ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ
ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ
Page Visitors: 2341

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

March 16
17:35 2019
ਵਾਸ਼ਿੰਗਟਨ, 16 ਮਾਰਚ (ਪੰਜਾਬ ਮੇਲ)- ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਅਮਰੀਕੀ ਵਿੱਤ ਸਕੱਤਰ ਸਟੀਵ ਦੇ ਹਵਾਲੇ ਤੋਂ ਸ਼ਨੀਵਾਰ ਦੱਸਿਆ ਗਿਆ ਕਿ ਅਮਰੀਕਾ ਆਪਣੇ ਭਾਈਵਾਲ ਦੇਸ਼ ਯੂਕ੍ਰੇਨ ਵਿਰੁੱਧ ਰੂਸ ਦੀਆਂ ਪਾਬੰਦੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਰੂਸ ਵਿਰੁੱਧ ਜੋ ਨਵੀਆਂ ਪਾਬੰਦੀਆਂ ਲਾਈਆਂ ਹਨ, ‘ਚ ਰੂਸੀ ਅਧਿਕਾਰੀਆਂ ਦੀ ਗਿਣਤੀ ਘਟਾ ਕੇ 170 ਅਤੇ ਕੰਪਨੀਆਂ ਦੀ ਗਿਣਤੀ 44 ਕਰ ਦਿੱਤੀ ਹੈ।
 ਰੂਸ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਰਚ ਸਟ੍ਰੇਟ ਮਾਮਲੇ ਤੋਂ ਬਾਅਦ ਯੂਰਪੀ ਸੰਘ ਵਲੋਂ ਰੂਸ ਦੇ ਅਧਿਕਾਰੀਆਂ ‘ਤੇ ਨਵੀਂ ਪਾਬੰਦੀ ਲਗਾਉਣੀ ਉਨ੍ਹਾਂ ਦੇ ਸਰਹੱਦੀ ਅਧਿਕਾਰ ਦਾ ਨਿਰਾਦਰ ਹੈ ਅਤੇ ਰੂਸ ਇਸ ਮਾਮਲੇ ਵਿਚ ਢੁੱਕਵੇਂ ਕਦਮ ਚੁੱਕਣਗੇ।
  ਅਮਰੀਕਾ, ਕੈਨੇਡਾ ਅਤੇ ਯੂਰਪੀ ਸੰਘ ਨੇ ਰੂਸ ਅਤੇ ਯੂਕਰੇਨ ਵਿਚਾਲੇ ਹੋਏ ਕੇਰਚ ਸਟ੍ਰੇਟ ਮਾਮਲੇ ਨੂੰ ਲੈ ਕੇ ਰੂਸ ‘ਤੇ ਨਵੀਂ ਪਾਬੰਦੀ ਲਗਾਈ ਹੈ। ਨਵੰਬਰ 2018 ਵਿਚ ਦਰਅਸਲ ਯੂਕਰੇਨ ਦੇ ਤਿੰਨ ਸਮੁੰਦਰੀ ਜਹਾਜ਼ ਰੂਸ ਦੀ ਸਮੁੰਦਰੀ ਸਰਹੱਦ ਵਿਚ ਗਲਤ ਤਰੀਕੇ ਨਾਲ ਦਾਖਲ ਹੋਇਆ ਸੀ। ਇਸ ਮਾਮਲੇ ‘ਤੇ ਰੂਸ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਯੂਕਰੇਨ ਦੇ ਅਧਿਕਾਰੀਆਂ ਨੇ ਨਵੰਬਰ ਵਿਚ ਕੇਰਚ ਸਟ੍ਰੇਟ ਵਿਚ ਹੋਈ ਘਟਨਾ ਨੂੰ ਪੂਰੀ ਤਰ੍ਹਾਂ ਨਾਲ ਪਲਟ ਕੇ ਪੇਸ਼ ਕੀਤਾ ਅਤੇ ਯੂਰਪੀ ਸੰਘ ਵੀ ਉਨ੍ਹਾਂ ਦਾ ਪੱਖ ਲੈ ਰਿਹਾ ਹੈ, ਇਹ ਬਹੁਤ ਖੇਦਜਨਕ ਹੈ। ਯੂਰਪੀ ਸੰਘ ਦੀ ਕੌਂਸਲ ਵਲੋਂ ਲਿਆ ਗਿਆ ਇਹ ਫੈਸਲਾ ਰੂਸ ਦੇ ਸਰਹੱਦੀ ਅਧਿਕਾਰ ਪ੍ਰਤੀ ਨਿਰਾਦਰ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂਰਪੀ ਸੰਘ ਨੇ ਗੈਰ ਜ਼ਿੰਮੇਵਾਰਾਨਾ ਫੈਸਲਾ ਲਿਆ ਹੈ, ਜੋ ਯੁਕਰੇਨ ਦੀ ਉਕਸਾਵੇ ਵਾਲੀ ਨੀਤੀ ਨੂੰ ਹੱਲਾਸ਼ੇਰੀ ਦੇਵੇਗਾ ਅਤੇ ਰੂਸ ਬਲੈਕ ਸਮੁੰਦਰ ਖੇਤਰ ਅਤੇ ਯੂਰਪੀ ਸੰਘ ਦੇ ਦੇਸ਼ਾਂ ਦੀ ਸੁਰੱਖਿਆ ਸਥਿਤੀ ਲਈ ਵੀ ਜੋਖਮ ਵਾਲਾ ਹੋਵੇਗਾ।
   ਜ਼ਿਕਰਯੋਗ ਹੈ ਕਿ 25 ਨਵੰਬਰ 2018 ਵਿਚ ਯੁਕਰੇਨ ਬਡਰੀਸਕ, ਨਿਕੋਪੋਲ ਗਨਬੋਟ ਅਤੇ ਯਨੀ ਕਾਪੂ ਤੁਗਬੋਟ ਨਾਜਾਇਜ਼ ਤੌਰ ‘ਤੇ ਆਜੋਵ ਸਮੁੰਦਰੀ ਪ੍ਰਵੇਸ਼ ਹੱਦ ਤੋਂ ਕੇਰਚ ਸਟ੍ਰੇਟ ਵਿਚ ਰੂਸੀ ਸਮੁੰਦਰੀ ਸਰਹੱਦ ਵਿਚ ਦਾਖਲ ਹੋਏ ਸਨ, ਜਿਸ ਤੋਂ ਬਾਅਦ ਰੂਸੀ ਨੇਵੀ ਨੇ ਯੁਕਰੇਨ ਨੇਵੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਹੀਂ ਰੁਕੇ ਤਾਂ ਉਨ੍ਹਾਂ ਦੇ ਜਹਾਜ਼ ਜ਼ਬਤ ਕਰਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਘਟਨਾ ਤੋਂ ਬਾਅਦ ਨਾਜਾਇਜ਼ ਤਰੀਕੇ ਨਾਲ ਸਰਹੱਦ ਵਿਚ ਦਾਖਲ ਹੋਣ ਲਈ ਰੂਸ ਨੇ ਮਾਮਲਾ ਦਰਜ ਕੀਤਾ ਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਉਕਸਾਵੇ ਵਾਲੀ ਇਹ ਘਟਨਾ ਪਹਿਲਾਂ ਤੋਂ ਤੈਅ ਸੀ ਤਾਂ ਜੋ ਨਵਾਂ ਫੌਜੀ ਕਾਨੂੰਨ ਲਿਆਂਦਾ ਜਾ ਸਕੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.