ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਪਬਲਿਕ ਸਰਵੈਂਟ ਸਾਮ੍ਹਣੇ ਪਬਲਿਕ ਪ੍ਰਤੀਨਿਧਾਂ ਦੀ ਔਕਾਤ ?
ਪਬਲਿਕ ਸਰਵੈਂਟ ਸਾਮ੍ਹਣੇ ਪਬਲਿਕ ਪ੍ਰਤੀਨਿਧਾਂ ਦੀ ਔਕਾਤ ?
Page Visitors: 2648

ਪਬਲਿਕ ਸਰਵੈਂਟ ਸਾਮ੍ਹਣੇ ਪਬਲਿਕ ਪ੍ਰਤੀਨਿਧਾਂ ਦੀ ਔਕਾਤ ?
ਪੰਚਾਇਤਨਾਮੇ ਤੇ ਤਿੰਨਾਂ ਪਿੰਡਾਂ ਦਾ ਸਰਪੰਚਾਂ, ਹੋਰ ਪੰਚਾਇਤ ਮੈਂਬਰਾਂ, ਨੰਬਰਦਾਰ ਦੀਆਂ ਮੋਹਰਾਂ ਸਹਿਤ ਦਸਤਖਤ ਹਨ ਅਤੇ ਨਾਲ ਹੋਰ ਕਈ ਮੋਹਤਬਾਰ ਪਿੰਡ ਵਾਸੀਆਂ ਦੇ ਦਸਤਖਤ ਹਨ। ਜਿਸ ਵਿਚ ਲਿਖਿਆ ਹੈ ,
   "ਤਸਦੀਕ ਕੀਤਾ ਜਾਂਦਾ ਹੈ ਕਿ ਬਲਬੀਰ ਸਿੰਘ ਉਰਫ ਬੀਰਾ ਉਰਫ ਭੂਤਨਾ ਪੁੱਤਰ ਬਾਘ ਰਾਮ ਵਾਸੀ ਪਿੰਡ ਮੌਲਵੀਵਾਲਾ ਉਰਫ ਚੱਕ ਟਾਹਲੀਵਾਲਾ, ਥਾਣਾ ਲੱਖੋ ਕੇ ਬਹਿਰਾਮ, ਜਿਲ੍ਹਾ ਫਿਰੋਜ਼ਪੁਰਦਾ ਪੱਕਾ ਵਸਨੀਕ ਹੈ ਅਤੇ ਇਸ ਨੂੰ ਗਰਾਮ ਪੰਚਾਇਤ ਚੱਕ ਟਾਹਲੀਵਾਲਾ, ਝੋਕ ਮੋਹੜੇ ਤੇ ਕੋਹਰ ਸਿੰਘ ਵਾਲਾ ਜਾਤੀ ਤੌਰ ਤੇ ਜਾਣਦੀ ਹੈ। ਇਸਦੀ ਮਾਤਾ ਮਹਾਜੋ ਬਿਰਧ ਅਵਸਥਾ ਵਿਚ ਹੈ ਅਤੇ ਬਿਮਾਰ ਰਹਿੰਦੀ ਹੈ, ਉਸਦੀ ਅਤੇ ਪਰਿਵਾਰ ਦੀ ਦੇਖਭਾਲ ਕਰਨ ਵਾਲਾ ਘਰ ਵਿਚ ਕੋਈ ਯੋਗ ਮੈਂਬਰ ਨਹੀਂ ਹੈ। ਇਹ ਆਪਣੀ ਬਿਰਧ ਮਾਤਾ ਤੇ ਪਰਿਵਾਰ ਦੀ ਦੇਖਭਾਲ ਵਾਸਤੇ ਪੈਰੋਲ ਛੁੱਟੀ ਤੇ ਆਉਂਣਾ ਚਾਹੁੰਦਾ ਹੈ। ਇਹ ਆਪਣੀ ਛੁੱਟੀ ਪਿੰਡ ਚੱਕ ਟਾਹਲੀਵਾਲਾ ਵਿਖੇ ਅਮਨ ਅਮਾਨ ਨਾਲ ਕੱਟੇਗਾ। ਅਸੀਂ ਸਮੂਹ ਗਰਾਮ ਪੰਚਾਇਤਾਂ ਪੁਰਜ਼ੋਰ ਸਿਫਾਰਸ਼ ਕਰਦੇ ਹਾਂ ਕਿ ਉਕਤ ਕੈਦੀ ਬਲਬੀਰ ਸਿੰਘ ਉਰਫ ਭੂਤਨਾ ਨੂੰ ਵੱਧ  ਤੋਂ ਵੱਧ ਛੁੱਟੀ ਦਿੱਤੀ ਜਾਵੇ। ਇਸ ਦੇ ਛੁੱਟੀ ਆਉਂਣ ਤੇ ਪਿੰਡ, ਇਲਾਕੇ ਵਿਚ ਅਮਾਨ ਭੰਗ ਹੋਣ ਦਾ ਕੋਈ ਖਤਰਾ ਨਹੀਂ ਹੈ, ਜਿਸਦੀ ਅਸੀਂ ਸਮੂਹ ਪੰਚਾਇਤਾਂ ਜਿੰਮੇਵਾਰੀ ਲੈ ਰਹੀਆਂ ਹਾਂ।"
    ਐੱਸ.ਐੱਸ.ਪੀ. ਫਿਰੋਜ਼ਪੁਰ ਵਲੋਂ ਪੈਰੋਲ ਛੁੱਟੀ ਬਾਰੇ ਰਿਪੋਰਟ,
"ਕੈਦੀ ਬਲਬੀਰ ਸਿੰਘ ਉਰਫ ਭੂਤਨਾ ਜੋ ਅੱਤਵਾਦੀ ਸਰਗਰਮੀਆਂ ਵਿਚ ਹਿੱਸਾ ਲੈਂਦਾ ਰਿਹਾ ਹੈ, ਇਸ ਦੇ ਛੁੱਟੀ ਆਊਂਣ ਤੇ ਅਮਨ ਕਾਨੂੰਨ ਭੰਗ ਹੋ ਸਕਦਾ ਹੈ।"
ਜਿਸ ਦੇ ਸਿੱਟੇ ਵਜੋਂ ਵਿਚਾਰੇ ਨੂੰ ਪੈਰੋਲ ਨਹੀਂ ਮਿਲ ਸਕੀ।
 ਇਹ ਹਾਲਤ ਹੈ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਦੀ, ਜੇ ਇਹ ਆਜ਼ਾਦੀ ਹੈ ਤਾਂ ਇਸ ਤੋਂ ਵੱਡੀ ਗੁਲਾਮੀ ਕੀ ਹੋ ਸਕਦੀ ਹੈ ?
ਐਡਵੋਕੇਟ ਜਸਪਾਲ ਸਿੰਘ ਮੰਝਪੁਰ
98554 01843

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.