ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦਿੱਲੀ ਪੁਲਿਸ ਨੇ ਕੇਜਰੀਵਾਲ ਨੂੰ ਰੈਲੀ ਲਈ ਨਹੀਂ ਦਿੱਤੀ ਮਨਜ਼ੂਰੀ
ਦਿੱਲੀ ਪੁਲਿਸ ਨੇ ਕੇਜਰੀਵਾਲ ਨੂੰ ਰੈਲੀ ਲਈ ਨਹੀਂ ਦਿੱਤੀ ਮਨਜ਼ੂਰੀ
Page Visitors: 2342
 

ਦਿੱਲੀ ਪੁਲਿਸ ਨੇ ਕੇਜਰੀਵਾਲ ਨੂੰ ਰੈਲੀ ਲਈ ਨਹੀਂ ਦਿੱਤੀ ਮਨਜ਼ੂਰੀਦਿੱਲੀ ਪੁਲਿਸ ਨੇ ਕੇਜਰੀਵਾਲ ਨੂੰ ਰੈਲੀ ਲਈ ਨਹੀਂ ਦਿੱਤੀ ਮਨਜ਼ੂਰੀ

March 23
16:58 2019

ਨਵੀਂ ਦਿੱਲੀ, 23 ਮਾਰਚ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਪੁਲਿਸ ਨੇ ਜਨ ਸਭਾ (ਰੈਲੀ) ਲਈ ਮਨਜ਼ੂਰੀ ਨਹੀਂ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਰੈਲੀ ਕਰਨ ਦੀ ਮਨਜ਼ੂਰੀ ਇਸ ਲਈ ਨਹੀਂ ਦਿੱਤੀ ਗਈ, ਕਿਉਂਕਿ ਉਹ ਜਗ੍ਹਾ ਬਹੁਤ ਭੀੜ ਵਾਲੀ ਹੈ। ਉੱਥੇ ਹੀ ਕੇਜਰੀਵਾਲ ਨੇ ਇਸ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਵਲੋਂ ਦਿੱਲੀ ‘ਚ ਅੱਜ-ਤੱਕ ਭਾਜਪਾ ਦੀ ਕੋਈ ਰੈਲੀ ਕੈਂਸਲ ਨਹੀਂ ਕਰਵਾਈ ਗਈ ਹੈ।
ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਦੇ ਏ.ਸੀ.ਪੀ. ਨੇ ਜਗ੍ਹਾ ਦੀ ਤੰਗੀ ਅਤੇ ਭੀੜ ਕਾਰਨ ਹੀ ਰੈਲੀ ਦੀ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਹੈ।
ਉੱਥੇ ਹੀ ਪ੍ਰੈੱਸ ਕਾਨਫਰੰਸ ‘ਚ ‘ਆਪ’ ਵਲੋਂ ਸੰਜੇ ਸਿੰਘ ਨੇ ਕਿਹਾ ਕਿ ਸ਼ਨੀਵਾਰ ਨੂੰ ਦਿੱਲੀ ਦੇ ਸ਼ਕੂਰਬਸਤੀ ਇਲਾਕੇ ‘ਚ ਅਰਵਿੰਦ ਕੇਜਰੀਵਾਲ ਇਕ ਜਨ ਸਭਾ (ਰੈਲੀ) ਕਰਨ ਵਾਲੇ ਸਨ। ਉਨ੍ਹਾਂ ਅਨੁਸਾਰ ਸਾਰੀ ਮਨਜ਼ੂਰੀ ਲਈ ਦਿੱਲੀ ਪੁਲਿਸ ਨਾਲ ਪਹਿਲਾਂ ਹੀ ਗੱਲ ਕਰ ਲਈ ਗਈ ਸੀ ਪਰ ਸ਼ਨੀਵਾਰ ਨੂੰ ਆਖਰੀ ਸਮੇਂ ਉਨ੍ਹਾਂ ਨੇ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ‘ਤੇ ਸੰਜੇ ਸਿੰਘ ਨੇ ਕਿਹਾ ਕਿ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਭਾਜਪਾ ਹਾਰ ਮੰਨ ਚੁਕੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਪੁਲਿਸ ਦੀ ਦੇਖਰੇਖ ‘ਚ ਰਾਜਧਾਨੀ ‘ਚ ਨਿਰਪੱਖ ਚੋਣਾਂ ਨਹੀਂ ਹੋ ਸਕਦੀਆਂ। ਸੰਜੇ ਸਿੰਘ ਨੇ ਚੋਣ ਕਮਿਸ਼ਨ ‘ਚ ਜਾਣ ਦੀ ਗੱਲ ਵੀ ਕਹੀ। ਉਹ ਬੋਲੇ,”ਅਸੀਂ ਚੋਣ ਕਮਿਸ਼ਨ ਤੋਂ ਗੁਜਾਰਿਸ਼ ਕਰਦੇ ਹਾਂ ਕਿ ਦਿੱਲੀ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ ਵਿਰੁੱਧ ਐਕਸ਼ਨ ਲਿਆ ਜਾਵੇ, ਜਿਨ੍ਹਾਂ ਨੇ ਭਾਜਪਾ ਦੇ ਕਹਿਣ ‘ਤੇ ਰੈਲੀ ਕੈਂਸਲ ਕੀਤੀ।” ਸੰਜੇ ਸਿੰਘ ਨੇ ਉਨ੍ਹਾਂ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੀ ਮੰਗ ਵੀ ਚੁੱਕੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.