ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੋਦੀ ਦੀ ਨਿਯੁਕਤੀ ਦਾ ਦਿਨ ਸਿੱਖਾਂ ਲਈ ‘‘ਕਾਲਾ ਦਿਨ’’ ਸਾਬਤ ਹੋਵੇਗਾ :
ਮੋਦੀ ਦੀ ਨਿਯੁਕਤੀ ਦਾ ਦਿਨ ਸਿੱਖਾਂ ਲਈ ‘‘ਕਾਲਾ ਦਿਨ’’ ਸਾਬਤ ਹੋਵੇਗਾ :
Page Visitors: 2472

ਮੋਦੀ ਦੀ ਨਿਯੁਕਤੀ ਦਾ ਦਿਨ ਸਿੱਖਾਂ ਲਈ ‘‘ਕਾਲਾ ਦਿਨ’’ ਸਾਬਤ ਹੋਵੇਗਾ : ਪਰਮਜੀਤ ਸਿੰਘ ਸਰਨਾ
 ਅੰਮ੍ਰਿਤਸਰ (ਜਸਬੀਰ ਸਿੰਘ ) ਦਿੱਲੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਭਾਜਪਾ ਵੱਲੋਂ ਐਨ.ਡੀ.ਏ ਦੀ ਚੋਣ ਕਮੇਟੀ ਦਾ ਮੁੱਖੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਬਣਾਏ ਜਾਣ ਤੇ ਬਾਦਲਾਂ ਵੱਲੋ ਇਸ ਦਾ ਸੁਆਗਤ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਘੱਟ ਗਿਣਤੀਆ ਦੇ ਦੁਸ਼ਮਣ ਮੋਦੀ ਦੀ ਨਿਯੁਕਤੀ ਦਾ ਦਿਨ ਸਿੱਖਾਂ ਲਈ ‘‘ਕਾਲਾ ਦਿਨ’’ ਸਾਬਤ ਹੋਵੇਗਾ
ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋ ਮੋਦੀ ਦੀ ਨਿਯੁਕਤੀ ਦਾ ਸੁਆਗਤ ਕਰਨਾ ਸਾਬਤ ਕਰਦਾ ਹੈ ਕਿ ਬਾਦਲ ਕਦੇ ਵੀ ਸਿੱਖ ਕੌਮ ਦੇ ਹੱਕਾਂ ਪ੍ਰਤੀ ਸੁਹਿਰਦ ਨਹੀ ਰਹੇਉਹਨਾਂ ਕਿਹਾ ਕਿ ਮੋਦੀ ਉਹ ਵਿਅਕਤੀ ਹੈ ਜਿਸ ਨੇ ਗੁਜਰਾਤ ਵਿੱਚ 1984 ਵਾਂਗ ਹੀ ਮੁਸਲਮਾਨਾ ਦਾ ਘਾਣ ਹੀ ਨਹੀ ਕੀਤਾ ਸਗੋਂ ਉਹਨਾਂ ਦੇ ਕਾਤਲਾਂ ਦੀ ਕਨੂੰਨ ਤੋ ਬਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈਉਹਨਾਂ ਕਿਹਾ ਕਿ ਪੰਜਾਬ ਦੇ ਸਿੱਖਾਂ ਬਾਰੇ ਤਾਂ ਉਹਨਾਂ ਨੂੰ ਕੋਈ ਜਾਣਕਾਰੀ ਨਹੀ ਪਰ ਦਿੱਲੀ ਦੇ ਸਿੱਖ ਮੋਦੀ ਦੀ ਇਸ ਨਿਯੁਕਤੀ ਦਾ ਵਿਰੋਧ ਹੀ ਨਹੀ ਕਰਨਗੇ ਸਗੋ ਆਗਾਮੀ ਲੋਕ ਸਭਾ ਤੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀ ਹਮਾਇਤੀ ਕਰਨੀ ਹੈ, ਬਾਰੇ ਆਪਣਾ ਫੈਸਲਾ ਖੁਦ ਕਰਨਗੇ 
ਉਹਨਾਂ ਕਿਹਾ ਕਿ ਭਾਜਪਾ ਤਾਂ ਪਹਿਲਾ ਹੀ ਫਿਰਕਾਪ੍ਰਸਤ ਸੋਚ ਰੱਖਦੀ ਹੈ ਤੇ ਉਸ ਦਾ ਏਜੰਡਾ ਸਿਰਫ ਹਿੰਦੂ ਰਾਸ਼ਟਰ ਦੀ ਸੋਚ ਨੂੰ ਬੁਲੰਦ ਕਰਕੇ ਘੱਟ ਗਿਣਤੀਆ ਨੂੰ ਖਤਮ ਕਰਨਾ ਹੈਉਹਨਾਂ ਕਿਹਾ ਕਿ ਮੋਦੀ ਦੀ ਸੋਚ ਇਸ ਤੋ ਵੱਧ ਖਤਰਨਾਕ ਹੈ ਅਤੇ ਉਸ ਦੀ ਤੁਲਨਾ ਔਰੰਗਜੇਬ ਨਾਲ ਕੀਤੀ ਜਾਵੇ ਤਾਂ ਕੋਈ ਅੱਤ ਕਥਨੀ ਨਹੀ ਹੋਵੇਗੀਉਹਨਾਂ ਕਿਹਾ ਕਿ ਇੱਕ ਸਮਾਂ ਸੀ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੂੰ ਮੋਦੀ ਦੀਆ ਘੱਟ ਗਿਣਤੀਆ ਨੂੰ ਦਬਾਉਣ ਦੀਆ ਨੀਤੀਆ ਨੂੰ ਵੇਖਦਿਆ ਕੜ੍ਹਾ ਰੁੱਖ ਅਖਤਿਆਰ ਕਰਦਿਆ ਮੋਦੀ ਨੂੰ ਮੁੱਖ ਮੰਤਰੀ ਦੇ ਆਹੁਦੇ ਤੋ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੀਆ ਕੋਸ਼ਿਸ਼ਾਂ ਨੂੰ ਬੂਰ ਨਹੀ ਪਿਆ ਸੀ
ਉਹਨਾਂ ਕਿਹਾ ਕਿ ਭਾਰਤ ਬਹੁ ਭਾਸ਼ਾਈ , ਬਹੁ ਸਭਿਆਚਾਰੀ ਤੇ ਬਹੁ ਕੌਮੀਅਤ ਵਾਲਾ ਦੇਸ ਹੈ ਜਿਥੇ ਹਿੰਦੂ ਮੁਸਲਿਮ, ਸਿੱਖ ਤੇ ਇਸਾਈ ਰਲ ਮਿਲ ਕੇ ਰਹਿੰਦੇ ਆ ਰਹੇ ਹਨ ਤੇ ਦੇਸ ਦੀ ਏਕਤਾ ਤੇ ਅਖੰਡਤਾ ਲਈ ਵਿੱਚ ਯਕੀਨ ਰੱਖਦੇ ਹਨ ਪਰ ਮੋਦੀ ਦੀ ਸੋਚ ਕਦੇ ਵੀ ਦੇਸ ਵੀ ਏਕਤਾ ਤੇ ਅਖੰਡਤਾ ਦਾ ਪ੍ਰਤੀਕ ਨਹੀ ਹੋ ਸਕਦੀਉਹਨਾਂ ਕਿਹਾ ਕਿ ਮੋਦੀ ਦੇ ਸੱਤਾ ਸੰਭਾਲ੍ਵਣ ਨਾਲ ਦੇਸ ਨਵੇ ਸੰਕਟ ਵਿੱਚ ਪੈ ਜਾਵੇਗਾ ਅਤੇ ਮੋਦੀ ਸੋਚ ਇੱਕ ਵਾਰੀ ਫਿਰ ਅਯੁਧਿਆ ਮੰਦਰ ਤੇ ਹੋਰ ਵਿਵਾਦਤ ਮਾਮਲੇ ਉਠਾ ਕੇ ਦੇਸ ਦੀ ਪ੍ਰਭੁਸੱਤਾ ਨੂੰ ਖਤਰੇ ਵਿੱਚ ਪਾ ਸਕਦੀ ਹੈ
ਉਹਨਾਂ ਕਿਹਾ ਕਿ ਹਿੰਦੂਵਾਦੀ ਸੋਚ ਰੱਖਣ ਵਾਲਾ ਸਾਧ ਲਾਣਾ ਵੀ ਮੋਦੀ ਨੂੰ ਚੋਣ ਕਮੇਟੀ ਦੇ ਮੁੱਖੀ ਬਣਾਏ ਜਾਣ ਤੇ ਖੁਸ਼ੀ ਮਨਾ ਰਿਹਾ ਹੈ ਕਿਉਕਿ ਉਹਨਾਂ ਦੀ ਸੋਚ ਵੀ ਮੋਦੀ ਵਾਂਗ ਫਿਰਕਾਪ੍ਰਸਤੀ ਵਾਲੀ ਤੇ ਉਹ ਵੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਯਤਨਸ਼ੀਲ ਹੈ 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.