ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੈਨੇਡਾ ‘ਚ ਰਹਿ ਰਕੈਨੇਡਾ ‘ਚ ਰਹਿ ਰਹੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਜਲਦ ਮਿਲੇਗਾ ਓਪਨ ਵਰਕ ਪਰਮਿਟ
ਕੈਨੇਡਾ ‘ਚ ਰਹਿ ਰਕੈਨੇਡਾ ‘ਚ ਰਹਿ ਰਹੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਜਲਦ ਮਿਲੇਗਾ ਓਪਨ ਵਰਕ ਪਰਮਿਟ
Page Visitors: 2342

ਕੈਨੇਡਾ ‘ਚ ਰਹਿ ਰਹੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਜਲਦ ਮਿਲੇਗਾ ਓਪਨ ਵਰਕ ਪਰਮਿਟਕੈਨੇਡਾ ‘ਚ ਰਹਿ ਰਹੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਜਲਦ ਮਿਲੇਗਾ ਓਪਨ ਵਰਕ ਪਰਮਿਟ

February 07
14:40 2019

ਟੋਰਾਂਟੋ, 7 ਫਰਵਰੀ (ਪੰਜਾਬ ਮੇਲ)-ਕੈਨੇਡਾ ਵਿਚ ਰਹਿ ਰਹੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਛੇਤੀ ਹੀ ਓਪਨ ਵਰਕ ਪਰਮਿਟ ਲਈ ਅਰਜ਼ੀ ਦਾਇਰ ਕਰਨ ਦੀ ਇਜਾਜਤ ਦਿੱਤੀ ਜਾ ਸਕਦੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਨੇ ਹਾਲ ਹੀ ਵਿਚ ਤਜਵੀਜ਼ਸ਼ੁਦਾ ਨਿਯਮਾਂ ਬਾਰੇ ਸਲਾਹ ਮਸ਼ਵਰਾ ਕਰ ਲਿਆ ਹੈ।
    ਜਿਸ ਤਹਿਤ ਕੰਮ ਕਰਨ ਵਾਲੇ ਸਥਾਨ ਉਤੇ ਗਲਤ ਸਲੂਕ ਦਾ ਸਾਹਮਣਾ ਕਰ ਰਹੇ ਕਿਰਤੀ ਓਪਨ ਵਰਕ ਪਰਮਿਟ ਲਈ ਬਿਨੈ ਕਰ ਸਕਣਗੇ।
ਮੌਜੂਦਾ ਸਮੇਂ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਕਲੋਜ਼ਡ ਭਾਵ ਬੰਦ ਵਰਕਰ ਪਰਮਿਟ ਹੀ ਜਾਰੀ ਕੀਤੇ ਜਾਂਦੇ ਹਨ ਜਿਸ ਰਾਹੀਂ ਸਬੰਧਤ ਕਾਮਾ ਇਕ ਖਾਸ ਰੋਜ਼ਗਾਰਦਾਤਾ ਨਾਲ ਬੱਝ ਜਾਂਦਾ ਹੈ। ਕੈਨਾਡਾ ਸਰਕਾਰ ਦਾ ਮੰਨਣਾ ਹੈ ਕਿ ਵਿਦੇਸ਼ੀ ਕਾਮਿਆਂ ਨਾਲ ਕੰਮ ਵਾਲੇ ਸਥਾਨ ਉਤੇ ਬਦਤਰ ਸਲੂਕ ਦੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ। ਰੋਜ਼ਗਾਰਦਾਤਾ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਕੇਅਰਗਿਵਰਜ਼ ਦੀ ਗਿਣਤੀ ਕਾਫੀ ਵੱਧ ਹੁੰਦੀ ਹੈ।
  ਅਜਿਹੇ ਹਾਲਾਤ ਦਾ ਸਾਹਮਣਾ ਮਰਦਾਂ ਨਾਲੋਂ ਵੀ ਵੱਧ ਔਰਤਾਂ ਨੂੰ ਕਰਨਾ ਪੈਂਦਾ ਹੈ। ਲੋਕਾਂ ਦੇ ਘਰਾਂ ਵਿਚ ਜਾ ਕੇ ਸਿਹਤ ਅਤੇ ਸੁਰੱਖਿਆ ਮਾਪਦੰਡਾਂ ਦੀ ਜਾਂਚ ਵੀ ਨਹੀਂ ਕੀਤੀ ਜਾ ਸਕਦੀ। ਬਿਨ੍ਹਾਂ ਸ਼ੱਕ ਫੈਡਰਲ ਸਰਕਾਰ ਦਾ ਤਾਜ਼ਾ ਕਦਮ ਆਰਜ਼ੀ ਵਿਦੇਸ਼ੀ ਕਾਮਿਆਂ ਦੀਆਂ ਚਿੰਤਾਵਾਂ ਦੂਰ ਕਰਨ ਵਿਚ ਸਹਾਈ ਸਾਬਤ ਹੋਵੇਗਾ। ਨਵੇਂ ਨਿਯਮਾਂ ਮੁਤਾਬਕ ਇਹ ਲਾਭ ਉਨ੍ਹਾਂ ਕਾਮਿਆਂ ਨੂੰ ਮਿਲੇਗਾ ਜਿਨ੍ਹਾਂ ਕੋਲ ਵੈਧ ਵਰਕ ਪਰਮਿਟ ਹੋਵੇ ਜਾਂ ਰੀਨਿਊ ਕਰਵਾਉਣ ਲਈ ਅਰਜ਼ੀ ਫਾਇਲ ਕੀਤੀ ਹੋਵੇ। ਇਸ ਮਾਮਲੇ ਵਿਚ ਨੈਨੀਆਂ ਨੂੰ ਛੋਟ ਦਿੱਤੀ ਗਈ ਹੈ। ਫਿਰ ਵੀ ਨਵੇਂ ਨਿਯਮਾਂ ਵਿਚ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਕਾਮੇ ਵੱਲੋਂ ਕੰਮ ਵਾਲੀ ਥਾਂ ਉਤੇ ਧੱਕੇਸ਼ਾਹੀ ਦੀ ਸ਼ਿਕਾਇਤ ਕੀਤੇ ਜਾਣ ਉਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।
ਉਦਾਹਰਨ ਦੇ ਤੌਰ ਉਤੇ ਜੇਕਰ ਇਕ ਨੈਨੀ ਆਪਣੇ ਕੰਮ ਵਾਲੇ ਸਥਾਨ ਉਤੇ ਉਸ ਨਾਲ ਹੋ ਰਹੀ ਬਦਸਲੂਕੀ ਦੀ ਸ਼ਿਕਾਇਤ ਕਰਦੀ ਹੈ ਤਾਂ ਉਸ ਕੋਲ ਕੋਈ ਵੀ ਕੰਮ ਦਾ ਤਜਰਬਾ ਨਹੀਂ ਰਹਿ ਜਾਂਦਾ। ਕੀ ਅਜਿਹੇ ਮਾਮਲੇ ਵਿਚ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਸਬੰਧਤ ਨੈਨੀ ਨੂੰ ਅਣਅਧਿਕਾਰਤ ਤਜਰਬੇ ਦੇ ਆਧਾਰ ਉਤੇ ਕੈਨੇਡਾ ਵਿਚ ਰਹਿਣ ਦੇ ਅਯੋਗ ਕਰਾਰ ਦੇਵੇਗਾ ਅਤੇ ਮੁਲਕ ਵਿਚੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜਾਂ ਨਹੀਂ।
ਅਜਿਹੇ ਸਵਾਲਾਂ ਦੇ ਜਵਾਬ ਅਜੇ ਨਹੀਂ ਮਿਲੇ ਹਨ ਪਰ ਵਿਭਾਗ ਜੇਕਰ ਓਪਨ ਵਰਕ ਪਰਮਿਟ ਦੇਣੇ ਸ਼ੁਰੂ ਕਰ ਦੇਵੇ ਤਾਂ ਅਜਿਹੇ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਵਿਚ ਮਿਲ ਸਕਦੇ ਹਨ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.