ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਰਸਾਂ ਦਾ ਸਰਕਾਰ ਨੂੰ ਅਲਟੀਮੇਟਮ-ਪੱਕਾ ਨਾ ਕਰਨ ‘ਤੇ ਛੇਵੀਂ ਮੰਜ਼ਿਲ ਤੋਂ ਛਾਲ ਮਾਰਨ ਦੀ ਧਮਕੀ
ਨਰਸਾਂ ਦਾ ਸਰਕਾਰ ਨੂੰ ਅਲਟੀਮੇਟਮ-ਪੱਕਾ ਨਾ ਕਰਨ ‘ਤੇ ਛੇਵੀਂ ਮੰਜ਼ਿਲ ਤੋਂ ਛਾਲ ਮਾਰਨ ਦੀ ਧਮਕੀ
Page Visitors: 2334

ਨਰਸਾਂ ਦਾ ਸਰਕਾਰ ਨੂੰ ਅਲਟੀਮੇਟਮ - ਪੱਕਾ ਨਾ ਕਰਨ 'ਤੇ 6ਵੀਂ ਮੰਜਿਲ ਤੋਂ ਛਾਲ ਮਾਰਨ ਦੀ ਧਮਕੀ
By : ਜੀ ਐਸ ਪੰਨੂ
Friday, Feb 15, 2019 08:48 AM

ਜੀ ਐੱਸ ਪੰਨੂ
ਪਟਿਆਲਾ 15 ਫਰਵਰੀ 2019  -

ਸਰਕਾਰੀ ਰਾਜਿੰਦਰਾ ਹਸਪਤਾਲ ਦੀਆ ਨਰਸਾਂ ਪੱਕੇ ਹੋਣ ਲਈ ਪਿਛਲੇ 9 ਦਿਨਾਂ ਤੋਂ ਸੰਘਰਸ਼ ਕਰ ਰਹੀਆ ਹਨ। ਉਨ੍ਹਾਂ ਦਾ ਕਹਿਣਾ ਹੈ  ਕਿ ਪਿਛੇ ਲੰਬੇ ਸਮੇ ਤੋਂ ਉਹ ਕੱਚੇ ਤੌਰ 'ਤੇ ਹਸਪਤਾਲ ਵਿੱਚ ਕੰਮ ਕਰਦੀਆਂ ਆਂ ਰਹੀਆਂ ਹਨ ਪਰ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਨੇ ਸਿਰਫ ਦਿਲਾਸੇ ਦਿੱਤੋ ਪੱਕਾ ਕਿਸੇ ਨਹੀਂ ਕੀਤਾ।
ਪਿੱਛੇ ਜਿਹੇ ਕਾਗਰਸ ਸਰਕਾਰ ਨੇ ਵੀ ਦਿਲਾਸਾ ਦਿੱਤਾ ਸੀ ਪਰ ਅੱਜ ਤੱਕ ਪੱਕਾ ਨਹੀਂ ਕੀਤਾ ਗਿਆ। ਦੋ ਦਿਨ  ਪਹਿਲਾ ਬ੍ਰਹਮ ਮਹਿੰਦਰਾ ਹੈਲਥ ਮੰਤਰੀ ਨੇ ਪੱਕੇ ਕਰਨ ਦੀ ਫਾਈਲ ਲੀਡਰਾਂ ਦੇ ਸਾਹਮਣੇ  ਵਿੱਤ ਵਿਭਾਗ ਨੂੰ ਭੇਜ ਦਿੱਤੀ ਸੀ ਜਿਸ ਤੇ ਮੰਤਰੀ ਦੀ ਚਾਹਤ ਤੇ ਪੁਲਿਸ ਅਧਿਕਾਰੀਆਂ ਨੂੰ ਕਹਿ ਕੇ ਮਰਨ ਵਰਤ ਅਤੇ ਨੀਚੇ ਭੁੱਖ ਹੜਤਾਲ ਤੇ ਬੈਠੀਆਂ ਨੂੰ ਜੂਸ ਪਿਲਾ ਕੇ ਮਰਨ ਵਰਤ ਤੇ ਹੜਤਾਲ ਖੋਲ੍ਹ ਦਿੱਤੀ ਸੀ ਪਰ ਹਸਪਤਾਲ ਦੀ ਗੁੰਮਟੀ ਤੇ ਚੜੀਆ ਦੋ ਨਰਸਾਂ ਬਲਜੀਤ ਕੌਰ ਖਾਲਸਾ ਤੇ ਕਰਮਜੀਤ ਕੌਰ ਪ੍ਰਧਾਨ 6ਵੀ ਮੰਜਿਲ ਤੇ ਚੜੀਆ ਬੈਠੀਆਂ ਹਨ।
ਕਰਮਜੀਤ ਕੌਰ ਨੇ  ਉਪਰੋਂ ਇਕ ਵੀਡੀਓ ਵਾਇਰਲ ਕਰਕੇ ਅਤੇ ਇਕ ਨੋਟ ਭੇਜ ਕੇ ਕਿਹਾ ਹੈ ਕਿ ਜੇਕਰ 15 ਤਰੀਕ ਦੇ 1 ਵੱਜੇ ਤੱਕ ਪੱਕਾ ਨਾ ਕੀਤਾ ਗਿਆ ਤਾ 6ਵੀ ਮੰਜਿਲ ਤੋਂ ਦੋਵੇ ਕਰਮਜੀਤ ਅਤੇ ਬਲਜੀਤ ਛਾਲਾਂ ਮਾਰ ਦੇਣ ਗਈਆ। ਜਿਨ੍ਹਾਂ ਲਈ ਸਰਕਾਰ ਅਧਿਕਾਰੀ ਜ਼ਿੰਮੇਵਾਰ ਹੋਣਗੇ।
ਇਥੇ ਦੱਸਣਯੋਗ ਹੈ ਕਿ ਨਰਸਾਂ ਚਾਹੁੰਦੀਆਂ ਹਨ ਕਿ ਬੇਸ਼ੱਕ ਸਾਨੂੰ ਜੋ ਤਨਖਾਹ ਅਸੀਂ ਲੈ ਰਹੀਆਂ ਹਾਂ ਉਸੇ 'ਤੇ ਹੀ ਪੱਕਾ ਕਰ ਦਿੱਤਾ ਜਾਵੇ।
ਮੌਕੇ 'ਤੇ ਦੇਖਣ ਵਿਚ ਆਇਆ ਹੈ ਪੁਲਿਸ ਨੇ ਪਹਿਲੀ ਮੰਜਿਲ ਤੇ ਜਾਲ ਵੀ ਪਾ ਰੱਖ਼ਿਆ ਹੈ ਤੇ ਜਾਲ ਦੇ ਨੀਚੇ 10 ਇੰਚ ਮੋਟੇ ਗਦੇ ਵੀ ਵਿਛਾ ਰੱਖੇ ਹਨ ਪੁਲਿਸ ਵੀ ਪੂਰੀ ਮੁਸਤੈਦੀ ਨਾਲ 9 ਦਿਨ ਤੋਂ ਤਇਨਾਤ ਹੈ ਪਰ ਨਰਸਾਂ ਨੂੰ ਉਤੋਂ ਉਤਾਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨੀਚੇ ਬੈਠੀਆਂ ਨਰਸਾਂ ਵੀ ਅਤੇ ਉਪਰ ਚੜੀਆਂ ਨਰਸਾ ਮੀਂਹ ਤੇ ਸਮੇ ਦੀ ਠੰਡ ਵਿੱਚ ਹਸਪਤਾਲ ਦਾ ਕੰਮ ਛੱਡ ,ਓ ਪੀ ਡੀ ਅਤੇ ਥੀਏਟਰ ਬੰਦ ਕਰ ਨਾਅਰੇਬਾਜੀ ਕਰ ਰਹੀਆਂ ਹਨ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.