ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
={ਸੋਨਾ ਲਗਾਕੇ ਹਰਿਮੰਦਰ 'ਤੇ ਰਣਜੀਤ ਸਿੰਘ ਨੇ...
={ਸੋਨਾ ਲਗਾਕੇ ਹਰਿਮੰਦਰ 'ਤੇ ਰਣਜੀਤ ਸਿੰਘ ਨੇ...
Page Visitors: 2676

={ਸੋਨਾ ਲਗਾਕੇ ਹਰਿਮੰਦਰ 'ਤੇ ਰਣਜੀਤ ਸਿੰਘ ਨੇ........}=-                      .                                    .
ਸੋਨਾ ਲਗਾ ਕੇ ਹਰਿਮੰਦਰ 'ਤੇ ਰਣਜੀਤ ਸਿੰਘ  ਨੇਸਿੱਖਾਂ ਦੀ ਸੋਚ ਨੂੰ ਉਲਟਾ ਇਕ ਮੋੜ  ਦਿੱਤਾ  
 ਲਗਾਕੇ ਜਮੀਨ ਜਾਇਦਾਦ  ਗੁਰਦੁਆਰਿਆਂ ਦੇ  ਨਾਮ,      ਸਿੱਖਾਂ  ਨੂੰ ਸਦਾ  ਲਈ ਕਲੇਸ਼ ਦਾ ਦੌਰ  ਦਿੱਤਾ  ।                        
 
ਅਗਾਂਹ ਸਿੱਖਾਂ ਵੀ  ਬੰਨ੍ਹ ਲਈ   ਗੰਢ  ਪੱਲੇ,       ਗੁਰਦੁਆਰੇ  ਚਮਕਾਉਣ ਤੇ ਹੀ  ਸਾਰਾ  ਜ਼ੋਰ  ਦਿੱਤਾ  ।                        ਸਿੱਖੀ   ਸੰਭਾਲ  ਦੀ  ਕਿਸੇ  ਨਾ  ਫਿੱਕਰ  ਕੀਤੀ ,   'ਗੁਰਮਤਿਪੜ੍ਹਾਉਣ  ਤੇ  ਭੋਰਾ  ਨਾ  ਗੌਰ  ਕੀਤਾ  ।                      
ਬਣਾਕੇ  ਗੁਰਦੁਆਰੇ  ਕਈ-ਕਈ   ਮੰਜਿਲਾਂ  ਦੇ,      ਹਰ  ਨਗਰ  ਤੇ ਪਿੰਡਾਂ  'ਚ  ਕੱਢ ਟੌਹਰ   ਦਿੱਤਾ  ।                        
ਸੰਗਮਰ-ਮਰ ਦੇ  ਪਥੱਰ  ਤੇ  ਟਾਇਲਾਂ  ਵਿਦੇਸ਼ੀ ,     ਸੋਨੇ ਦੀਆਂ  ਪਾਲਕੀਆਂ  ਚੰਦਨ ਦਾ  'ਚੌਰ  ਦਿੱਤਾ  ।                    
ਦੂਜੇ  ਨਗਰਾਂ ਤੋਂ  ਵਧੀਆ  ਸਾਡਾ  ਗੁਰਦੁਆਰਾ ,        ਸਿੱਖਾਂ  ਨੂੰ   ਏਸੇ   ਹੋੜ  ਵਿੱਚ   ਰੋੜ੍ਹ  ਦਿੱਤਾ  ।                        
ਚੰਗੀਆਂ ਭਲੀਆਂ  ਢਾਅ  ਨਵੀਂਆਂ  ਬਣਾਈ  ਜਾਂਦੇ,  'ਪੈਸਾ'   ਪਾਣੀ  ਵਾਂਗ  ਈਮਾਰਤਾਂ  'ਤੇ ਰੋੜ੍ਹ  ਦਿੱਤਾ  ।  
ਵਧੀਆ ਈਮਾਰਤ  ਗੁਰੂ ਘਰ ਦੀ  ਬਣ  ਗਈ  ਏ,     ਗੁਰੂ  ਦੀ  'ਮੱਤ'   ਨੂੰ  ਧੱਕ  ਕਿਤੇ  ਹੋਰ  ਦਿੱਤਾ  ।                            
ਜਿਹੜਾ  ਫੰਡ  ਬਹੁਤਾ  ਦਏ,   ਪ੍ਰਧਾਨ   ਉਹੀਉ ,    ਗਰੀਬ  ਗੁਰਮੁਖਾਂ  ਨੂੰ  ਬਾਹਰ   ਨੂੰ  ਤੋਰ  ਦਿੱਤਾ  ।                            
'ਗੁਰਮਤਿ"   ਵਿਹੂਣੇ   ਪ੍ਰਬੰਧਕ   ਬਣ    ਬੈਠੇ ,   "ਟਰਾਲੇ"   ਅੱਗੇ   "ਟਰੈਕਟਰ"   ਨੂੰ   ਜੋੜ  ਦਿੱਤਾ  ।                        
ਸੇਵ! ਭਾਵਨਾਦਿੱਲ  ਤੋਂ  ਹੀ  ਖਤਮ   ਹੋਈ,    ਪ੍ਰਬੰਧ  ਹਥਿਆਉਣ  'ਤੇ   ਹੀ   ਸਾਰਾ  ਜੋਰ  ਦਿੱਤਾ  ।                    
ਸਿੱਖ ਭੁੱਲ  ਗਏ  ਗੁਰਬਾਣੀ  ਦੀ   ਵੀਚਾਰ   ਕਰਨੀ,   ਗੁਰੂ   ਉਪਦੇਸ਼    ਤੇ  ਕਦੇ  ਨਾ  ਗੌਰ   ਕੀਤਾ  ।                     
ਗੋਲਕ   ਗੁਰੂ   ਦੀ    ਗਰੀਬ   ਦਾ   ਮੂੰਹ  ਛੱਡਕੇ ,    ਵਾਧੂ  'ਆਡੰਬਰਾਂ'   ਤੇ  ਬਹੁਤਾ  ਜ਼ੋਰ  ਦਿੱਤਾ  ।                      
ਜਿਨਾ ਪੈਸਾ   ਬਿਲਡਿੰਗਾਂ  ਤੇ   ਲਗਾਈ   ਜਾਂਦੇ ,   ਕਿਤੇ    ਲੋਕ   ਭਲਾਈ   ਤੇ   ਕੁਝ  ਗੌਰ  ਹੁੰਦਾ ।   

ਦਸਵਾਂ ਹਿੱਸਾ ਹੀ  ਲਗਾਉਂਦੇ  ਜੇ  'ਸਿੱਖੀ  ਸਿੱਖਿਆ'  'ਤੇ ,     ਅੱਜ    ਮੁਹਾਂਦਰਾ  ਕੌਮ  ਦਾ   ਹੋਰ  ਹੁੰਦਾ ।                        
ਜਿਹੜਾ   ਭੱਟਕ  ਜਾਏ  ਰਸਤਾ   ਮੰਜਿਲਾਂ   ਦਾ ,      ਉਸਦਾ    ਠਿਕਾਨਾ   ਨਾ   ਕੋਈ   ਠੌਰ   ਹੁੰਦਾ ।                      
'ਡੁਲ੍ਹੇਬੇਰਾਂਦਾ  ਹਾਲੇ ਨਹੀਂ  ਕੁੱਝ  ਵਿਗੜਿਆ ਐਸਾ  ਕੋਈ  ਕੰਮ  ਨਹੀਂਜਿਹੜਾ  ਨਾ  ਸੌਰ  ਹੁੰਦਾ ।                        
ਹੁਣ ਤੱਕ  ਕਦੋਂ  ਦੇ   ਮੰਜਿਲੇ   ਮਕਸੂਦ    ਹੁੰਦੇ,    "ਗੁਰਬਾਣੀ ਸੁਗੰਧੀਦਾ   ਸਿੱਖ   ਜੇ  ਭੌਰ  ਹੁੰਦਾ ।                        
ਸਿੱਖ 'ਸਿੱਖੀਤੋਂ  ਕਦੇ  ਨਾ  ਡਾਂਵਾਂ  ਡੋਲ   ਹੁੰਦਾ ,.................................................................. ।    

ਆਉ ਮੋੜੋ ਮੁਹਾਰਾਂ "ਸੁਰਿੰਦਰ" ਦੀ ਗੱਲ ਮੰਨ ਲਉ, "ਗੁਰਬਾਣੀ" ਬਿਨਾਂ   ਸਿੱਖ  ਦਾ  ਕੋਈ ਨਾ  ਠੌਰ  ਹੁੰਦਾ ।                 
ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ} ਮੋਬਾਈਲ=97287 43287 =94662 66708,

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.