ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਰਸਾਂ ਨੇ ਰੱਖਿਆ ਮਰਨ ਵਰਤ - ਪੱਕੇ ਆਰਡਰ ਆਉਣ ਤੱਕ ਹਸਪਤਾਲ ਦੀ ਛੱਤ ਤੋਂ ਨਹੀਂ ਉਤਰਨਗੀਆਂ
ਨਰਸਾਂ ਨੇ ਰੱਖਿਆ ਮਰਨ ਵਰਤ - ਪੱਕੇ ਆਰਡਰ ਆਉਣ ਤੱਕ ਹਸਪਤਾਲ ਦੀ ਛੱਤ ਤੋਂ ਨਹੀਂ ਉਤਰਨਗੀਆਂ
Page Visitors: 2336

ਨਰਸਾਂ ਨੇ ਰੱਖਿਆ ਮਰਨ ਵਰਤ - ਪੱਕੇ ਆਰਡਰ ਆਉਣ ਤੱਕ ਹਸਪਤਾਲ ਦੀ ਛੱਤ ਤੋਂ ਨਹੀਂ ਉਤਰਨਗੀਆਂ 
By : ਜੀ ਐਸ ਪੰਨੂ
Friday, Feb 08, 2019 10:01 PM

ਜੀ ਐੱਸ ਪੰਨੂ
ਪਟਿਆਲਾ, 8 ਫਰਵਰੀ 2019 - ਰਾਜਿੰਦਰਾ ਹਸਪਤਾਲ ਚ ਕੱਚੇ ਤੇ ਭਰਤੀ ਹੋਈਆਂ ਨਰਸਾਂ ਪਿਛਲੇ ਤਿੰਨ ਦਿਨ ਤੋਂ ਪੱਕੇ ਹੋਣ ਲਈ ਹਸਪਤਾਲ ਦੇ ਬੁਰਜ ਤੇ ਚੜੀਆ ਬੈਠੀਆਂ ਹਨ। ਦੋ ਦਿਨ ਮੀਂਹ ਵੀ ਓਹਨਾ 'ਤੇ ਹੀ ਵਰ੍ਹਿਆ। 6 ਵਿੱਚੋ ਇਕ ਬਿਮਾਰ ਹੋ ਗਈ ਤਾ ਪ੍ਰਸ਼ਾਸ਼ਨ ਨੇ ਉਤਾਰ ਕੇ ਭਰਤੀ ਕਰਵਾ ਦਿੱਤਾ ਉਸ ਦਾ ਇਲਾਜ ਕੀਤਾ ਫੇਰ 6 ਹੋਰ ਚੜ  ਗਈਆਂ ਜੋ ਮੀਹ ਪੈਣ ਕਾਰਨ ਬਿਮਾਰ ਹੋਣ ਤੇ ਅੱਧੀ ਰਾਤ ਨੂੰ ਇਲਾਜ ਲਈ ਦਾਖਲ ਕਰਵਾ ਦਿੱਤੀਆਂ ਪਰ ਅਜੇ ਵੀ ਦੋ ਨਰਸਾਂ ਕਰਮਜੀਤ ਕੌਰ ਅਤੇ ਬਲਜੀਤ ਕੌਰ ਆਪਣੇ ਈਸਟ ਦੀ ਕਸਮ ਲੈ ਕੇ ਹਸਪਤਾਲ ਦੇ ਬੁਰਜ ਉਤੇ  ਅੱਜ  ਦੀ ਸਰਦੀ ਚ ਚੜੀਆ ਬੈਠੀਆਂ  ਚਾਹੇ ਉਹ ਬੀਮਾਰ ਹੋਈਆਂ ਪਈਆਂ ਹਨ ਪਰ ਕਸਮ ਖਾਣ ਕਰਕੇ ਨੀਚੇ ਨਹੀਂ ਉਤਰ ਰਹੀਆਂ ਹਨ ਹੇਠ ਬੈਠੀਆਂ ਹੋਰ ਨਰਸਾਂ ਧਰਨਾ ਲਗਾ ਕੇ ਬੈਠੀਆਂ ਹਨ ਜਿਨ੍ਹਾਂ 'ਚੋਂ ਤਿੰਨ ਮੇਲ ਕਰਮੀ ਭੁੱਖ ਹੜਤਾਲ ਤੇ ਅਤੇ ਦੋ ਲੇਡੀ ਨਰਸਾਂ ਮਰਨ ਵਰਤ ਤੇ ਬੈਠੀਆਂ ਹਨ।
 ਬ੍ਰਹਮ ਮਹਿੰਦਰਾ ਅਕਾਲੀ ਸਰਕਾਰ ਵੇਲੇ ਐਮ ਐਲ ਏ ਹੁੰਦੇ ਹੋਏ ਇਨਾ ਦੇ ਧਰਨਿਆ ਵਿਚ ਆਕੇ ਬੈਠਦੇ ਸਨ ਤੇ ਅਕਾਲੀ ਸਰਕਾਰ ਨੂੰ ਕੋਸਦੇ ਸਨ ਕਹਿੰਦੇ ਸਨ ਜਦੋ ਸਾਡੀ ਸਰਕਾਰ ਤਾ ਸਭ ਤੋਂ ਪਹਿਲਾ ਨਰਸਾਂ ਨੂੰ ਪਕਾ ਕੀਤਾ ਜਾਵੇਗਾ ਪਰ ਅੱਜ ਓਹਨਾ ਦੇ ਘਰ ਤੋਂ ਦੋ ਫਰਲਾਂਗ ਉਹ ਖੁਦ ਹੀ ਹੈਲਥ ਮਿਨਿਸਟਰ ਹੁੰਦੇ ਹੋਏ ਇਨਾ  ਦੀ ਸਾਰ ਪੁੱਛਣ ਨਹੀਂ ਆਏ ਜਦੋ  ਕਿ ਨਰਸਾਂ  ਪੈਸਿਆਂ ਦਾ ਬਕਾਇਆ ਵੀ ਨਹੀਂ ਮੰਗਦੀਆਂ ਅਤੇ ਅੱਜ ਤੋਂ ਹੀ ਪੱਕਾ ਹੋਣਾ ਚਾਹੁੰਦੀਆਂ ਹਨ ਇਥੂ ਤੱਕ ਵੀ ਪਤਾ ਲੱਗਿਆ ਹੈ ਕੇ ਜਿੰਨੇ ਪੈਸੇ ਹੁਣ ਓਹਨਾ ਨੂੰ ਮਿਲ ਰਹੇ ਹਨ  ਉਹਨਾਂ ਵਿਚ ਪੱਕਾ ਹੋ ਸਕਦੀਆਂ ਹਨ ? ਇਨ੍ਹਾਂ ਨਰਸਾਂ ਦਾ ਘੋਲ ਅਕਾਲੀ ਸਰਕਾਰ ਵੇਲੇ ਵੀ  ਚਲਿਆ  ਹੁਣ ਕਾਂਗਰਸ ਸਰਕਾਰ ਵੇਲੇ ਵੀ ਚਲ ਰਿਹਾ ਹੈ ਪਰ ਹੱਲ ਨਹੀਂ ਨਿਕਲ ਰਿਹਾ ਜਦੋ ਕਿ ਇਹ ਕੱਚੇ ਤੋਰ ਕਾਫੀ ਸਮੇ ਤੋਂ ਕੰਮ ਕਰ ਰਹੀਆਂ ਹਨ ਹਸਪਤਾਲ ਦੀ ਇਨ੍ਹਾਂ ਨੂੰ ਲੋੜ ਵੀ ਹੈ ਪਰ ਪਕਾ ਨਹੀਂ ਕੀਤਾ ਜਾ ਰਿਹਾ ਇਹ ਸੋਚਾਂ ਵਾਲੀ ਗੱਲ ਹੈ ਦੂਜੇ ਵਾਸੇ ਹਸਪਤਾਲ ਵਿਚ ਮਰੀਜ ਵੀ ਤੱਗ ਹੋ ਰਹੇ ਹਨ।

  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.