ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਅਮਰੀਕਾ ਦੀ ਉਚ ਅਦਾਲਤ ’ਚ ਸਿੱਖਾਂ ਦੀ ਕਿਰਪਾਨ ਦੀ ਜਿੱਤ
ਅਮਰੀਕਾ ਦੀ ਉਚ ਅਦਾਲਤ ’ਚ ਸਿੱਖਾਂ ਦੀ ਕਿਰਪਾਨ ਦੀ ਜਿੱਤ
Page Visitors: 2478

ਅਮਰੀਕਾ ਦੀ ਉਚ ਅਦਾਲਤ ’ਚ ਸਿੱਖਾਂ ਦੀ ਕਿਰਪਾਨ ਦੀ ਜਿੱਤ

ਬੀਬੀ ਕੰਵਲਜੀਤ ਕੌਰ ਟੈਗੋਰ (ਵਿਚਕਾਰ) ਆਪਣੇ ਵਕੀਲ ਸਕਾਟ ਨੀਵਨ, ਅਮਰੀਕਾ ਦੇ ਵੱਖ-ਵੱਖ ਸੂਬਿਆਂ ਤੋਂ ਆਏ ਸਿੱਖ ਆਗੂਆਂ ਅਤੇ ਸਿੱਖ ਕੋਲੀਸ਼ਨ ਦੀ ਟੀਮ
ਨਾਲ ਨਿਊ ਓਰਲੇਅਨ ਦੀ ਅਪੀਲ ਕੋਰਟ ਦੇ ਸਾਹਮਣੇ।
ਟੈਕਸਾਸ, 19 ਨਵੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਟੈਕਸਾਸ ਸੂਬੇ ਦੀ ਸਿੱਖ ਬੀਬੀ ਦੇ ਬਹੁਚਰਚਿਤ ਕਿਰਪਾਨ ਕੇਸ ਦੇ ਫੈਸਲਾ ਸੁਣਾਉਂਦਿਆਂ ਅਮਰੀਕਾ
ਦੀ ਫਿਫਥ ਸਰਕਟ ਕੋਰਟ ਆਫ ਅਪੀਲ ਨੇ ਹੇਠਲੀ ਅਦਾਲਤ ਨੂੰ ਹੁਕਮ ਦਿੱਤਾ ਹੈ ਕਿ ਉਹ ਬੀਬੀ ਕੰਵਲਜੀਤ ਕੌਰ ਟੈਗੋਰ ਦੇ ਕੇਸ ਦੀ ਨਵੇਂ ਸਿਰੇ ਤੋਂ ਸੁਣਵਾਈ ਕਰੇ
ਕਿਉਂਕਿ ਉ¤ਚ ਅਦਾਲਤ ਸਮਝਦੀ ਹੈ ਕਿ ਇਸ ਕੇਸ ਵਿਚ ਟੈਗੋਰ ਨਾਲ ਵਿਤਕਰਾ ਹੋਇਆ ਹੈ। ਕੰਵਲਜੀਤ ਕੌਰ ਅਮਰੀਕਾ ਦੇ ਟੈਕਸ ਵਿਭਾਗ ਵਿਰੁੱਧ ਨਸਲੀ
ਵਿਤਕਰੇ ਦਾ ਇਹ ਕੇਸ 2006 ਤੋਂ ਲੜਦੀ ਆ ਰਹੀ ਹੈ। ਅਮਰੀਕਾ ’ਚ ਕਿਰਪਾਨ ਦਾ ਇਹ ਪਹਿਲਾ ਕੇਸ ਹੈ, ਜਿਸ ਦੀ ਸੁਣਵਾਈ ਉ¤ਚ ਅਦਾਲਤ ਕੋਰਟ ਆਫ
ਅਪੀਲ ਨੇ ਕੀਤੀ ਹੈ।
ਚਾਰਟਡ ਅਕਾਊਂਟੈਂਟ ਵਜੋਂ ਅਮਰੀਕਾ ਦੇ ਇੰਟਰਨਲ ਰੈਵੇਨਿਊ ਵਿਭਾਗ ਦੇ ਹਿਊਸਟਨ ਸਥਿਤ ਹੈਡ ਕੁਆਰਟਰ ’ਚ ਕੰਮ ਕਰਨ ਵਾਲੀ ਕੰਵਲਜੀਤ ਕੌਰ ਨੇ ਅੰਮ੍ਰਿਤ
ਛੱਕਣ ਪਿੱਛੋਂ 2005 ’ਚ ਟੈਕਸ ਵਿਭਾਗ ਦੀ ਸਕਿਓਰਿਟੀ ਏਜੰਸੀ ਹੋਮਲੈਂਡ ਸਕਿਓਰਿਟੀ ਤੋਂ ਆਪਣੇ ਗਾਤਰੇ ਦੀ ਕਿਰਪਾਨ ਤੋਂ ਛੋਟ ਮੰਗੀ ਸੀ। ਪਰ ਉਸ ਨੂੰ 9 ਇੰਚ
ਕਿਰਪਾਨ ਪਹਿਨਣ ਦੀ ਆਗਿਆ ਦੇਣ ਦੀ ਥਾਂ ਉਸ ਤੋਂ ਢਾਈ ਇੰਚ ਦੀ ਗੱਲ ’ਚ ਪਹਿਨੀ ਕਿਰਪਾਨ ਵੀ ਰੋਕ ਦਿੱਤੀ ਗਈ ਸੀ। ਉਸ ਵੱਲੋਂ ਇਤਰਾਜ਼ ਕੀਤੇ ਜਾਣ ’ਤੇ
2006 ਵਿਚ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ।
ਸਿੱਖ ਹੱਕਾਂ ਦੀ ਵਕਾਲਤ ਕਰਨ ਵਾਲੀ ‘ਸਿੱਖ ਕੋਲੀਸ਼ਨ’ ਸੰਸਥਾ ਅਤੇ ਧਾਰਮਿਕ ਹੱਕਾਂ ਦੀ ਰਾਖੀ ਕਰਨ ਵਾਲੀ ‘ਬੀ ਟੇਕ ਫੰਡ’ ਸੰਸਥਾ ਦੇ ਸਹਿਯੋਗ ਨਾਲ ਕੰਵਲਜੀਤ ਕੌਰ ਅਮਰੀਕਾ ਦੀ ਹੋਮਲੈਂਡ ਸਕਿਓਰਿਟੀ ਅਤੇ ਟੈਕਸ ਵਿਭਾਗ ਨੂੰ ਅਦਾਲਤ ਵਿਚ ਲੈ ਗਈ ਸੀ। ਦੋਵਾਂ ਸੰਸਥਾਵਾਂ ਦੇ ਵਕੀਲਾਂ ਨੇ ਟੈਕਸਾਸ ਦੀ ਯੂ.ਐਸ. ਡਿਸਟ੍ਰਿਕ ਕੋਰਟ ਨੂੰ ਦਲੀਲ ਦਿੱਤੀ ਸੀ ਕਿ ਸੁਰੱਖਿਆ ਏਜੰਸੀ ਦੀ ਯੂ.ਐਸ. ਡਿਸਟ੍ਰਿਕ ਕੋਰਟ ਨੂੰ ਦਲੀਲ ਦਿੱਤੀ ਸੀ
ਕਿ ਸੁਰੱਖਿਆ ਏਜੰਸੀ ਤੇ ਟੈਕਸ ਵਿਭਾਗ ਨੇ ਟੈਗੋਰ ਦੇ ਧਾਰਮਿਕ ਹੱਕਾਂ ਦੀ ਉਲੰਘਣਾ ਕੀਤੀ ਹੈ। ਪਰ ਮਾਨਯੋਗ ਜੱਜ ਸਿਮ ਲੇਕ ਨੇ ਇਹ ਮੁਕੱਦਮਾ ਖਾਰਜ ਕਰਦਿਆਂ
ਕਿਹਾ ਸੀ ਕਿ ਸਿਰਫ਼ ਫੌਜੀ ਅਫਸਰ ਅਤੇ ਪੁਲਿਸ ਅਫਸਰਾਂ ਨੂੰ ਹੀ ਫੈਡਰਲ ਬਿਲਡਿੰਗ ’ਚ ਹਥਿਆਰਾਂ ਸਮੇਤ ਦਾਖਲ ਹੋਣ ਦੀ ਆਗਿਆ ਦਿੱਤੀ ਜਾ ਸਕਦੀ ਹੈ।
ਪਿਛਲੇ ਸਾਲ ਕੰਵਲਜੀਤ ਕੌਰ ਟੈਗੋਰ ਦੇ ਕੇਸ ਨੂੰ ਲੈ ਕੇ ਸਿੱਖ ਕੋਲੀਸ਼ਨ ਅਤੇ ‘ਬੀਟੇਕ ਫੰਡ’ ਦੇ ਵਕੀਲਾਂ ਨੇ ਕੋਰਟ ਆਫ ਅਪੀਲ ’ਚ ਹੇਠਲੀ ਅਦਾਲਤ ਦੇ ਫੈਸਲੇ ਨੂੰ
ਚੁਣੌਤੀ ਦਿੱਤੀ ਸੀ। ਅਮਰੀਕਾ ਦੇ ਲੂਸੀਆਨਾ ਸੂਬੇ ਦੇ ਨਿਊ ਓਰਲੇਅਨਸ ਦੀ ਫਿਫਥ ਸਰਕਟ ਕੋਰਟਆਫ ਅਪੀਲ ਨੇ ਇਸ ਦੀ ਸੁਣਵਾਈ ਕੀਤੀ ਸੀ। ਕੰਵਲਜੀਤ
ਕੌਰ ਦੇ ਵਕੀਲ ਸਕਾਟ ਨੀਵਰ ਅਤੇ ਸਿੱਖ ਕੋਲੀਸ਼ਨ ਦੇ ਮਾਹਿਰ ਵਿਦਵਾਨਾਂ ਨੇ ਅਦਾਲਤ ਨੂੰ ਤਰਕ ਦਿੱਤੀ ਸੀ, ਅੰਮ੍ਰਿਤਧਾਰੀ ਸਿੱਖ ਲਈ ਕਿਰਪਾਨ ਪਹਿਨਣਾ ਜ਼ਰੂਰੀ
ਹੈ, ਜਿਸ ਦੀ ਅਮਰੀਕਾ ਦੇ ਦਰਜਨਾਂ ਵਿਭਾਗਾਂ ’ਚ ਪਹਿਨਣ ਦੀ ਛੋਟ ਮਿਲੀ ਹੋਈ ਹੈ ਅਤੇ ਢਾਈ ਇੰਚ ਦੀ ਕਿਰਪਾਨ ਫੈਡਰਲ ਇਮਾਰਤਾਂ ’ਚ ਮੌਜੂਦ ਪੇਪਰ ਕਟਰ,
ਕੈਂਚੀਆਂ ਅਤੇ ਬਲੇਡ ਤੋਂ ਵਧੇਰੇ ਖਤਰਨਾਕ ਨਹੀਂ ਹੈ।
ਕੋਰਟ ਆਫ ਅਪੀਲ ਦੇ ਮਾਨਯੋਗ ਜੱਜ ਈਡਥ ਜੋਨੇਸ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਅਮਰੀਕਾ ਦੇ ਟੈਕਸ ਵਿਭਾਗ ਦੇ ਅੰਦਰ ਨਾ ਕੋਈ ਯੂਨੀਫਾਰਮ (ਵਰਦੀ)
ਹੈ, ਨਾ ਹੀ ਡਰੈਸ ਕੋਡ ਅਤੇ ਨਾ ਹਥਿਆਰਾਂ ਬਾਰੇ ਕੋਈ ਲਿਖਤੀ ਨੀਤੀ ਹੈ, ਜਦੋਂਕਿ ਦੂਜੇ ਪਾਸੇ ਅਮਰੀਕਾ ਦੇ ਬਹੁਤ ਸਾਰੇ ਅਦਾਰਿਆਂ ਅੰਦਰ ਸਿੱਖਾਂ ਦੀ ਕਿਰਪਾਨ
ਧਾਰਮਿਕ ਚਿੰਨ੍ਹ ਵਜੋਂ ਪ੍ਰਵਾਨ ਹੈ। ਇਸ ਲਈ ਟੈਕਸਾਸ ਦੀ ਯੂ.ਐਸ. ਡਿਸਟ੍ਰਿਕ ਕੋਰਟ ਨਵੇਂ ਸਿਰੇ ਤੋਂ ਕੇਸ ਦੀ ਸੁਣਵਾਈ ਕਰੇ।
ਵਾਸ਼ਿੰਗਟਨ ਡੀ.ਸੀ. ਤੋਂ ਮਿਲੀ ਜਾਣਕਾਰੀ ਅਨੁਸਾਰ ਬੀਬੀ ਕੰਵਲਜੀਤ ਕੌਰ ਟੈਗੋਰ ਦਾ ਕੇਸ ਅਦਾਲਤ ਤੋਂ ਬਾਹਰ ਹੀ ਸੁਲਝਾ ਲਏ ਜਾਣ ਦੀ ਉਮੀਦ ਹੈ, ਕਿਉਂਕਿ
ਪਿਛਲੇ ਸਾਲ ਬਰਾਕ ਓਬਾਮਾ ਸਰਕਾਰ ਵੱਲੋਂ ਲਏ ਇਕ ਫੈਸਲੇ ਪਿੱਛੋਂ ਹੋਮਲੈਂਡ ਸਕਿਓਰਿਟੀ ਨੇ ਕਿਰਪਾਨ ਅਤੇ ਦਸਤਾਰ ਬਾਰੇ ਆਪਣੀ ਨੀਤੀ ਵਿਚ ਸੋਧ ਕਰ ਲਈ
ਹੈ।
ਅਮਰੀਕਾ ਦੀ ਫਿਫਥ ਸਰਕਟ ਕੋਰਟ ਆਫ ਅਪੀਲ ਦੇ ਅੱਜ ਦੇ ਫੈਸਲੇ ਨੂੰ ਸਿੱਖ ਭਾਈਚਾਰੇ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.