ਹਾਲੇ ਬਹੁਤ ਹਨ ਜੋ ਕੁੱਤੇ ਦੇ ਹੱਡ ਬੈਠੇ
ਮਹਾਨ ਦੇਸ਼ ਤੇ ਸਮਾਜ ਦੇ ਮਹਾਨ ਬੰਦੇ (ਆਗੂ), ਕੁਕਰਮਾਂ ਦੀ ਮੁਕਾਈ ਹੱਦ ਬੈਠੇ।
'ਕਨਿੰਆ ਕੁਮਾਰੀ' ਤੋਂ ਲੈ ਕੇ 'ਕਸ਼ਮੀਰ' ਤੀਕਰ, ਹਰ ਖੂੰਜੇ ‘ਚ’ ਹਲਕੇ ਹੋਏ ਸੱਗ ਬੈਠੇ।
ਮੱਤ ਦੇ ਭੈੜੇ ਤੇ ਦਿਲਾਂ ਦੇ ਕਾਲੇ, ਸਫੈਦ ਚਿੱਟੇ ਬਣ ਬਗਲੇ ਬੱਗ ਬੈਠੇ।
ਇਸ ਦੇਸ਼ ਨੂੰ (ਸਮਾਜ ਨੂੰ) ਘੁੰਣ ਵਾਂਗ ਖਾਣ ਵਾਲੇ, ਵੱਖ -ਵੱਖ ਭੇਖਾਂ ‘ਚ’ ਲੁਟੇਰੇ ਠੱਗ ਬੈਠੇ।
ਕਈ ਭਗਵੇਂ ਪਾ ਕਈ ਕੱਢਵੇਂ ਪਾ, ‘ਚੋਲੇ’ ਰੰਗ ਬਿਰੰਗੇ ਪਾ ਸਾਧਾਂ ਦੇ ਵੱਗ ਬੈਠੇ।
ਕਈ ਆਸ਼ਰਮ ਬਣਾ ਕਈ ਡੇਰੇ ਬਣਾਂ, ਧਰਮ ਦਾ ਨਕਾਬ ਪਾ ਪਾਖੰਡੀ ਠੱਗ ਬੈਠੇ।
ਲੋਕਾਂ ਦੀ ਮਿਹਨਤ ਤੇ ਇਹ ਪਲਣ ਵਾਲੇ, ਵਿਹਲੜ ਮੰਗਤੇ ਹਰਾਮੀ ਹੱਡ ਬੈਠੇ।
‘ਨਾਨਕ ਸਰੀਏ’ , ਟਕਸਾਲੀ ਤੇ ਸਾਧ ਲਾਣਾ, ਸਿੱਖ ਪੰਥ ਦੀ ਨੱਪਕੇ ਸ਼ਾਹ ਰਗ ਬੈਠੇ।
‘ਮਾਨਾ’ ਧਨਵੰਤਾ ‘ਸ਼ਿਕਾਗੋ ਤੇ ਜਗੇੜੇ ਵਾਲੇ, ਇਖਲਾਕੋਂ ਗਿਰੇ ਬਦੀਆਂ ਤੋਂ ਬਦ ਬੈਠੇ।
ਸਿੱਖ ਕੌਮ ਦੇ ਹੱਡੀਂ ਇਹ ਇਉਂ ਬੈਠੇ, ਜਿਊਂ ਨਰਮੇ ਨੂੰ ਚਿੰਬੜ ਮਿਲੀਬੱਗ ਬੈਠੇ।
“ਸੰਤਾ ਦੇ ਕੌਤਕ” ਕੁੱਝ ਸਭੱਗ ਨੇ ਲਿਖ ਦਿੱਤੇ, ਹਾਲੇ ਬਹੁਤ ਹਨ ਜੋ ਕੁੱਤੇ ਦੇ ਹੱਡ ਬੈਠੇ।
ਰਾਧਾ ਸੁਆਮੀ, ਨਿਰੰਕਾਰੀ ਤੇ ਸਾਧ ਸੌਦਾ, ਪਲਕੇ ਸਿੱਖਾਂ ਚੋਂ ਅੱਜ ਹੋਏ ਅੱਡ ਬੈਠੇ।
ਆਸ਼ੂਤੋਸ਼, ਭਨਿਆਰੇ ਜਿਹੇ ਕਈ ਗੁੰਡੇ, ਤਿਆਰ ਪੰਜਾਬ ਨੂੰ ਲਾਉਣ ਲਈ ਅੱਗ ਬੈਠੇ।
ਆਸਾ ਰਾਮ ਤੇ ਮੁਰਾਰੀ ਬਾਪੂ ਜਿਹੇ, ਸ਼ਰੀਕ ਰੱਬ ਦੇ ਛੱਡ ਖੁਦ ਬਣਕੇ ਰੱਬ ਬੈਠੇ।
‘ਪ੍ਰਗਿਆ ਤੇ ਮਾਧੁਰੀ’ ਵਰਗੀਆਂ ਮੈਡਮਾਂ ਦੇ ਦੇਖ ਕਾਰੇ, ਲੋਕ ਕਰਦੇ ਨੇ ਰੱਬ- ਰੱਬ ਬੈਠੇ।
ਰੰਡੀ- ਬਾਜ਼ਾਰ ਦੇ ਬਣ ਮੋਹਰੀ, ਇੱਛਾ ਧਾਰੀ ਜਿਹੇ ਦੱਲੇ ਸਿਰ ਕੱਢੀ ਬੈਠੇ।
ਤਿਵਾਰੀ ਜਿਹੇ ਰੰਗੀਨ ਮਿਜਾਜ ਲੀਡਰ, ਗਵਰਨਰੀ ਕੁਰਸੀਆਂ ਤੇ ਹਨ ਸੱਜ ਧੱਜ ਬੈਠੇ।
ਲੰਗੋਟੀਏ ਯਾਰ ਨੇ ਬਦਮਾਸ਼ ਤੇ ਨੇਤਾ, ਅੰਦਰੋਂ ਇਕ ਤੇ ਬਾਹਰੋਂ ਅੱਡ ਅੱਡ ਬੈਠੇ।
ਪਾੜੇ ਪਾਕੇ ਜਾਤਾਂ ਤੇ ਧਰਮ ਵਾਲੇ, ਵੋਟਾਂ ਛੱਟਣ ਲਈ ਲੈਕੇ ਹਨ ਛੱਜ ਬੈਠੇ।
ਐਨਕਾਉਂਟਰ ਦੇ ਮਾਹਿਰ ਪੁਲਿਸ ਤੇ ਮਿਲਟਰੀ ‘ਚ’, ਅਫਸਰ ਚੋਟੀ ਦੇ ਇਕ ਦੂਜੇ ਤੋਂ ਵੱਧ ਬੈਠੇ।
ਇਕ ਮੈਡਲ ਲਈ ਬੇਦੋਸ਼ਿਆਂ ਨੂੰ ਮਾਰ ਦਿੰਦੇ, ਝੂਠੇ ਮੁਕਾਬਲੇ