ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਅਕਾਲ ਤਖਤ ਵੱਲ ਧੌਣ ਕਰਕੇ ਲੰਮੇ ਪੈ ਗਏ
ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਅਕਾਲ ਤਖਤ ਵੱਲ ਧੌਣ ਕਰਕੇ ਲੰਮੇ ਪੈ ਗਏ
Page Visitors: 3739

"ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਅਕਾਲ ਤਖਤ ਵੱਲ ਧੌਣ ਕਰਕੇ ਲੰਮੇ ਪੈ ਗਏ ਤੇ ਉਨ੍ਹਾਂ ਦੀ ਧੌਣ ਵੀ ਕੱਟੀ ਗਈ"
ਗੁਰਚਰਨਜੀਤ ਸਿੰਘ ਲਾਂਬਾ ਵਲੋਂ ਗੌਰਵਮਈ ਸਿੱਖ ਇਤਿਹਾਸ ਨੂੰ ਗੰਧਲਾ ਕਰਨ ਦੀਆਂ ਘਟੀਆ ਚਾਲਾਂ ਫਿਰ ਜ਼ਾਹਰ ਹੋਈਆਂ
ਕਾਰਟਰੈਟ (ਜਸਵਿੰਦਰ ਸਿੰਘ ਭੁੱਲਰ)-ਉਹੀ ਸੋਚ ਵਾਲੇ ਜਿਨ੍ਹਾਂ ਨੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ ਰੋਲਣ ਲਈ ਵੱਡਾ ਯੋਗਦਾਨ ਪਾਇਆ ਸੀ, ਹੁਣ ਵੱਖ ਵੱਖ ਰੂਪਾਂ ਚ ਇੰਟਰਨੈਟ 'ਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਪਿਛਲੇ ਦੋ ਕੁ ਸਾਲਾਂ ਤੋਂ ਕਾਫੀ ਗੁਮਰਾਹਕੁੰਨ ਪ੍ਰਚਾਰ ਕਰਦੀ ਆ ਰਹੀ ਹੈ


ਹੁਣ ਇਸ ਸੋਚ ਨੇ ਨਵਾਂ ਕਾਰਨਾਮਾ ਕਰਦਿਆਂ ਬਾਬਾ ਗੁਰਬਖਸ਼ ਸਿੰਘ ਦੀ ਸ਼ਹੀਦੀ ਬਾਰੇ ਗੁਮਰਾਹਕੁੰਨ ਪ੍ਰਚਾਰ ਸ਼ੁਰੂ ਕੀਤਾ ਹੈ, ਜਿਹੜੇ ਦਰਬਾਰ ਸਾਹਿਬ ਦੀ ਪਵਿਤਰਤਾ ਲਈ ਅਬਦਾਲੀ ਦੀਆਂ ਫੌਜ਼ਾ ਨਾਲ ਲੜਦਿਆਂ ਆਪਣੇ 30 ਸਾਥੀਆਂ ਨਾਲ ਅਦੁੱਤੀ ਸ਼ਹੀਦੀ ਪਾ ਗਏ ਸਨਉਥੇ ਹਾਜ਼ਰ ਸਾਰੇ ਦੇ ਸਾਰੇ ਸਿੱਖ ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ ਚ ਲੜਦਿਆਂ ਦਰਬਾਰ ਸਾਹਿਬ ਦੀ ਪਵਿਤਰਤਾ ਲਈ ਦੁਸ਼ਮਣਾ ਦਾ ਮੁਕਾਬਲਾ ਕਦਿਆਂ ਸ਼ਹੀਦੀਆਂ ਪਾ ਗਏ ਸਨ, ਜਿਸ ਬਾਰੇ ਗੈਟ ਪੰਜਾਬੀ ਦੇ ਹੋਸਟ ਗੁਰਚਰਨਜੀਤ ਸਿੰਘ ਲਾਂਬਾ ਨੇ ਆਪਣੀ ਨਵੀਂ ਥਿਊਰੀ ਪੇਸ਼ ਕਰਦਿਆਂ ਇਤਿਹਾਸ ਨੂੰ ਗੰਧਲਾ ਕਰਨ ਦਾ ਕੋਝਾ ਯਤਨ ਕੀਤਾ ਹੈ 

ਜੂਨ ਮਹੀਨੇ ਦਾ ਸਮਾਂ ਸਿੱਖਾਂ ਦੇ ਪੁਰਾਤਨ ਅਤੇ ਅਜੋਕੇ ਸਮੇ ਦੇ ਸਿੱਖਾਂ ਲਈ ਬੜਾ ਦੁਖਦਾਈ ਸਮਾਂ ਰਿਹਾ ਹੈਇਸੇ ਹੀ ਮਹੀਨੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸਮੇਂ ਦੇ ਹਾਕਮਾਂ ਵਲੋਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆਗੁਰਦਾਸ ਨੰਗਲ ਦੀ ਗੜੀ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ (ਬਾਬਾ ਗੁਰਬਖਸ਼ ਸਿੰਘ) ਅਤੇ ਉਨ੍ਹਾਂ ਦੇ ਨਾਲ ਗ੍ਰਿਫਤਾਰ ਹੋਏ ਸਿੰਘ ਅਤੇ ਗਿਣਤੀ ਵਧਾਉਣ ਲਈ ਬਾਹਰੋਂ ਫੜੇ ਗਏ ਹੋਰ ਸਿੱਖਾਂ ਨੂੰ ਦਿੱਲੀ ਵਿਖੇ ਰੋਜ਼ਾਨਾ 100 -100 ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾਬਾਬਾ ਬੰਦਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਅਜੇ ਸਿੰਘ ਦੀ ਸ਼ਹੀਦੀ ਵੀ ਇਸੇ ਮਹੀਨੇ 25 ਜੂਨ ਨੂੰ ਹੋਈ ਸੀਸਿੱਖ ਕੌਮ 'ਤੇ ਤੀਜਾ ਵੱਡਾ ਘੱਲੂਘਾਰਾ ਸਮੇਂ ਦੀ ਸਰਕਾਰ ਨੇ 1984 ‘ਚ ਵਰਤਾਇਆ ਸੀਜੂਨ ਦੇ ਚੜ੍ਹਦਿਆਂ ਹੀ ਸੁਚੇਤ ਸਿੰਘਾਂ ਨੂੰ ਸਭ ਕੁਝ ਯਾਦ ਕਰਵਾ ਜਾਂਦਾ ਹੈਵੈਸੇ ਜਿਹੜੇ ਸੁਚੇਤ ਨਹੀਂ, ਉਹ ਤਾਂ ਇਨ੍ਹਾਂ ਦਿਨ੍ਹਾਂ ਚ ਵੀ ਮੇਲੇ ਕਰਵਾ ਕੇ ਖੁਸ਼ੀਆਂ ਮਨਾ ਲੈਂਦੇ ਹਨਕਾਰਟਰੈਟ ਵਿਖੇ ਸਿੰਘ ਸਭਾ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਲਾਂ ਵਾਂਗ ਹੀ ਇਸ ਸਾਲ ਵੀ ਜੂਨ ਦੇ ਪਹਿਲੇ ਹਫਤੇ ਚ ਯੂਨਾਇਡ ਸਿੱਖ ਨਾਲ ਰਲ ਮਿਲ ਕੇ ਤਿੰਨ ਜੂਨ ਨੂੰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਹਿਸਾ ਲਿਆਇਸ ਤੋਂ ਇਲਾਵਾ ਸੰਗਤਾਂ ਲਈ ਇਸੇ ਦਿਨ ਹੀ ਸਿਹਤ ਵਾਸਤੇ ਵੀ ਹੈਲਥ ਕੈਂਪ ਲਗਾਇਆ ਗਿਆ ਸੀ

ਜੂਨ ਦੇ ਦੂਜੇ ਹਫਤੇ ਭਾਈ ਕੇਵਲ ਸਿੰਘ ਜੀ ਅਤੇ ਉਨ੍ਹਾਂ ਦੇ ਪ੍ਰਿਵਾਰ ਵਲੋਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਚ ਅਖੰਡ ਪਾਠ 8 ਜੂਨ ਸੁੱਕਰਵਾਰ ਨੂੰ ਅ੍ਰੰਭ ਕਰਵਾਏ ਗਏ ਜਿਸ ਦੇ ਭੋਗ 10 ਜੂਨ ਐਤਵਾਰ ਨੂੰ ਪਾਏ ਗਏਉਪਰੰਤ ਇਸ ਦਿਨ ਸਜਾਏ ਦੀਵਾਨ ਚ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਮਨਜੀਤ ਸਿੰਘ ਜੀ ਨੇ ਇੱਕ ਘੰਟੇ ਦੇ ਸਮੇਂ ਨੂੰ 1984 ‘ਚ ਹੋਏ ਹਮਲੇ ਅਤੇ ਸਿੰਘਾਂ ਵਲੋਂ ਕੀਤੇ ਗਏ ਮੁਕਾਬਲੇ ਬਾਰੇ ਵਿਸਥਾਰ ਪੂਰਵਕ ਦੱਸਿਆ, ਕਿਵੇਂ ਕਿਵੇਂ ਮੁਕਾਬਲਾ ਚੱਲਿਆ ਸੀ, ਜਿਸ ਵਿੱਚ ਉਨ੍ਹਾਂ ਜਰਨਲ ਬਰਾੜ ਦੇ ਕਿਤਾਬ ਵਿੱਚੋਂ ਹਵਾਲੇ ਵੀ ਸੰਗਤਾਂ ਨਾਲ ਸਾਂਝੇ ਕੀਤੇਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਬਾਰੇ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਬੜੇ ਭਾਵਕ ਲਹਿਜੇ ਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂਸ਼ਹੀਦੀ ਦਿਹਾੜਿਆਂ ਨੂੰ ਸਬੰਧਤ ਪ੍ਰੋਗਰਾਮਾ ਚ ਸ਼ਾਮਿਲ ਹੋਣ ਲਈ ਭਾਈ ਦਲਬੀਰ ਸਿੰਘ ਯੂ ਕੇ ਵਾਲਿਆਂ ਦਾ ਕਵੀਸ਼ਰੀ ਜਥਾ ਵੀ ਇਥੇ ਖਾਸ ਤੌਰ 'ਤੇ ਹਾਜ਼ਰੀ ਭਰਦਾ ਰਿਹਾ ਹੈ, ਅਤੇ ਸੰਗਤਾਂ ਨੂੰ ਜੋਸ਼ੀਲੀਆਂ ਕਵਿਤਾਵਾਂ ਸੁਣਾ ਕੇ 1984 ਦੀਆਂ ਘਟਣਾਵਾਂ ਅੱਖਾਂ ਅੱਗੇ ਲਿਆ ਦਿੱਤੀਆਂਕੀਰਤਨ ਦੀ ਸੇਵਾ ਭਾਈ ਗੁਰਮੇਲ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਨੇ ਨਿਭਾਈ, ਜਿਹੜੇ ਜੂਨ ਦਾ ਮਹੀਨਾ ਇਥੇ ਕੀਰਤਨ ਰਾਹੀਂ ਸੇਵਾ ਕਰ ਰਹੇ ਹਨ

ਇਸ ਮੌਕੇ ਸਿੱਖ ਕੌਮ ਦੇ ਵਿਦਵਾਨ ਅਤੇ ਟੀ.ਵੀ. ਹੋਸਟ ਗੁਰਚਰਨਜੀਤ ਸਿੰਘ ਲਾਂਬਾ ਖਾਸ ਤੌਰ 'ਤੇ ਪਹੁੰਚੇ ਹੋਏ ਸਨਉਨ੍ਹਾਂ ਨੇ ਵੀ 1984 ਬਾਰੇ ਗੱਲ ਕਰਦਿਆਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਤਿੰਨ ਖਾਸ ਗੱਲਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚੋਂ ਦੋ ਦਾ ਜ਼ਿਕਰ ਮੈਂ ਇਥੇ ਕਰਨਾ ਜਰੂਰੀ ਸਮਝਦਾ ਹਾਂ

ਗੁਰਚਰਨਜੀਤ ਸਿੰਘ ਲਾਂਬਾ ਨੇ ਸਿੱਖ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਦੀ ਬਿਲਡਿੰਗ ਸਮੇਂ ਦੇ ਹਾਕਮਾ ਦੀਆਂ ਅੱਖਾਂ ਚ ਹਮੇਸ਼ਾਂ ਰੜਕਦੀ ਰਹੀ ਹੈਪਹਿਲਾਂ ਮੁਸਲਮਾਨਾ ਹਾਕਮਾਂ ਤੇ ਫਿਰ ਅੰਗਰੇਜ਼ਾਂ ਅਤੇ ਉਨ੍ਹਾਂ ਤੋਂ ਬਾਅਦ ਵੀ ਸਮੇਂ ਦੇ ਹਾਕਮਾ ਦੀਆਂ ਅੱਖਾਂ ਚ ਰੜਕਦੀ ਰਹੀ ਹੈਉਨ੍ਹਾਂ ਨੇ ਕਿਹਾ ਕਿ ਉਹ ਮਹਿਸੂਸ/ਅਹਿਸਾਸ ਕਰਦੇ ਹਨ ਕਿ ਇਹ ਬਿੰਲਡਿੰਗ ਇੱਕ ਵਾਰ ਫਿਰ ਢਾਈ ਜਾਵੇਗੀਅੱਗੇ ਗੁਰਚਰਨਜੀਤ ਸਿੰਘ ਲਾਂਬਾ ਨੇ ਕਿਹਾ ਕਿ ਜਦ ਮੁਗਲਾਂ ਨੇ ਦਰਬਾਰ ਸਹਿਬ ਤੇ ਹਮਲਾ ਕੀਤਾ ਸੀ, ਉਸ ਸਮੇਂ ਉਥੇ 30 ਸਿੰਘ ਜਿਹੜੇ ਹਾਜ਼ਰ ਸਨ, ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ ਚ ਦਰਬਾਰ ਸਾਹਿਬ ਜੀ ਦੀ ਪਵਿਤਰਤਾ ਲਈ ਲੜਦਿਆਂ ਸ਼ਹੀਦੀਆਂ ਪਾ ਗਏ

ਇੱਕ ਨਵੀਂ ਗੱਲ ਜਿਹੜੀ ਉਨ੍ਹਾਂ ਵਲੋਂ ਕੀਤੀ ਗਈ ਉਹ ਇਸ ਘਟਣਾ ਬਾਰੇ ਇਤਿਹਾਸਿਕ ਲਿਖਤਾਂ ਤੋਂ ਵੱਖਰੀ ਸੀ ਅਤੇ ਇਸ ਘਟਣਾ ਬਾਰੇ ਸੋਚਣ 'ਤੇ ਮਜ਼ਬੂਰ ਕਰਦੀ ਹੈ, ਕਿ ਕੀ ਇਹ ਸੱਚ ਹੋ ਸਕਦਾ ਹੈ?ਗੁਰਚਰਨਜੀਤ ਸਿੰਘ ਲਾਂਬਾ ਨੇ ਕਿਹਾ ਕਿ ਜਦ ਮੁਕਾਬਲਾ ਚੱਲ ਰਿਹਾ ਸੀ ਤਾਂ ਬਾਬਾ ਗੁਰਬਖਸ਼ ਸਿੰਘ ਦੇ ਮਨ ਚ ਆਇਆ ਕਿ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਵਾਂਗ ਸ਼ਹੀਦੀ ਦੇਣਗੇ, ਇਸ ਲਈ ਉਹ ਅਕਾਲ ਤਖਤ ਵੱਲ ਧੌਣ ਕਰਕੇ ਲੰਮੇ ਪੈ ਗਏ ਤੇ ਫਿਰ ਉਨ੍ਹਾਂ ਦੀ ਧੌਣ ਵੀ ਕੱਟੀ ਗਈ ਕੀ ਜਦ ਸਿੱਖ ਦੇ ਸੱਭ ਤੋਂ ਜਿਆਦਾ ਪਿਆਰੇ ਅਸਥਾਨ 'ਤੇ ਦੁਸ਼ਮਣ ਹਮਲਾ ਕਰਕੇ ਪਵਿਤਰਤਾ ਭੰਗ ਕਰ ਰਿਹਾ ਹੋਵੇਗਾ, ਤਾਂ ਉਸ ਸਮੇ ਤਾਂ ਕਮਜ਼ੋਰ ਸਿੱਖ ਚ ਵੀ ਮੁਕਾਬਲਾ ਕਰਨ ਦੀ ਹਿੰਮਤ ਆ ਜਾਵੇਗੀ ਕੀ ਬਾਬਾ ਗੁਰਬਖਸ਼ ਸਿੰਘ ਜੀ ਸੱਚ ਮੁੱਚ ਹੀ ਇਸ ਤਰ੍ਹਾਂ ਕਰ ਗਏ ਹੋਣਗੇ?ਸਿੱਖ ਇਤਿਹਾਸ ਅਨੁਸਾਰ ਜਦ ਅਬਦਾਲੀ ਦੀ ਫੌਜ਼ ਨੇ ਹਮਲਾ ਕੀਤਾ ਸੀ ਤਾਂ ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਨ੍ਹਾਂ ਦੇ 30 ਸਾਥੀਆਂ ਨੇ ਸਰੋਵਰ ਚ ਇਸ਼ਨਾਨ ਕਰਨ ਉਪਰੰਤ ਅਰਦਾਸਾ ਕਰਕੇ, ਹਮਲਾਵਰਾਂ ਨਾਲ ਲੜਦਿਆਂ ਦਰਬਾਰ ਸਾਹਿਬ ਦੀ ਪਵਿਤਰਤਾ ਲਈ ਸ਼ਹੀਦੀਆਂ ਪਾਈਆਂ ਸਨਬਾਬਾ ਗੁਰਬਖਸ਼ ਸਿੰਘ ਜੀ ਦਾ ਮੁਲਾਬਲਾ ਦਸ ਹਜ਼ਾਰੀ ਖਾਨ ਨਾਲ ਹੋਇਆ ਸੀ, ਦੋਹਾਂ ਚ ਜਬਰਦਸਤ ਝੜਪਾਂ ਹੋਈਆਂ ਸਨ ਅਤੇ ਦੋਵੇਂ ਹੀ ਲੜਦੇ ਲੜਦੇ ਮੈਦਾਨੇ ਜੰਗ ਚ ਸ਼ਹੀਦ ਹੋ ਗਏ ਸਨ

ਗੁਰਚਰਨਜੀਤ ਸਿੰਘ ਲਾਂਬਾ ਵਲੋਂ ਇਹ ਨਵੀਂ ਗੱਲ ਸੰਗਤਾਂ ਨਾਲ ਸਾਂਝੀ ਕਰਨੀ, ਹਜ਼ਮ ਕਰਨੀ ਔਖੀ ਲੱਗਦੀ ਹੈਦਮਦਮੀ ਟਕਸਾਲ ਦੇ ਪਹਿਲੇ ਅਤੇ 14 ਵੇਂ ਮੁਖੀ ਨੇ ਦਰਬਾਰ ਸਾਹਿਬ ਜੀ ਦੀ ਪਵਿਤਰਤਾ ਨੂੰ ਕਾਇਮ ਰੱਖਦਿਆਂ ਦੁਸ਼ਮਣਾ ਨਾਲ ਲੋਹਾ ਲੈਂਦਿਆਂ, ਉਨ੍ਹਾਂ ਨੂੰ ਨਾਨੀ ਯਾਦ ਕਰਵਾ ਦਿੱਤੀ ਸੀ, ਸ਼ਹੀਦੀਆਂ ਦੀ ਨਵੀਂ ਮਿਸਾਲ ਕਾਇਮ ਕੀਤੀ ਫਿਰ ਟਕਸਾਲ ਦੇ ਦੂਜੇ ਮੁਖੀ ਦੁਸ਼ਮਣਾਂ ਦਾ ਮੁਕਾਬਲਾ ਕਰਨ ਦੀ ਬਜ਼ਾਏ ਉਥੇ ਹਥਿਆਰ ਰੱਖ ਕੇ ਕਿਵੇਂ ਲੰਮੇ ਪੈ ਸਕਦੇ ਸਨ?

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.