ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿੱਖ ਵਿਰੋਧੀ ਵਿਡਿਉ ਇੰਟਰਨੈਟ ਤੋ ਹਟਾਉਣ ਲਈ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀ ਕੀਤੀ ਕਾਰਵਾਈ-
ਸਿੱਖ ਵਿਰੋਧੀ ਵਿਡਿਉ ਇੰਟਰਨੈਟ ਤੋ ਹਟਾਉਣ ਲਈ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀ ਕੀਤੀ ਕਾਰਵਾਈ-
Page Visitors: 2470
ਸਿੱਖ ਵਿਰੋਧੀ ਵਿਡਿਉ ਇੰਟਰਨੈਟ ਤੋ ਹਟਾਉਣ ਲਈ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀ ਕੀਤੀ ਕਾਰਵਾਈ-ਗਿ:ਰਣਜੋਧ ਸਿੰਘ
  ਅਨੰਦਪੁਰ ਸਾਹਿਬ, 28 ਜੂਨ (ਸੁਰਿੰਦਰ ਸਿੰਘ ਸੋਨੀ): ਸਿੱਖ ਕੌਮ ਦੀ ਇਹ   ਬਦਕਿਸਮਤੀ ਹੀ ਕਹੀ ਜਾ ਸਕਦੀ  ਹੈ ਕਿ ਸਿੱਖੀ ਤੇ ਹੋ  ਰਹੇ ਬਹੁਭਾਂਤੀ ਹਮਲਿਆਂ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਤੇ ਕੌਮ ਦੇ  ਜਥੇਦਾਰਾਂ ਵਲੋ ਕੋਈ ਕਾਰਵਾਈ ਨਹੀ ਕੀਤੀ ਜਾ  ਰਹੀ। ਇਸ ਗੱਲ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿ:ਰਣਜੋਧ ਸਿੰਘ ਨੇ ਕੀਤਾ।
ਉਨਾਂ ਕਿਹਾ ਕਿ ਇਸਦੀ ਜਿਊਂਦੀ ਜਾਗਦੀ ਮਿਸਾਲ ਯੂ ਟਿਊਬ ਤੇ ਸਪੱਸ਼ਟ ਰੂਪ ਵਿਚ ਦੇਖੀ ਜਾ ਸਕਦੀ ਹੈ ਜਿਸ ਵਿਚ ਕਮਲੇਸ਼ ਨਾਮ ਦੀ ਔਰਤ ਵਲੋਂ ਸਿੱਖ ਧਰਮ ਉਪਰ ਬਹੁਤ ਮੰਦਭਾਗੇ ਢੰਗ ਨਾਲ ਸ਼ਬਦੀਂ ਹਮਲੇ ਕੀਤੇ ਗਏ ਹਨ। ਬੁੱਧ ਧਰਮ ਦੀ ਉਪਾਸ਼ਕ ਇਸ ਔਰਤ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਗਿਆ ਹੈ ਕਿ ਸਿੱਖ ਗੁਰੂਆਂ ਨੇ ਆਪਣੇ ਕੋਲੋ ਕੋਈ ਨਵੀਂ ਫਿਲਾਸਫੀ ਨਹੀ ਦਿਤੀ ਸਗੋਂ 2500 ਸਾਲ ਪਹਿਲਾਂ ਬੁੱਧ ਵਲੋਂ ਦਿਤੀ ਫਿਲਾਸਫੀ ਨੂੰ ਹੀ ਅਪਣਾਇਆ ਤੇ ਪ੍ਰਚਾਰਿਆ ਜਾ ਰਿਹਾ ਹੈ। ਉਸਨੇ ਕਿਹਾ ਕਿ ਬੁੱਧ ਨੇ 2500 ਸਾਲ ਪਹਿਲਾਂ ਪੰਜ ਭਿਕਸ਼ੂ ਸਾਜੇ ਸਨ ਤੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜ ਕੇ ਕੋਈ ਨਵਾਂ ਕੰਮ ਨਹੀ ਕੀਤਾ। ਉਸਨੇ ਕਿਹਾ ਕਿ ਕੇਸਰੀ ਰੰਗ ਵੀ ਬੁੱਧ ਨੇ ਦਿਤਾ ਸੀ ਤੇ ਦਸਮ ਗੁਰੂ ਨੇ ਵੀ ਸਿੱਖਾਂ ਨੂੰ ਕੇਸਰੀ ਰੰਗ ਵਿਚ ਲਪੇਟ ਦਿਤਾ।
ਮਾਰਸ਼ਲ ਆਰਟ ਬਾਰੇ ਉਸਨੇ ਕਿਹਾ ਕਿ ਜਦੋ ਬੁੱਧ ਧਰਮ ਤੇ ਹਮਲੇ ਹੋ ਰਹੇ ਸਨ ਤਾਂ ਮਾਰਸ਼ਲ ਆਰਟ ਬੁੱਧ ਨੇ ਹੀ ਸ਼ੁਰੂ ਕਰਵਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਕਿਰਪਾਨ ਫੜਾ ਦਿਤੀ। ਉਸਨੇ ਸਿੱਖਾਂ ਬਾਰੇ ਕੂੜ ਪ੍ਰਚਾਰ ਦੀ ਹੱਦ ਪਾਰ ਕਰਦਿਆਂ ਇਥੋਂ ਤੱਕ ਕਿਹਾ ਕਿ ਹੁਣ ਵੀ ਇਹ ਕਿਰਪਾਨਾਂ ਪਾ ਕੇ ਤੁਰੇ ਫਿਰਦੇ ਹਨ ਇਨਾਂ ਦੇ ਦਿਮਾਗ ਖਰਾਬ ਹੋ ਗਏ ਹਨ ਕਿਉਂਕਿ ਹੁਣ ਕਿਰਪਾਨਾਂ ਦਾ ਨਹੀ ਸਗੋ ਮਿਜਾਇਲਾਂ ਦਾ ਸਮਾਂ ਹੈ। ਇਹ ਵੀ ਕਿਹਾ ਗਿਆ ਕਿ ਸਿੱਖ ਕੇਵਲ ਗੱਲਾਂ ਹੀ ਕਰਦੇ ਹਨ ਸ਼੍ਰੀ ਦਰਬਾਰ ਸਾਹਿਬ ਵਿਚ ਸਿੱਖ ਬੀਬੀਆਂ ਨੂੰ ਕੀਰਤਨ ਨਾ ਕਰਨ ਦੇਣਾ ਸਿੱਧ ਕਰਦਾ ਹੈ ਕਿ ਸਿੱਖ ਬੀਬੀਆਂ ਨੂੰ ਬਰਾਬਰ ਅਧਿਕਾਰ ਨਹੀ ਦਿੰਦੇ। ਗਿ:ਰਣਜੋਧ ਸਿੰਘ ਨੇ ਕਿਹਾ ਕਿ ਅਜਿਹੀਆਂ ਵਿਡੀਉਜ ਨੂੰ ਅਜੇ ਤੱਕ ਨਾ ਹਟਾਉਣਾ ਸਿੱਧ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਤਖਤਾਂ ਦੇ ਜਥੇਦਾਰ ਇਸ ਲਈ ਗੰਭੀਰ ਨਹੀ ਹਨ। ਇਸ ਲਈ ਸਿੱਖ ਸੰਗਤਾਂ ਨੂੰ ਹੀ  ਅੱਗੇ ਆਉਣਾ ਚਾਹੀਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.