ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਚੰਡੀਗੜ੍ਹ ਵਿਖੇ ਸੰਗਤ ਵਲੋਂ ਤਿੱਖਾ ਵਿਰੋਧ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਚੰਡੀਗੜ੍ਹ ਵਿਖੇ ਸੰਗਤ ਵਲੋਂ ਤਿੱਖਾ ਵਿਰੋਧ
Page Visitors: 2419

ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਚੰਡੀਗੜ੍ਹ ਵਿਖੇ ਸੰਗਤ ਵਲੋਂ ਤਿੱਖਾ ਵਿਰੋਧਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਚੰਡੀਗੜ੍ਹ ਵਿਖੇ ਸੰਗਤ ਵਲੋਂ ਤਿੱਖਾ ਵਿਰੋਧ

January 28
16:50 2019

ਚੰਡੀਗੜ੍ਹ, 28 ਜਨਵਰੀ (ਪੰਜਾਬ ਮੇਲ)- ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਚੰਡੀਗੜ੍ਹ ਵਿਖੇ ਸੰਗਤ ਵਲੋਂ ਤਿੱਖਾ ਵਿਰੋਧ ਕੀਤਾ ਗਿਆ।
   ਦਰਅਸਲ ਭਾਈ ਮੰਡ ਚੰਡੀਗੜ੍ਹ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਬਰਗਾੜੀ ਮੋਰਚੇ ਦੇ ਆਗੂਆਂ ਵਲੋਂ ਭਾਰੀ ਇਕੱਠ ਕੀਤਾ ਗਿਆ ਪਰ ਇਸ ਇਕੱਠ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬਰਗਾੜੀ ਮੋਰਚੇ ਦੇ ਮੁਖੀ ਧਿਆਨ ਸਿੰਘ ਮੰਡ ਨੂੰ ਸਟੇਜ ‘ਤੇ ਬੋਲਣ ਦਾ ਸੱਦਾ ਦਿੱਤਾ ਗਿਆ।
  ਇਕੱਠ ਵਿਚ ਵੱਡੀ ਗਿਣਤੀ ‘ਚ ਬੈਠੀ ਸੰਗਤ ਨੇ ਮੰਡ ਦਾ ਵਿਰੋਧ ਸ਼ੁਰੂ ਕਰ ਦਿੱਤਾ। ਮੰਡ ਨੂੰ ਮੰਚ ‘ਤੇ ਆਉਣ ਦੇ ਦਿੱਤੇ ਸੱਦੇ ਤੋਂ ਬਾਅਦ ਸੰਗਤ ਉੱਠ ਕੇ ਜਾਣ ਲੱਗੀ, ਜਿਸ ਪਿੱਛੋਂ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਕਿ ਮੰਡ ਨੂੰ ਇਕੱਠ ਤੋਂ ਦੂਰ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਹੰਗਾਮਾ ਸ਼ਾਂਤ ਹੋਇਆ।
   ਇੱਥੇ ਦੱਸ ਦੇਈਏ ਕਿ ਸੰਗਤ ਵਿਚੋਂ ਕੁਝ ਦਾ ਕਹਿਣਾ ਸੀ ਕਿ ਮੌਜੂਦਾ ਪ੍ਰਬੰਧਕ ਨੌਜਵਾਨ ਸਿੱਖ ਪੀੜ੍ਹੀ ਨੂੰ ਅੱਗੇ ਨਹੀਂ ਆਉਣ ਦੇ ਰਹੇ। ਇੰਨਾ ਹੀ ਨਹੀਂ ਸੰਗਤ ਵੱਲੋਂ ਬਰਗਾੜੀ ਮੋਰਚੇ ਦਾ ਵੀ ਵਿਰੋਧ ਕੀਤਾ ਗਿਆਸ, ਹਾਲਾਂਕਿ ਬੁਲਾਰਿਆਂ ਨੇ ਸੰਗਤ ਨੂੰ ਸਮਝਾਇਆ ਕਿ ਅਜਿਹਾ ਕਰਕੇ ਸਿੱਖ ਕੋਈ ਵੀ ਫੈਸਲਾ ਨਹੀਂ ਲੈ ਸਕਣਗੇ। ਮੰਡ ਦੇ ਇਸ ਵਿਰੋਧ ਨੇ ਸਿੱਖਾਂ ਵਿਚ ਬਿਨਾਂ ਸਫਾਈ ਦਿੱਤੇ ਬਰਗਾੜੀ ਮੋਰਚੇ ਨੂੰ ਚਾਣਚੱਕ ਖਤਮ ਕਰਨ ਨੂੰ ਲੈ ਕੇ ਗੁੱਸਾ ਸਾਫ ਝਲਕ ਰਿਹਾ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.