ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਧਾਰਮਕ/ਸਿਆਸੀ ਲੀਡਰ ਕਿੰਨ੍ਹਾਂ ਕੁ ਵਿਵਹਾਰਕ ਤੌਰ ’ਤੇ ਸ਼ਹੀਦਾਂ ਦੇ ਪਰਵਾਰਾਂ ਦੀ ਸਾਰ ਲੈ ਰਹੇ ਹਨ ? :
ਧਾਰਮਕ/ਸਿਆਸੀ ਲੀਡਰ ਕਿੰਨ੍ਹਾਂ ਕੁ ਵਿਵਹਾਰਕ ਤੌਰ ’ਤੇ ਸ਼ਹੀਦਾਂ ਦੇ ਪਰਵਾਰਾਂ ਦੀ ਸਾਰ ਲੈ ਰਹੇ ਹਨ ? :
Page Visitors: 2416

ਸ਼ਹੀਦੀ ਯਾਦਗਾਰ ਦੇ ਨੀਂਹ ਪੱਥਰ ਰਖਣ ਵਾਲੇ ਧਾਰਮਕ/ਸਿਆਸੀ ਲੀਡਰ ਕਿੰਨ੍ਹਾਂ ਕੁ ਵਿਵਹਾਰਕ ਤੌਰ ਤੇ ਸ਼ਹੀਦਾਂ ਦੇ ਪਰਵਾਰਾਂ ਦੀ ਸਾਰ ਲੈ ਰਹੇ ਹਨ ? :
ਸ.ਉਪਕਾਰ ਸਿੰਘ ਫਰੀਦਾਬਾਦ
ਸ਼ਹੀਦੀ ਯਾਦਗਾਰ ਬਣਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਸ਼ਹੀਦਾਂ ਦੇ ਪਰਵਾਰਾਂ ਦੀ ਸੰਭਾਲ ਕੀਤੀ ਜਾਵੇ
(ਜਸਪ੍ਰੀਤ ਕੌਰ ਫਰੀਦਾਬਾਦ ):ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾਉਨ੍ਹਾਂ ਕਿਹਾ ਕਿ 12 ਜੂਨ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ 1984 ਦੇ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿਚ ਬਣਨ ਵਾਲੀ ਯਾਦਗਾਰ ਦਾ ਨੀਂਹ ਪੱਥਰ ਰਖਣ ਵਾਲੇ ਧਾਰਮਕ ਅਤੇ ਸਿਆਸੀ ਲੀਡਰਾਂ ਨੂੰ ਅਪਣੇ ਅੰਦਰ ਝਾਤ ਮਾਰਣ ਦੀ ਲੋੜ ਹੈ ਕਿ ਉਹ ਕਿੰਨਾ ਕੁ 1984 ਦੇ ਸ਼ਹੀਦਾਂ ਦੇ ਪਰਵਾਰਾਂ ਨਾਲ ਵਿਵਹਾਰਕ ਤੌਰ ਤੇ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਸਾਹਮਣੇ ਆਏ ਹਨ ਅਤੇ 29 ਸਾਲ ਬਾਅਦ ਵੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਕਿੰਨੀ ਕੁ ਇਮਾਨਦਾਰੀ ਵਿਖਾਈ ਹੈ ? ਉਨ੍ਹਾਂ ਕਿਹਾ ਕਿ ਧਾਰਮਕ ਅਤੇ ਸਿਆਸੀ ਲੀਡਰਾਂ ਨੇ ਅੱਜ ਤਕ ਨੀਂਹ ਪੱਥਰ ਹੀ ਰਖੇ ਹਨ ਜਿਸ ਦਾ ਪ੍ਰਤੱਖ ਪ੍ਰਮਾਣ ਹੋਂਦ ਚਿਲੜ ਹੈ ਜਿਥੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਤਖ਼ਤਾਂ ਦੇ ਜੱਥੇਦਾਰਾਂ ਵੱਲੋਂ ਨੀਂਹ ਪੱਥਰ ਤਾਂ ਰੱਖ ਦਿੱਤਾ ਪਰ ਮੁੜ ਕੇ ਉਸ ਪੱਥਰ ਵਾਲੇ ਪਾਸੇ ਨਾ ਗਏ ਅਤੇ ਨਾਂ ਹੀ ਪੀੜਤ ਪਰਵਾਰਾਂ ਦੀ ਸਾਰ ਲਈ
ਸ. ਉਪਕਾਰ ਸਿੰਘ ਨੇ ਕਿਹਾ ਕਿ 1984 ਕਤਲੇਆਮ ਦਾ ਦੁੱਖ ਝਲ ਰਹੇ ਪਰਵਾਰਾਂ ਦੀ ਹਾਲਤ ਬੜੀ ਹੀ ਮਾੜੀ ਹੈ ਸਿਆਸੀ ਲੀਡਰ ਨਿਰਾ ਧਾਰਮਕ ਅਤੇ ਸਿਆਸੀ ਰੋਟੀਆਂ ਸੇਕਣ ਅਤੇ ਵਿਖਾਵੇ ਲਈ ਹੀ ਉਨ੍ਹਾਂ ਨਾਲ ਸੰਪਰਕ ਕਾਇਮ ਕਰਦੇ ਹਨ ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਪੁੱਛ-ਗਿਛ ਨਹੀਂ ਕੀਤੀ ਜਾਂਦੀ ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜੀ ਨੂੰ 1984 ਕਤਲੇਆਮ ਦੀ ਯਾਦ ਨਾਲ ਜੋੜਨ ਲਈ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ ਪਰ ਸਿਰਫ ਉਨ੍ਹਾਂ ਨੂੰ ਸਿਆਸੀ ਲਾਹਾ ਲੈਣ ਲਈ ਵਿਵਾਦਤ ਬਣਾ ਦੇਣਾ ਵਾਜ਼ਬ ਨਹੀਂਉਨ੍ਹਾਂ ਕਿਹਾ ਕਿ ਸ਼ਹੀਦੀ ਯਾਦਗਾਰ ਨੂੰ ਇਤਿਹਾਸਕ ਗੁਰਦੁਆਰੇ ਵਿਚ ਬਨਾਉਣ ਦੀ ਥਾਂ ਉਸ ਅਸਥਾਨ ਤੇ ਸਥਾਪਤ ਕੀਤਾ ਜਾਵੇ ਜਿੰਨ੍ਹਾਂ ਅਸਥਾਨਾਂ ਤੇ ਦਰਦਨਾਕ ਘਟਨਾਵਾਂ ਵਾਪਰੀਆਂ ਹਨ ਜਿਵੇਂ ਕਿ ਹੋਂਦ ਚਿਲੜ ਕਾਂਡ ਵਾਲੀ ਥਾਂ ਜਾਂ ਫਿਰ ਇਤਿਹਾਸਕ ਗੁਰਦੁਆਰੇ ਤੋਂ ਬਾਹਰ ਦਿੱਲੀ ਵਿੱਚ ਕਿਸੇ ਵੀ ਥਾਂ ਤੇ ਇਸ ਨੂੰ ਸੁਚੱਜੇ ਤਰੀਕੇ ਨਾਲ ਬਿਨਾਂ ਸਿਆਸੀ ਰੋਟੀਆਂ ਸੇਕੇ ਸੁਹਿਰਦਤਾ ਨਾਲ ਬਣਾਇਆ ਜਾਵੇ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.