ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਸੈਨਹੋਜ਼ੇ ਗੁਰਦਵਾਰਾ ਚੋਣਾਂ ਲਈ ਸੰਗਤਾਂ ਦੁਚਿੱਤੀ ਵਿਚ
ਸੈਨਹੋਜ਼ੇ ਗੁਰਦਵਾਰਾ ਚੋਣਾਂ ਲਈ ਸੰਗਤਾਂ ਦੁਚਿੱਤੀ ਵਿਚ
Page Visitors: 2784

ਸੈਨਹੋਜ਼ੇ ਗੁਰਦਵਾਰਾ ਚੋਣਾਂ ਲਈ ਸੰਗਤਾਂ ਦੁਚਿੱਤੀ ਵਿਚ
ਸੈਨਹੋਜ਼ੇ, 25 ਅਗਸਤ (ਪੰਜਾਬ ਮੇਲ/ਚਰਨਜੀਤ ਸਿੰਘ ਪੰਨੂ)- ਗੁਰਦੁਆਰੇ ਸੈਨਹੋਜ਼ੇ ਦੀਆਂ ਰੌਣਕਾਂ ਤੇ ਸਰਗਰਮੀਆਂ ਦਿਨੋਂ-ਦਿਨ ਵਧ ਰਹੀਆਂ ਸੰਗਤਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ। ਪੰਜਾਬ ਦੇ ਮੁਕਤਸਰ ਮਾਘੀ ਮੇਲੇ ਵਾਂਗ ਸ਼ਰਧਾਲੂਆਂ ਦੀ ਰੌਣਕ, ਧਾਰਮਿਕ ਲਿਟਰੇਚਰ, ਕੜੇ-ਕੰਘੇ ਤੇ ਹੋਰ ਸਾਮਾਨ ਦੇ ਬੂਥ ਸ਼ਰਧਾਲੂਆਂ ਦੀ ਦਿਲਚਸਪੀ ਦਾ ਕਾਰਨ ਬਣਦੇ ਹਨ। ਹੁਣ ਵੋਟਾਂ ਨੇੜੇ ਹੋਣ ਕਾਰਨ ਗੁਰਦੁਆਰੇ ‘ਤੇ ਸੱਤਾ ਲਈ ਦੋ ਧਿਰਾਂ ਦਾ ਮੁਕਾਬਲਾ ਦਿਲਚਸਪ ਚਰਮ-ਸੀਮਾ ‘ਤੇ ਪਹੁੰਚ ਗਿਆ ਹੈ। ਕਾਬਜ਼ ਧੜਾ ਇਮਾਰਤ ਵੱਲ ਹੱਥ ਕਰਦਾ ਆਪਣੀ ਕਾਰਗੁਜ਼ਾਰੀ ਦਿਖਾਉਂਦਾ ਵੋਟਾਂ ਦਾ ਦਾਅਵੇਦਾਰ ਹੋਣ ਦਾ ਢਿੰਡੋਰਾ ਪਿੱਟਦਾ ਹੋਰ ਪਾਰੀ ਦੀ ਉਮੀਦ ਲਗਾਈ ਬੈਠਾ ਹੈ, ਜਦਕਿ ਦੂਸਰੇ ਇਨ੍ਹਾਂ ਦੀਆਂ ਕੀਤੀਆਂ ਕੁਤਾਹੀਆਂ, ਖਾਮੀਆਂ ਤੇ ਧਾਂਦਲੀਆਂ ਦੇ ਪੈਂਫਲਿਟ ਵੰਡ ਕੇ ਗੁਰਦੁਆਰੇ ਤੋਂ ਇਨ੍ਹਾਂ ਦਾ ਕਬਜ਼ਾ ਤੋੜਨ ਲਈ ਵੋਟਰਾਂ ਦੀ ਹਮਾਇਤ ਮੰਗ ਰਹੇ ਹਨ। ਬਰਾਂਡੇ ‘ਚ ਵਿਰੋਧੀ ਮੈਂਬਰ ਮੇਜ਼ ਸਜਾ ਕੇ ਸ਼ਰਧਾਲੂਆਂ ਨੂੰ ਗੁਰਦੁਆਰੇ ਦੇ ਹਿਸਾਬ ਦਾ ਲੇਖਾ-ਜੋਖਾ ਤੇ ਵੋਟਰ ਸੂਚੀ ਵਿਚ ਬੇਨਿਯਮੀਆਂ ਦਰਸਾ ਕੇ ਆਪਣੀ ਹਮਦਰਦੀ ਖਿੱਚਣ ਦਾ ਯਤਨ ਕਰਦੇ ਰਹੇ। ਕੁਝ ਨੌਜਵਾਨ ਯੂਥ ਦੇ ਨਾਂ ਹੇਠ ਇਕ ਬੂਥ ਤੋਂ ਕਾਬਜ਼ ਧੜੇ ਤੋਂ ਛੁਟਕਾਰਾ ਕਰਾਉਣ ਲਈ ਪੈਂਫਲਿਟ ਵੰਡਦੇ ਪ੍ਰਚਾਰ ਕਰ ਰਹੇ ਸਨ। ਦੋਹਾਂ ਧਿਰਾਂ ਦੇ ਬੂਥਾਂ ‘ਤੇ ਸਾਵੀਂ ਜਿਹੀ ਭੀੜ ਵੇਖ ਕੇ ਲੱਗਦਾ ਹੈ ਕਿ ਵਿਰੋਧੀ ਧਿਰ ਯਾਨੀ ਕਿ ਸਾਧ-ਸੰਗਤ ਸਲੇਟ ਪਹਿਲੀ ਵਾਰੀ ਪੈ ਰਹੀਆਂ ਵੋਟਾਂ ‘ਚ ਸੱਤਾ ਵਿਚ ਸੰਨ੍ਹ ਮਾਰ ਕੇ ਅੰਦਰ ਆ ਸਕਦੇ ਹਨ। ਢੱਡਰੀਆਂ ਵਾਲੇ ਸੰਤਾਂ ਦਾ ਦੋ ਦਿਨਾਂ ਦਾ ਫੇਰਾ ਵੀ ਵਿਵਾਦਾਂ ‘ਚ ਘਿਰਿਆ ਰਿਹਾ। ਵੋਟਾਂ ਨੇੜੇ ਹੋਣ ਕਰ ਕੇ ਵਿਰੋਧੀ ਧਿਰ ਦਾ ਤਰਕ ਸੀ ਕਿ ਇਹ ਫੇਰੀ ਵੋਟਰਾਂ ਨੂੰ ਆਕਰਸ਼ਿਤ ਕਰਕੇ ਰੁਝਾਉਣ ਦਾ ਇਕ ਸਟੰਟ ਹੈ, ਜਦੋਂਕਿ ਸੱਤਾਧਾਰੀ ਧਿਰ ਇਸ ਨੂੰ ਰੁਟੀਨ ਦਾ ਪ੍ਰੋਗਰਾਮ ਦਰਸਾ ਰਹੇ ਸਨ। ਸ਼ਰਧਾਲੂਆਂ ਦੀ ਹਾਜ਼ਰੀ ਤੇ ਉਤਸ਼ਾਹ ਉਸ ਦੀ ਪਹਿਲੀ ਫੇਰੀ ਨਾਲੋਂ ਘੱਟ ਹੀ ਨਜ਼ਰ ਆਇਆ। ਕਾਬਜ਼ ਧੜਾ ਅੰਦਰ ਢੱਡਰੀਆਂ ਵਾਲੇ ਦੀ ਸੇਵਾ-ਸੰਭਾਲ ਵਿਚ ਰੁੱਝਾ ਰਿਹਾ। ਘਰ ਦੇ ਹਮਦਰਦੀ ਰੋਜ਼-ਰੋਜ਼ ਦੇ ਇਨ੍ਹਾਂ ਦੇ ਝਗੜੇ ਤੇ ਕਚਹਿਰੀ ਮੁਕੱਦਮਿਆਂ ਤੋਂ ਤੰਗ ਆ ਗਏ ਹਨ ਤੇ ਉਹ ਵੀ ਹੁਣ ਇਸ ਦਾ ਨਿਪਟਾਰਾ ਕਰਨ ਲਈ ਠਾਣੀ ਬੈਠੇ ਹਨ। ਉਹ 30 ਅਗਸਤ ਨੂੰ ਆਪਣਾ ਫਤਵਾ ਦੇ ਕੇ ਸਹੀ ਉਮੀਦਵਾਰਾਂ ਨੂੰ ਅੱਗੇ ਲਿਆ ਕੇ ਇਸ ਮਹਾਨ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਮੌਕਾ ਦੇਣਗੇ। 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.