ਸਿੱਖ ਮਸਲੇ
ਬਾਲੇ ਨੂੰ ਪ੍ਰਮਾਣਿਤ ਕਰਨ ਲਈ ਹੁਣ ਹੋਸਟਲ ਸ਼ੁਰੂ
Page Visitors: 2453
ਬਾਲੇ ਨੂੰ ਪ੍ਰਮਾਣਿਤ ਕਰਨ ਲਈ ਹੁਣ ਹੋਸਟਲ ਸ਼ੁਰੂ
ਜਿਸ ਬਾਲੇ ਬਾਰੇ ਇਹ ਪ੍ਰਮਾਣਿਤ ਹੈ ਕਿ ਉਹ ਇਕ ਕਾਲਪਨਿਕ ਸ਼ਖ਼ਸ ਹੈ ਜਿਸਨੂੰ ਸਾਜਿਸ਼ ਅਧੀਨ ਗੁਰੂ ਸਾਹਿਬ ਨਾਲ ਜੋੜਿਆ ਗਿਆ, ਉਸ ਕਲਪਨਾ ਨੂੰ ਹੋਰ ਸਾਖਿਯਤ ਕਰਨ ਲਈ ਸਾਧ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਨੇ ਹੋਸਟਲ ਦਾ ਨਾਮ ਹੀ "ਭਾਈ ਬਾਲਾ ਜੀ ਹੋਸਟਲ (ਲੜਕੇ) ਰੱਖ ਦਿੱਤਾ ਹੈ। ਹੈ ਨਾ ਵਿਡੰਬਨਾ ਕਿ ਕਾਲਪਨਿਕ ਸ਼ਖਸਾਂ, ਕਲਪਨਾ 'ਤੇ ਆਧਾਰਿਤ ਨਾਟਕਾਂ ਨੂੰ ਸਿੱਖੀ ਦੇ ਵਿਹੜੇ 'ਚ ਘੁਸੇੜਿਆ ਜਾ ਰਿਹਾ ਹੈ, ਅਤੇ ਘੇਸਲ ਵੱਟੀ ਬੈਠਾ ਸਿੱਖ ਅਖਵਾਉਣ ਵਾਲਾ, ਬੇਸੁੱਧ ਪਿਆ ਹੈ। ਇਨ੍ਹਾਂ ਸਾਧਾਂ ਨੇ ਸੇਰਾਂ ਦੀ ਕੌਮ ਖੱਸੀ ਕਰ ਦਿੱਤੀ... ਅਫਸੋਸ...
ਸੰਪਾਦਕ ਖ਼ਾਲਸਾ ਨਿਊਜ਼