ-ਹੈਟਪਹਿਨਣਾ ਜਰੂਰੀ ਸੀ  
ਕੋਰਟ ਨੇ ਪਹਿਲਾਂ ਵਰਤੀ ਵਿਚਾਰਧਾਰਾ ਦੇ ਉਲਟ ਜਾਂਦੇ ਹੋਏ ਫ਼ੈਸਲਾ ਦਿਤਾ ਕਿ ਜੇ ਕਿਸੇ ਨਿਯਮ (ਰੂਲ) ਨੂੰ ਲਾਗੂ ਕਰਨ ਨਾਲ ਪੁੱਠੇ ਵਿਤਕਰੇ ਦੀ ਸਥਿਤੀ ਬਣਦੀ ਹੋਵੇ ਤਾਂ ਵਾਜਬ ਇਹ ਹੋਵੇਗਾ ਕਿ ਆਮ ਤੌਰ ਤੇ ਨਿਯਮ ਨੂੰ ਲਾਗੂ ਕੀਤਾ ਜਾਏ ਪਰ ਧਿਆਨ ਰਖਿਆ ਜਾਏ ਕਿ, ਜਿਨ੍ਹਾਂ ਮੁਲਾਜ਼ਮਾਂ ਉਪਰ ਇਸਦਾ ਗਲਤ ਅਸਰ ਪੈਂਦਾ ਹੋਵੇ, ਉਨ੍ਹਾਂ ਦੀਆਂ ਲੋੜਾਂ ਨੂੰ, ਮੁਨਾਸਬ ਢੰਗ ਨਾਲ, ਕਿਵੇਂ ਨਜਿੱਠਿਆ ਜਾਵੇ   
ਪਰ ਕਾਨੂੰਨ ਇਥੇ ਹੀ ਨਹੀਂ ਰੁਕ ਜਾਂਦਾ; ਸੁਪਰੀਮ ਕੋਰਟ ਦੀ, ਸੈਂਟਰਲ ਅਲਬਰਟਾ ਡੇਰੀ ਪੂਲ ਸਬੰਧਤ ਵਿਚਾਰਧਾਰਾ ਨੂੰ ਵੀ ਮੁੜ ਵਿਚਾਰਨਾ ਲਾਜ਼ਮੀ ਹੋ ਗਿਆ ਸੀ
੧੯੯੯ ਵਿਚ, ‘ਮਾਈਅੋਰਿਨਦੇ ਮਸਲੇ ਵਿਚ ਸੁਪਰੀਮ ਕੋਰਟ ਨੇ ਸਰਬ-ਸਮਤੀ ਨਾਲ ਇਕ ਸੰਗਠਤ ਸੇਧ ਦਿਤੀ ਜਿਸ ਨਾਲ ਦੋਹਾਂ ਧਿਰਾਂ, ਯਾਨੀ ਕਿ ਸਾਰਿਆਂ ਨੂੰ, ਜੋ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਵਿਤਕਰੇ ਦੇ ਸ਼ਿਕਾਰ ਹੋਣ, ਇਕੋ ਜਿਹੇ ਤਰੀਕੇ ਨਾਲ ਸ਼ਾਮਲ ਕੀਤਾ ਜਾ ਸਕੇ 
ਮਾਈਅੋਰਿਨਕੇਸ ਦੇ ਟੈਸਟ ਵਿਚ, ਸਬੰਧਤ ਮੁਲਾਜ਼ਮਾਂ ਦੀ ਜ਼ਿੱਮੇਵਾਰੀ ਬਣਦੀ ਹੈ ਕਿ ਉਹ ਸਾਬਤ ਕਰਨ ਕਿ ਉਨ੍ਹਾਂ ਵਲੋਂ ਕੀਤੀ ਮੰਗ, ਮਨੁੱਖੀ ਹੱਕਾਂ ਦੇ ਕਾਨੂੰਨ  ਵਿਚ ਪ੍ਰਮਾਣਤ ਤਥਾਂ (ਲਿੰਗ, ਧਰਮ, ਸਰੀਰਕ ਅਸਮਰਥਤਾ, ਵਗੈਰਾ..) ਤੇ ਅਧਾਰਤ ਹੈ ਤੇ ਇਨ੍ਹਾਂ ਵਜ੍ਹਾਂ ਕਰਕੇ, ਸ਼ਮੂਲੀਅਤ ਲਈ ਉਚੇਚੇ ਕਦਮ ਚੁਕਣ ਦੀ ਮਜਬੂਰੀ ਵਾਜਬ ਬਣਦੀ ਹੈ
ਜਦੋਂ ਕੋਈ ਮੁਲਾਜ਼ਮ ਇਹ ਲੋੜਾਂ ਪੂਰੀਆਂ ਕਰ ਦੇਂਦਾ ਹੈ, ਤਾਂ ਕੰਪਨੀ ਨੂੰ ਸਾਬਤ ਕਰਨਾ ਪਵੇਗਾ ਕਿ: (੧) ਉਨ੍ਹਾਂ ਨੇ ਕੱਮ ਕਰਨ ਲਈ ਮੁਨਾਸਬ ਤੇ ਪ੍ਰਮਾਣਤ ਵਿਧੀਆਂ ਅਮਲ ਵਿਚ ਲਿਆਂਦੀਆਂ ਹਨ; (੨) ਉਨ੍ਹਾਂ ਨੇ ਇਹ ਕੱਮ-ਸਬੰਧਤ ਮੁਨਾਸਬ ਤੇ ਪ੍ਰਮਾਣਤ ਵਿਧੀਆਂ ਇਮਾਨਦਾਰੀ ਨਾਲ ਲਾਗੂ ਕੀਤੀਆਂ ਹਨ; (੩) ਇਹ ਵਿਧੀਆਂ ਕੱਮ ਪੂਰਾ ਕਰਨ ਲਈ ਵਾਜਬ ਤੇ ਜਰੂਰੀ ਹਨ ਅਤੇ ਮੁਲਾਜ਼ਮ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੰਪਨੀ ਲਈ ਪੇਸ਼ ਔਕੜਾਂ ਅਸਹਿ ਹੋਣਗੀਆਂ  
ਪਿਛਲੇ ੧੪ ਸਾਲਾਂ ਵਿਚ, ਮਨੁੱਖੀ ਹੱਕਾਂ ਸਬੰਧਤ ਮਸਲਿਆਂ ਨਾਲ ਨਜਿੱਠਣ ਲਈ, ਇਹੀ ਤਰੀਕਾ ਵਰਤਿਆ ਜਾ ਰਿਹਾ ਹੈਜੇ ਇਹੀ ਵਿਚਾਰਧਾਰਾ ਭਿੰਡਰ ਹੋਰਾਂ ਦੇ ਕੇਸ ਵਿਚ ਵਰਤੀ ਜਾਂਦੀ ਤਾਂ ਮੁਮਕਨ ਹੈ ਕਿ ਨਤੀਜਾ ਹੋਰ ਨਿਕਲਦਾਪਰ ਅਸੀਂ ਯਕੀਨਨ ਤੌਰ ਤੇ ਕਦੇ ਵੀ ਨਹੀਂ ਕਹਿ ਸਕਾਂਗੇ, ਕਿਉਂਕਿ ਭਿੰਡਰ ਕੇਸ ਉਤੇ, ਸੁਪਰੀਮ ਕੋਰਟ ਵਲੋਂ ਮੁੜ ਕੇ ਵਿਚਾਰ ਨਹੀਂ ਕੀਤਾ ਗਿਆ
ਵਕਾਲਤ ਦੇ ਵਿਦਿਆਰਥੀ ਇਹ ਅਸਲੀਅਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੋਰਟ ਵਲੋਂ, ਭਿੰਡਰ ਕੇਸ ਵਿਚ ਵਰਤੀ ਵਿਚਾਰਧਾਰਾ ਪੁੱਠੀ ਕਰ ਦਿਤੀ ਗਈ ਹੈਪਰ ਕਿਉਂਕਿ ੧੯੮੫ ਤੋਂ ਬਾਅਦ ਕਾਨੂੰਨ ਵਿਚ ਬਹੁਤ ਤਬਦੀਲੀਆਂ ਹੋਈਆਂ ਹਨ; ਹੁਣ ਇਸ ਦਾ, ਦਸਤਾਰ ਤੇ ਹਾਰਡ-ਹੈਟ ਦੇ ਮਸਲਿਆਂ ਉਤੇ ਕੋਈ ਖਾਸ ਅਸਰ ਨਹੀਂ 
ਇਹ ਸਮਝਣਾ ਜਰੂਰੀ ਹੈ ਕਿ ਭਾਂਵੇਂ ਸੈਂਟਰਲ ਅਲਬਰਟਾ ਡੇਰੀ ਪੂਲ ਦੇ ਕੇਸ ਦੀ ਬਿਨਾਅ ਤੇ ਇਹ ਕਿਹਾ ਜਾ ਸਕਦਾ ਹੋਵੇ ਕਿ ਭਿੰਡਰ ਹੋਰਾਂ ਨੂੰ ਵੀ ਕੰਪਨੀ ਵਿਚ ਹੋਰ ਥਾਂ ਲੱਭ ਦੇਣੀ ਚਾਹੀਦੀ ਸੀ; ਪਰ ਸੈਂਟਰਲ ਅਲਬਰਟਾ ਡੇਰੀ ਪੂਲ ਦਾ ਫ਼ੈਸਲਾ ਉਸ ਕੇਸ ਨਾਲ ਸਬੰਧਤ ਤੱਥਾਂ ਤਕ ਹੀ ਸੀਮਤ ਸੀਭਾਂਵੇਂ ਪੰਜਾਬੀ ਮੀਡੀਏ ਨਾਲ ਸਬੰਧਤ ਕੁਝ ਲੋਕਾਂ ਨੇ ਵਖਰੇ ਵਿਚਾਰ ਪੇਸ਼ ਕੀਤੇ ਹਨ ਪਰ ਅਸਲੀਅਤ ਇਹ ਹੈ ਕਿ ਇਹ ਫ਼ੈਸਲਾ, ਹਰ ਜਗ੍ਹਾ, ਹਾਰਡ-ਹੈਟ ਦੀ ਥਾਂ ਦਸਤਾਰ ਪਹਿਨਣ ਦੀ ਇਜਾਜ਼ਤ ਨਹੀਂ ਦੇਂਦਾ   
ਭਿੰਡਰ ਹੋਰਾਂ ਸਬੰਧਤ ਤਥ ਇਹ ਸਨ, ਕਿ ਉਨ੍ਹਾਂ ਦੇ ਦਸਤਾਰ ਪਹਿਨਣ ਨਾਲ ਆਮ ਜਨਤਾ ਜਾਂ ਉਨ੍ਹਾਂ ਦੇ ਸਹਿਯੋਗੀ ਕਰਮਚਾਰੀਆਂ ਨੂੰ ਕੋਈ ਖਾਸ ਖਤਰਾ ਨਹੀਂ ਸੀ ਪੈਦਾ ਹੁੰਦਾ; ਸਿਰਫ਼ ਭਿੰਡਰ ਹੋਰਾਂ ਵਾਸਤੇ ਕੁਝ ਮਾਮੂਲੀ ਵਧੇਰਾ ਖਤਰਾ ਹੀ ਮੁਮਕਨ ਸੀਭਿੰਡਰ ਹੋਰਾਂ ਨੇ ਕੰਪਨੀ ਦੇ ਹੋਰ ਮਹਿਕਮਿਆਂ, ਜਿਥੇ ਹਾਰਡ-ਹੈਟ ਪਹਿਨਣ ਦੀ ਮਜਬੂਰੀ ਨਾਂ ਹੋਵੇ, ਵਿਚ ਬਦਲੀ ਲਈ ਵੀ ਪ੍ਰਵਾਨਗੀ ਦੇ ਦਿਤੀ ਸੀਇਨ੍ਹਾਂ ਤੱਥਾਂ ਦੀ ਬਿਨਾਅ ਉਪਰ ਹੀ ਕੋਰਟ ਨੇ ਸੈਂਟਰਲ ਅਲਬਰਟਾ ਡੇਰੀ ਪੂਲ ਦੇ ਕੇਸ ਵਿਚ ਟਿੱਪਣੀ ਕੀਤੀ ਸੀਇਸ ਕੇਸ ਵਿਚ, ਸ਼ਮੂਲੀਅਤ ਲਈ ਉਪਰਾਲਾ ਕਰਨਾ ਵਾਜਬ ਬਣਦਾ ਸੀ
ਕੋਰਟ ਕਚਿਹਰੀ ਦੇ ਸਾਰੇ ਮਾਮਲੇ ਵਿਚ ਭਿੰਡਰ ਹੋਰਾਂ ਨੇ ਆਪਣਾ ਨਿੱਜੀ ਵਕੀਲ ਕੀਤਾ ਹੋਇਆ ਸੀਇਹ ਕਹਿਣਾ ਔਖਾ ਹੈ ਕਿ ਭਿੰਡਰ ਹੋਰਾਂ ਨੂੰ ਸੈਂਟਰਲ ਅਲਬਰਟਾ ਡੇਰੀ ਪੂਲ ਦੇ ਕੇਸ ਦੀ ਟਿੱਪਣੀ ਬਾਰੇ ਜਾਣਕਾਰੀ ਸੀ ਜਾਂ ਨਹੀਂ, ਪਰ, ਮੁਮਕਨ ਹੈ ਕਿ ਜੇ ਉਨ੍ਹਾਂ ਨੂੰ ਇਹ ਸਾਰੀ ਜਾਣਕਾਰੀ ਹੁੰਦੀ ਵੀ ਤਾਂ ਵੀ ਉਹ ਆਪਣੇ ਕੇਸ ਵਿਚ ਇਸ ਤੋਂ ਸਹਾਇਤਾ ਨਹੀਂ ਸੀ ਲੈ ਸਕਦੇਕੈਨੇਡਾ ਦੇ ਸੁਪਰੀਮ ਕੋਰਟ ਨੇ ਕੁਝ ਮਸਲਿਆਂ ਵਿਚ ਆਪਣੀ ਵਿਚਾਰਧਾਰਾ ਜਰੂਰ ਬਦਲੀ ਹੈ, ਪਰ ਪੁਰਾਣੇ ਫ਼ੈਸਲੇ, ਜਿਹੜੇ ਮੌਜੂਦਾ ਕਾਨੂੰਨ ਤੋਂ ਵਖਰੇ ਢੰਗ ਨਾਲ ਲਏ ਗਏ ਸਨ, ਨਾਂ ਤਾਂ ਬਦਲੇ ਜਾਂਦੇ ਹਨ ਤੇ ਨਾਂ ਹੀ ਮੁੜ ਕੇ ਲਿਖੇ ਜਾਂਦੇ ਹਨ
ਭਿੰਡਰ ਕੇਸ, ਕੈਨੇਡਾ ਦੇ ਸਿੱਖਾਂ ਲਈ ਇਤਿਹਾਸਕ ਮਹੱਤਵ ਰਖਦਾ ਹੈ; ਪਰ ਨਾਂ ਤਾਂ ਇਸ ਨੂੰ, ‘ਤੇ ਨਾਂ ਹੀ ਸੈਂਟਰਲ ਅਲਬਰਟਾ ਡੇਰੀ ਪੂਲ ਦੇ ਕੇਸ ਦੇ ਫ਼ੈਸਲੇ ਨੂੰ, ਹਰ ਥਾਂ, ਹਾਰਡ-ਹੈਟ ਦੀ ਜਗ੍ਹਾ ਦਸਤਾਰ ਪਹਿਨਣ ਦੀ ਪ੍ਰਵਾਨਗੀ ਦੇ ਤੌਰ ਤੇ ਵਰਤਿਆ ਜਾ ਸਕਦਾ ਹੈਹੁਣ, ਇਨ੍ਹਾਂ ਦੋਹਾਂ ਫ਼ੈਸਲਿਆਂ ਦੇ ਬੁਨਿਯਾਦੀ ਕਾਨੂੰਨ ਬਦਲੇ ਜਾ ਚੁਕੇ ਹਨ ਤੇ ਹੁਣ ਇਨ੍ਹਾਂ ਫ਼ੈਸਲਿਆਂ ਨੂੰ, ਮੌਜੂਦਾ ਕਾਨੂੰਨਾਂ ਦੇ ਇਤਿਹਾਸਕ ਪਛੋਕੜ ਨੂੰ ਸਮਝਣ ਲਈ ਹੀ ਵਰਤਿਆ ਜਾਂਦਾ ਹੈ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.