ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅੱਜ ਇਕ ਦਿਨ ਵਿਚ ਹੀ ਕੋਮ ਦੇ ਅਰਬਾਂ ਰੁਪਏ ਠੰਡੇ ਮਿੱਠੇ ਪਾਣੀ ਵਿਚ ਰੋੜ ਦਿਤੇ ਜਾਣਗੇ :
ਅੱਜ ਇਕ ਦਿਨ ਵਿਚ ਹੀ ਕੋਮ ਦੇ ਅਰਬਾਂ ਰੁਪਏ ਠੰਡੇ ਮਿੱਠੇ ਪਾਣੀ ਵਿਚ ਰੋੜ ਦਿਤੇ ਜਾਣਗੇ :
Page Visitors: 2450

ਅੱਜ ਇਕ ਦਿਨ ਵਿਚ ਹੀ ਕੋਮ ਦੇ ਅਰਬਾਂ ਰੁਪਏ ਠੰਡੇ ਮਿੱਠੇ ਪਾਣੀ ਵਿਚ ਰੋੜ ਦਿਤੇ ਜਾਣਗੇ :
ਹਰਜੀਤ ਸਿੰਘ ਜਲੰਧਰ
ਇਸ ਪੈਸੇ ਨਾਲ ਕੌਮ ਦੀ ਵਿਗੜੀ  ਹਾਲਤ ਸਵਾਰਨ ਦੀ ਲੋੜ
ਅਨੰਦਪੁਰ ਸਾਹਿਬ, 11 ਜੂਨ (ਸੁਰਿੰਦਰ ਸਿੰਘ ਸੋਨੀ):ਭਾਂਵੇ ਸਿੱਖ ਕੌਮ ਦਾ ਇਤਹਾਸ ਸ਼ਹੀਦਾਂ  ਦੇ ਖੂਨ ਨਾਲ ਰੰਗਿਆ ਪਿਆ ਹੈ ਪਰ ਅੱਜ  ਸਿੱਖਾਂ ਨੇ ਹੀ ਆਪਣੇ ਇਤਹਾਸ ਨਾਲ ਇਨਸਾਫ ਨਹੀ ਕੀਤਾਇਸ ਦੀ ਤਾਜਾ ਮਿਸਾਲ ਅੱਜ ਮਨਾਏ ਜਾ ਰਹੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੋ ਦੇਖੀ ਜਾ ਸਕਦੀ ਹੈਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਫੁਲਵਾੜੀ ਦੇ ਸੰਪਾਦਕ ਭਾਈ ਹਰਜੀਤ ਸਿੰਘ ਨੇ ਕੀਤਾ ਉਨਾਂ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਕ ਦਿਨ ਵਿਚ ਹੀ ਕੋਮ ਦੇ ਅਰਬਾਂ ਰੁਪਏ ਠੰਡੇ ਮਿੱਠੇ ਪਾਣੀ ਵਿਚ ਰੋੜ ਦਿਤੇ ਜਾਣਗੇ ਜਦੋ ਕਿ ਕੌਮ ਦੇ ਬਹੁਤ ਸਾਰੇ ਗੁਰਸਿੱਖਾਂ ਕੋਲ ਰੋਜ ਮਰਾ ਦੀ ਜਿੰਦਗੀ ਦੀਆਂ ਲੋੜਾਂ ਵੀ ਪੂਰੀਆਂ ਨਹੀ ਹੋ ਰਹੀਆਂਉਨਾਂ ਕਿਹਾ ਕਿ ਭਾਂਵੇ ਕੋਮ ਵਲੋ ਹਰ ਸਾਲ ਸ਼ਹੀਦੀ ਦਿਹਾੜਾ ਮਨਾਇਆ ਜਾਦਾਂ ਹੈ ਪਰ ਇਸ ਪੁਰਬ ਨੂੰ ਛਬੀਲਾ ਵਾਲਾ ਪੁਰਬ ਮੰਨ ਲਿਆ ਗਿਆ ਹੈ ਤੇ ਠੰਡੇ ਮਿੱਠੇ ਪਾਣੀ ਤੋ ਅੱਗੇ ਵਧ ਕੇ ਕੋਲਡ ਡਰਿੰਕ,ਆਇਸ ਕਰੀਮ,ਪੂਰੀਆਂ ਛੋਲੇ,ਜਲ ਜੀਰਾ ਤੇ ਹੋਰ ਭਾਂਤ ਭਾਂਤ ਦੇ ਲੰਗਰ ਲਾ ਕੇ ਚੁਲਬੁਲਾ ਵਾਤਾਵਰਣ ਤਿਆਰ ਕਰ ਦਿਤਾ ਗਿਆ ਹੈ ਜੋ ਸਿੱਖੀ ਸਿਧਾਤਾਂ ਤੇ ਗਹਿਰੀ ਸੱਟ ਮਾਰਦਾ ਹੈ
ਉਨਾਂ ਕਿਹਾ ਕਿ ਅੱਜ ਕੌਮ ਦੇ ਵੱਡੇ ਹਿੱਸੇ ਸਿਕਲੀਗਰ ਸਿੱਖਾਂ ਦੀ ਤਰਸਯੋਗ ਹਾਲਤ ਵੱਲ ਧਿਆਨ ਨਹੀ ਦਿਤਾ ਜਾ ਰਿਹਾ ਜਦੋ ਕਿ ਕੌਮ ਦੇ ਅਰਬਾਂ ਰੁਪਏ ਰੱਜਿਆਂ ਨੂੰ ਹੀ ਭਾਂਤ ਭਾਂਤ ਦੇ ਪਾਣੀ ਪਿਲਾ ਕੇ ਰੋਲੇ ਜਾ ਰਹੇ ਹਨ,ਇਹ ਸਿੱਖ ਕੌਮ ਦੀ ਗੈਰ ਜਿੰਮੇਵਾਰਾਨਾ ਰਿਵਾਇਤ ਪੈ ਰਹੀ ਹੈ ਜੋ ਕੌਮ ਲਈ ਹਾਨੀਕਾਰਕ ਸਾਬਤ ਹੋ ਰਹੀ ਹੈਭਾਈ ਹਰਜੀਤ ਸਿੰਘ ਨੇ ਕਿਹਾ ਕਿ ਇਉ ਪਰਤੀਤ ਹੁੰਦਾ ਹੈ ਕਿ ਸਿੱਖਾਂ ਨੇ ਸ਼ਬਦ ਗੁਰੂ ਦੇ ਲੰਗਰ ਨੂੰ ਭੁਲਾ ਦਿਤਾ ਹੈ ਤੇ ਕਈ ਕਿਸਮਾਂ ਦੇ ਮਿੱਠੇ ਪਾਣੀਆਂ ਦੇ ਲੰਗਰ ਲਾ ਕੇ ਆਪਣੇ ਦਸਵੰਧ ਦੀ ਕੁਵਰਤੋ ਕਰਨ ਦੀ ਆਦਤ ਪਾ ਲਈ ਹੈਉਨਾਂ ਕਿਹਾ ਕਿ ਸਿੱਖ ਦਾ ਦਸਵੰਧ ਆਪਣਾ ਨਹੀ ਸਗੋ ਗੁਰੂ ਦਾ ਹੈ ਤੇ ਸਿੱਖ ਨੂੰ ਕੋਈ ਹੱਕ ਨਹੀ ਕਿ ਦਸਵੰਧ ਦੀ ਰਕਮ ਦਾ ਗਲਤ ਪ੍ਰਯੋਗ ਕਰੇਉਨਾਂ ਕਿਹਾ ਕਿ ਕਿੰਨਾ ਚੰਗਾ ਹੋਵੇ ਜੇਕਰ ਇਸ ਪੈਸੇ ਦੇ ਕੁਛ ਹਿੱਸੇ ਨੂੰ ਕੌਮ ਦੀ ਪਨੀਰੀ ਬੱਚਿਆਂ ਦੀ ਸੰਭਾਲ ਤੇ ਨਸ਼ਿਆਂ ਵਿਚ ਖੱਚਤ ਹੋ ਚੁਕੇ ਨੋਜਵਾਨਾਂ ਦੀ ਭਲਾਈ ਹਿਤ ਖਰਚਿਆ ਜਾਵੇ ਤਾਂ ਕੋਮ ਦੀ ਵਿਗੜੀ ਹਾਲਤ ਵਿਚ ਸੁਧਾਰ ਦੀ ਆਸ ਪੈਦਾ ਹੋ ਸਕਦੀ ਹੈ
ਉਨਾਂ ਕਿਹਾ ਕਿ ਜੇਕਰ ਸਿੱਖ ਕੇਵਲ ਪੰਜ ਸਾਲ ਹੀ ਗੁਰਪੁਰਬਾਂ ਤੇ ਨਗਰ ਕੀਰਤਨਾਂ ਤੇ ਕੀਤੇ ਜਾ ਰਹੇ ਫਾਲਤੂ ਖਰਚ ਨੂੰ ਕੰਟਰੋਲ ਕਰ ਲੈਣ ਤੇ ਇਸ ਪੈਸੇ ਨਾਲ ਲੋੜਵੰਦਾਂ ਦੀ ਮਦਦ ਕਰਨ ਤਾਂ ਕੋਈ ਵੀ ਸਿੱਖ ਗਰੀਬ ਨਹੀ ਰਹੇਗਾਉਨਾਂ ਕਿਹਾ ਕਿ ਇਕ ਮੋਟੇ ਅੰਦਾਜੇ ਮੁਤਾਬਕ ਇਸ ਦਿਨ ਸੰਸਾਰ ਭਰ ਦੇ ਸਿੱਖਾਂ ਵਲੋ ਲਾਈਆਂ ਜਾਂਦੀਆਂ ਛਬੀਲਾਂ ਤੇ ਜਿੰਨਾ ਖਰਚ ਹੁੰਦਾ ਹੈ ਉਸ ਪੈਸੇ ਨਾਲ ਗਰੀਬ ਸਿੱਖਾਂ ਲਈ 10 ਲੱਖ ਨਵੇਂ ਮਕਾਨ ਬਣਾਏ ਜਾ ਸਕਦੇ ਹਨਜੇਕਰ ਕੌਮ ਦੇ ਆਗੂ ਸਿੱਖ ਕੋਮ ਦੀ ਇਸ ਸ਼ਕਤੀ ਨੂੰ ਉਸਾਰੂ ਰੂਪ ਵਿਚ ਵਰਤਣ ਲਈ ਹੰਭਲਾ ਮਾਰਨ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੋ ਸਕਦੀ ਹੈ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.