ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ
ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ
Page Visitors: 2337

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ   
ਫਰਿਜ਼ਨੋ, 20 ਮਾਰਚ (ਪੰਜਾਬ ਮੇਲ)-
 ਇੰਡੋ-ਅਮੇਰੀਕਨ ਹੈਰੀਟੇਜ ਫੋਰਮ ਵਲੋਂ ਇਸ ਸਾਲ ‘ਮੇਲਾ ਗਦਰੀ ਬਾਬਿਆਂ ਦਾ’ ਆਉਂਦੀ 31 ਮਾਰਚ ਨੂੰ ਦੁਪਹਿਰ ਇਕ ਵਜੇ ਤੋਂ ਸ਼ਾਮ 6 ਵਜੇ ਤੱਕ ਇਥੇ ਸੇਂਟਰਲ ਯੂਨੀਫਾਈਡ ਹਾਈ ਸਕੂਲ (3535 ਨਾਰਥ ਕੌਰਨੀਲੀਆ ਐਵੇਨਿਊ) ਦੇ ਜਿਮਨੇਜ਼ੀਅਮ ਵਿਚ ਕਰਵਾਇਆ ਜਾਵੇਗਾ। ਮੇਲੇ ਦੇ ਮੁੱਖ ਮਹਿਮਾਨ ਨਾਮੀ ਪੰਜਾਬੀ ਲੇਖਕ ਤੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਚ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾ ਚੁੱਕੇ ਡਾ. ਵਰਿਆਮ ਸਿੰਘ ਸੰਧੂ ਹੋਣਗੇ।
ਇਹ ਮੇਲਾ ਸੰਨ 1919 ਨੂੰ ਵਾਪਰੇ ਜੱਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। ਪ੍ਰੋਗਰਾਮ ਵਿਚ ਸੁਰਿੰਦਰ ਸਿੰਘ ਜਰਨਲਿਸਟ ਵੀ ਪਹੁੰਚਣਗੇ। ਇਸ ਪ੍ਰੋਗਰਾਮ ਵਿਚ ਗਦਰ ਲਹਿਰ ਅਤੇ ਹੋਰ ਸਬੰਧਤ ਵਿਸ਼ਿਆਂ ‘ਤੇ ਤਕਰੀਰਾਂ ਦੇ ਨਾਲ-ਨਾਲ ਗੀਤ-ਸੰਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ। ਗਾਇਕ ਜੀਤਾ ਗਿੱਲ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਵੇਗਾ। ਜੀ.ਐੱਚ.ਜੀ. ਡਾਂਸ ਤੇ ਸੰਗੀਤ ਅਕੈਡਮੀ ਅਤੇ ਹੇਅਰ ਮੀਡੀਏ ਵਲੋਂ ਤਿਆਰ ਭੰਗੜਾ ਤੇ ਗਿੱਧਾ ਟੀਮਾਂ ਜੌਹਰ ਦਿਖਾਉਣਗੀਆਂ। ਹੁਸ਼ਿਆਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਹਾਈ ਸਕੂਲ ਵਿਚੋਂ 4.0 ਜਾਂ ਵੱਧ ਗਰੇਡ ਲੈਣ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਗਦਰ ਪਾਰਟੀ ਦੇ ਸ਼ਹੀਦਾਂ, ਕਾਰਕੁਨਾਂ ਅਤੇ ਹੋਰ ਦੇਸ਼ ਭਗਤ ਸੂਰਬੀਰਾਂ ਨੂੰ ਸਮਰਪਿਤ ਮੇਲੇ ਕਰਵਾਉਂਦੀ ਆ ਰਹੀ ਹੈ। ਇਸ ਵਾਰ ਇਹ 19ਵਾਂ ਮੇਲਾ ਹੋਵੇਗਾ।
ਮੇਲੇ ਦੀਆਂ ਤਿਆਰੀਆਂ ਸਬੰਧੀ ਸੰਸਥਾ ਦੀ ਇਥੇ ਹੋਈ ਇਕ ਮੀਟਿੰਗ ‘ਚ ਪੂਰੇ ਹੋ ਗਏ ਅਤੇ ਰਹਿੰਦੇ ਕੰਮਾਂ ਜਾਇਜ਼ਾ ਲਿਆ ਗਿਆ। ਫੋਰਮ ਦੇ ਸਕੱਤਰ ਸੁਰਿੰਦਰ ਮੰਢਾਲੀ ਨੇ ਦੱਸਿਆ ਕਿ ਫੋਰਮ ਦੀ ਟੀਮ ਫੰਡ ਉਗਰਾਹੀ ਵਿਚ ਰੁੱਝ ਗਿਈ ਹੈ। ਉਨ੍ਹਾਂ ਨੇ ਫਰਿਜ਼ਨੋ ਏਰੀਏ ਦੇ ਸਮੂਹ ਲੋਕਾਂ ਤੋਂ ਆਸ ਕੀਤੀ ਕਿ ਉਹ ਹਮੇਸ਼ਾ ਵਾਂਗ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਉਨ੍ਹਾਂ ਇਲਾਕੇ ਦੀਆਂ ਹੋਰ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਉਣ ਵਾਲੇ ਪ੍ਰੋਗਰਾਮ ਇਸ ਦਿਨ ਨੂੰ ਧਿਆਨ ਵਿਚ ਰੱਖ ਕੇ ਊਲੀਕਣ। ਮੀਟਿੰਗ ਵਲੋਂ ਰੇਡੀਓ 900 ਏ.ਐੱਮ. 620 ਏ.ਐੱਮ. ਅਤੇ 1300 ਏ.ਐੱਮ. ਦੇ ਪੰਜਾਬੀ ਹੋਸਟਾਂ ਅਤੇ ਸਮੂਹ ਪੰਜਾਬੀ ਅਖਬਾਰਾਂ ਦਾ ਇਸ ਮੇਲੇ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਧੰਨਵਾਦ ਕੀਤਾ ਅਤੇ ਆਉਣ ਵਾਲੇ ਪ੍ਰੋਗਰਾਮ ਲਈ ਵੀ ਸਹਿਯੋਗ ਦੀ ਅਪੀਲ ਕੀਤੀ।
ਹੋਰ ਜਾਣਕਾਰੀ ਲਈ ਸੁਰਿੰਦਰ ਸਿੰਘ ਮੰਢਲੀ ਫੋਨ: (559-473-9269), ਗੁਰਦੀਪ ਸਿੰਘ ਗਿੱਲ (559-360-4248), ਨਵਦੀਪ ਧਾਲੀਵਾਲ (559-287-0822) ਜਾਂ ਹਰਜਿੰਦਰ ਸਿੰਘ ਢੇਸੀ ਨਾਲ ਫੋਨ : (559=618-0156) ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.