ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿੱਖ ਨੌਜਵਾਨ ਮੈਲਬੌਰਨ(ਆਸਟ੍ਰੇਲੀਆ) 'ਚ ਬਣਿਆ ਜੇਲਰ
ਸਿੱਖ ਨੌਜਵਾਨ ਮੈਲਬੌਰਨ(ਆਸਟ੍ਰੇਲੀਆ) 'ਚ ਬਣਿਆ ਜੇਲਰ
Page Visitors: 2430

ਸਿੱਖ ਨੌਜਵਾਨ ਮੈਲਬੌਰਨ(ਆਸਟ੍ਰੇਲੀਆ) 'ਚ ਬਣਿਆ ਜੇਲਰ

ਹੁਸ਼ਿਆਰਪੁਰ, 26 ਜੂਨ (ਦਲਜੀਤ ਸਿੰਘ ਅਜਨੋਹਾ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਅਜਨੋਹਾ ਦਾ 25 ਸਾਲਾ ਨੌਜਵਾਨ ਅਸਟਰੇਲੀਆ ਦੇ ਸ਼ਹਿਰ ਮੈਲਬੌਰਨ ਦਾ ਜੇਲਰ ਬਣ ਗਿਆ ਹੈ ਜਿਸ ਦੀ ਖ਼ੁਸ਼ੀ ਕਾਰਨ ਉਨ੍ਹਾਂ ਦੇ ਘਰ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈਪਰਵਾਰ ਮਠਿਆਈਆਂ ਵੰਡ ਕੇ ਖ਼ੁਸ਼ੀ ਦਾ ਇਜਹਾਰ ਕਰ ਰਿਹਾ ਹੈਨੌਜਵਾਨ ਦੇ ਚਾਚੇ ਗੁਰਪ੍ਰੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ 25 ਸਾਲਾਂ ਨੌਜਵਾਨ ਹਰਕੀਰਤ ਸਿੰਘ ਰਿੱਕੀ ਦਾ ਜਨਮ ਪਿੰਡ ਅਜਨੋਹਾ ਵਿੱਚ 2 ਜਨਵਰੀ 1987 ਨੂੰ ਹੋਇਆ ਸੀਇਸ ਦਾ ਪਿਤਾ ਸੰਤੋਖ ਸਿੰਘ ਬਿਜਲੀ ਬੋਰਡ ਵਿਚ ਜੇ.ਈ ਤੇ ਮਾਤਾ ਜਸਵਿੰਦਰ ਕੌਰ ਜੋ ਪੀ ਐਨ.ਬੀ ਬੈਂਕ ਵਿਚ ਸੇਵਾਵਾਂ ਨਿਭਾ ਰਹੇ ਹਨ

 

ਇਹ ਨੌਜਵਾਨ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰਨ ਤੋਂ ਬਾਅਦ 2006 ਵਿਚ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਚਲਾ ਗਿਆ ਜਿੱਥੇ ਇਸ ਨੇ ਵੱਖ-ਵੱਖ ਸੰਸਥਾਵਾਂ ਨਾਲ ਜੁੜ ਕੇ ਕੰਮ ਕੀਤਾਇਸੇ ਦੌਰਾਨ ਹਰਕੀਰਤ ਨੇ ਪੈਥਾਲੌਜੀ ਦੀ ਪੜ੍ਹਾਈ ਪੂਰੀ ਕੀਤੀ ਤੇ ਨਾਲ ਹੀ ਉਥੋਂ ਦੀ ਸਰਕਾਰ ਵਲੋਂ ਕੱਢੀ ਇੱਸ ਨੌਕਰੀ ਦਾ ਟੈਸਟ ਦੇ ਦਿਤਾਸਫ਼ਲ ਹੋਣ 'ਤੇ ਸਰਕਾਰ ਨੇ ਇਸ ਨੌਜਵਾਨ ਨੂੰ ਕਲ ਕਮਿਸ਼ਨਰ ਜੈਨ ਸ਼ੌਫਰਡ ਤੇ ਸਕੁਐਡ ਮੈਨੇਜਰ ਦੀ ਹਾਜ਼ਰੀ ਵਿਚ ਨਿਯੁਕਤੀ ਪੱਤਰ ਦੇ ਦਿਤਾ ਤੇ ਉਸ ਨੇ ਅਪਣੀ ਡਿਉੂਟੀ ਸੰਭਾਲ ਲਈ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.