ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
(ਅਜੋਕੇ ਜਥੇਦਾਰ :- ਦਿਓ ਡਾਲਰ ਤਾਂ ਬੇੜਾ ਕਰ ਪਾਰ ਦਈਏ)
(ਅਜੋਕੇ ਜਥੇਦਾਰ :- ਦਿਓ ਡਾਲਰ ਤਾਂ ਬੇੜਾ ਕਰ ਪਾਰ ਦਈਏ)
Page Visitors: 2545

(ਅਜੋਕੇ ਜਥੇਦਾਰ :- ਦਿਓ ਡਾਲਰ ਤਾਂ ਬੇੜਾ ਕਰ ਪਾਰ ਦਈਏ)
ਪੰਥ  'ਚੋਂ  ਛੇਕਣ  ਦਾ  ਬੜਾ  ਹੀ  ਸ਼ੌਂਕ   ਸਾਨੂੰ,         ਕਰ   ਸ਼ੌਂਕ  ਤੋਂ  ਸਭ  ਕੁਰਬਾਣ   ਦਈਏ।
ਦਰਦੀ ਸਿੱਖਾਂ  ਦਾ  ਕੋਈ  ਪੰਥ  'ਚ  ਨਾ ਰਹਿਣ  ਦੇਣਾ,     ਇਹ  ਪੱਕੀ  ਹੀ  ਅਸਾਂ  ਠਾਣ   ਲਈਏ।
ਦਸਮ  ਗ੍ਰੰਥ   ਦੇ  ਅਸੀਂ    ਪੈਰੋਕਾਰ   ਪੱਕੇ,    'ਗੁਰੂ ਗ੍ਰੰਥ'   ਉਪਦੇਸ਼   ਮੂਲੋਂ   ਵਿਸਾਰ   ਦਈਏ।
'ਤ੍ਰਿਆ ਚਰਿਤ੍ਰਾਂ' ਨੂੰ     ਚੱਟਕਾਰੇ   ਲੈ  ਪੜ੍ਹੀਏ,       ਜੀਵਨ  ਗੁਜ਼ਾਰ   ਏਸੇ    ਅਨੁੰਸਾਰ   ਦਈਏ।
ਦਸਮ   ਗ੍ਰੰਥ  ਦਾ  ਵਿਰੋਧੀ   ਉਹ   ਦੁਸ਼ਮਨ  ਸਾਡਾ,      ਕਰ  ਦੁਸ਼ਮਣ  ਦਾ   ਬੁਰਾ ਹਾਲ   ਦਈਏ।
'ਤੱਤ ਗੁਰਮਤ' ਦੀ ਜੇ ਕੋਈ ਕਰੇ ਵਕਾਲਤ, ਕਢੀਏ ਪੰਥ ਚੋਂ ਇਉਂ, ਜਿਉਂ ਕੱਢ ਮੱਖਣ 'ਚੋਂ ਵਾਲ  ਦਈਏ।
'ਕਾਲਾ ਅਫ਼ਗਾਨਾਤੇ   ਇੰਦਰ ਸਿੰਘ  'ਘੱਗਾ',      ਲੜਾਈ  ਇਨ੍ਹਾਂ   ਨਾਲ   ਆਰ- ਪਾਰ    ਦੀ ਏ।
ਦਰਸ਼ਨ ਸਿੰਘ (ਪ੍ਰੋ:)  ਇਸ  ਗ੍ਰੰਥ ਨੂੰ  ਕਹੇ ਅਖੌਤੀਡੰਗ  ਉਸਦੇ  ਵੀ   ਜਹਿਰੀ ਅਸੀਂ ਮਾਰ   ਦਈਏ।
ਜੇ  ਕੋਈ  ਹੋਰ  ਇਨ੍ਹਾਂ   ਦੀ   ਪਿੱਠ   ਠੋਕੇ,      ਝਪੱਟਾ  ਉਸ   ਉੱਤੇ  ਵੀ  ਅਸੀਂ  ਮਾਰ   ਦਈਏ।
ਤਖ਼ਤਾਂ ਦੇ ਮਾਲਕ  ਅਸੀਂ  ਸਾਡੇ  ਹਨ  ਤਖ਼ਤ,    ਪੰਗਾ  ਲਏ  ਜੋ   ਉਸਨੂੰ   ਕਰ  ਖੁਆਰ   ਦਈਏ।
ਹੁਕਮਨਾਮੇ    ਸਾਨੂੰ    ਰੇਡੀਮੇਡ    ਮਿਲਦੇ,    ਕਰਕੇ     ਹਸਤਾਕਸ਼ਰ    ਕਰ  ਪ੍ਰਸਾਰ    ਦਈਏ।
ਖੇਡ੍ਹਾਂ   ਖੇਡ੍ਹੀਏ   ਹੁਕਮਨਾਮਿਆਂ   ਨਾਲ  ਅਸੀਂ     ਸ਼.ਠ.ਧ  ਰਾਹੀਂ  ਵੀ   ਛੇਕਣ  ਦੀ  ਤਾਰ   ਦਈਏ।
ਇਸ  ਦੀ   ਗਵਾਹੀ   ਗੂਨਾਂ   ਸ਼ਹਿਰ   ਦੇਵੇ,       ਮੁੱਖ   ਸ਼ਾਖਾ   ਜਿਥੇ  ਸੰਘ  ਪਰਿਵਾਰ    ਦੀ  ਏ।
ਕਠ ਪੁਤਲੀਆਂ ਹਾਂ ਅਸੀਂ ਆਪਣੇ ਮਾਲਕਾਂ ਦੀਆਂ,   ਜਿਧਰ  ਡੋਰ ਖਿੱਚੇ ਉਧਰ  ਖੰਭ ਖਿਲਾਰ   ਦਈਏ।
ਸਾਡੇ ਆਕਾਵਾਂ ਵੱਲ  ਜੋ  ਦੇਖੇ  ਨਜ਼ਰ  ਟੇਢ੍ਹੀ,      ਉਸਦੀ   ਭੁਗਤ   ਅਸੀਂ  ਖੂਬ   ਸੰਵਾਰ   ਦਈਏ।
ਸਿਰਫ ਮਾਇਆ  ਹੀ  ਹੈ   ਜ਼ਮੀਰ   ਸਾਡੀ,       ਜਿਥੋਂ   ਮਿਲੇ  ਗੱਫਾਉਥੇ   ਸਦ ਬਾਰ  ਜਾਈਏ।
ਇਲਜ਼ਾਮ    ਤੁਹਾਡੇ  'ਤੇ    ਜਿੰਨੇ  ਹੋਣ  ਮਰਜੀਦਿਉ   ਡਾਲਰ   ਤਾਂ   ਬੇੜਾ  ਕਰ  ਪਾਰ   ਦਈਏ।
ਸਰਬਸ਼ਕਤੀਮਾਨ ਸਮਝੀਏ ਅਸੀਂ ਖ਼ੁਦ ਨੂੰ,    ਭਾਵੇਂ  ਪੁਜੀਸ਼ਨ  ਸਾਡੀ   ਨਿਰਬਲ   ਬੀਮਾਰ   ਜਿਹੀ ਏ।
ਸਿਧਾਂਤ ਸਿੱਖੀ  ਦੇ   ਮਲੀਆਮੇਟ ਕਰਕੇ  (ਕਰੀਏ),   ਗੰਧਲਾ  ਪੰਥ  ਦਾ   ਕਰ  ਇਤਿਹਾਸ   ਦਈਏ।
'ਤ੍ਰਿਆ ਚਰਿਤ੍ਰਾਂ'   ਦੀਆਂ  ਗੰਦੀਆਂ  ਲਿਖਤਾਂ  ਨੂੰ,    ਕਰ 'ਗੁਰੂ ਗ੍ਰੰਥ ਜੀ'   ਤੁਲ  ਪ੍ਰਕਾਸ਼   ਦਈਏ।
ਸਾਡੇ  ਗੁਰਾਂ   ਦਾ  ਜੇ   ਕੋਈ   ਸਵਾਂਗ   ਧਾਰੇ,     ਸੌਦੇ  ਬਾਜੀ  ਝੱਟ  ਉਸ  ਨਾਲ   ਮਾਰ   ਲਈਏ।
ਗੁਰੂ ਗ੍ਰੰਥ ਜੀ ਦੀ  ਬੇ- ਅਦਬੀ ਜੇ  ਹੋਏ   'ਸੁਰਿੰਦਰ',   ਪਸ਼ਚਾਤਾਪ ਦੇ ਪਾਠ ਕਰਵਾ  ਸਾਰ   ਦਈਏ।
ਸ੍ਰ; ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ=97287 43287,94662 66708,

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.