ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਕਾਰ ਸੇਵਾ ਵਾਲੇ...
ਕਾਰ ਸੇਵਾ ਵਾਲੇ...
Page Visitors: 2596

ਕਾਰ ਸੇਵਾ ਵਾਲੇ...
ਕਾਰ-ਸੇਵਾ ਦੇ ਨਾਂ ਤੇ ਹਰ ਪਿੰਡ ਵਿੱਚੋਂ , ਮਾਇਆ ਲੋਕਾਂ ਤੋਂ ਖੂਬ ਉਗਰਾਹੁਣ ਬਾਬੇ । 
ਜਿਸ ਗੁਰਦੁਆਰੇ ਇਕ ਵਾਰ ਪੈਰ ਪਾਉਂਦੇ , ਉੱਥੇ ਪੱਕੇ ਹੀ ਡੇਰੇ ਜਮਾਉਂਣ ਬਾਬੇ ।
ਕਾਰ-ਸੇਵਾ' ਕਮੇਟੀ ਤੋਂ ਮੁੱਲ ਲੈਂਦੇ , ਭਰਕੇ 'ਟੈਂਡਰ' ਫਿਰ ਖੁਲ੍ਹਵਾਉਣ ਬਾਬੇ ।
ਜਿੰਨਾ ਉਗਰਾਹੁੰਦੇ ਇਲਾਕੇ ਦੀਆਂ ਸੰਗਤਾਂ ਤੋਂ , ਸਿਰਫ 25% "ਪ੍ਰਸੈਂਟ' ਹੀ ਲਾਉਣ ਬਾਬੇ ।
ਹਰ ਗੁਰੂ ਘਰ' ਅੱਗੇ ਰੱਖ ਟੋਕਰੀ , ਇਕ ਬੁਢੱੜਾ ਜਿਹਾ ਲਾਗੇ ਬੈਠਾਉਣ ਬਾਬੇ ।
ਮਾਇਆ ਟੋਕਰੀ 'ਚ ਵੱਧ-ਚੜ੍ਹ ਪਾਉ ਸੰਗਤੇ , ਵਾਂਗ ਮੰਗਤਿਆਂ ਹੋਕਾ ਲਾਉਣ ਬਾਬੇ ।
ਦਿਖਾਵੇ ਵਾਸਤੇ ਰੱਖਦੇ ਕੰਮ ਚਾਲੂ , ਇੱਕ ਸਾਲ ਦੇ ਕੰਮ ਨੂੰ ਕਈ ਸਾਲ ਲਾਉਣ ਬਾਬੇ ।
ਫੱਸਲ ਪੱਕਦੀ ਜਿਮੀਂਦਾਰ ਦੀ ਜ਼ਦ , ਫਸਲੀ ਬਟੇਰੇ ਬਣ, ਮੂੰਹ ਦਿਖਾਉਣ ਬਾਬੇ ।
ਘੁਮਾਉਂਦੇ ਨਗਰ-ਨਗਰ ਗੱਡੀਆਂ , ਖੇਤਾਂ ਵਿੱਚ ਵੀ ਗੇੜੇ ਲਾਉਣ ਬਾਬੇ ।
ਕੁੱਝ ਬੰਦੇ ਹਰ ਪਿੰਡ 'ਚੋਂ ਨਾਲ ਲੈਕੇ , ਫਿਰ ਉਨ੍ਹਾਂ ਨੂੰ ਖੂਬ ਵਡਿਆਉਣ ਬਾਬੇ ।
ਕੁੱਝ ਆਪਣੇ ਏਜੰਟ ਨਾਲ ਦੇਕੇ , ਮੂਹਰੇ ਜੱਥੇ ਦੇ ਉਨ੍ਹਾਂ ਨੂੰ ਲਾਉਣ ਬਾਬੇ ।
ਮੱਲੋ-ਜ਼ੋਰੀਂ ਬੋਰੀਆਂ ਭਰਕੇ ਲੈ ਜਾਂਦੇ , ਇਉਂ ਧੰਧਾ ਖੂਬ ਚਲਾਉਣ ਬਾਬੇ ।
ਇਤਿਹਾਸਕ ਈਮਾਰਤਾਂ ਨੂੰ ਢਾਹ ਪੁੱਟਕੇ , ਸੰਮਰਮਰ ਦੇ ਪਥੱਰ ਲਗਾਉਣ ਬਾਬੇ ।
ਸਿੱਖ ਵਿਰਾਸਤ ਦੇ ਨਿਸ਼ਾਨਾਂ ਦੀ ਕਬੱਰ ਉੱਤੇ , ਝੰਡੇ ਅਪਣੀ ਹਉਮੈਂ ਦੇ ਝੁਲਾਉਣ ਬਾਬੇ ।
ਸੰਭਾਲਣ ਦੀ ਬਜਾਏ ਇਤਿਹਾਸਕ ਈਮਾਰਤਾਂ ਨੂੰ , ਨੇਸਤੋ-ਨਬੂਦ ਖੁਦ ਕਰਵਾਉਣ ਬਾਬੇ ।
ਘਾਣ ਕਰਵਾਕੇ ਪੁਰਾਣੀਆਂ ਨਿਸ਼ਾਨੀਆਂ ਦਾ , ਫਿਰ ਬਗਲਾਂ ਖੂਬ ਵਜਾਉਣ ਬਾਬੇ ।
ਬਣਾ ਦੇਵਾਂਗੇ ਬਿਲਡਿੰਗਾਂ ਗੁਰੂ ਘਰਾਂ ਦੀਆਂ , ਇਉਂ ਲੋਕਾਂ ਨੂੰ ਜ਼ਾਲ 'ਚ ਫਸਾਉਂਣ ਬਾਬੇ ।
ਜਿਹੜਾ ਇਨ੍ਹਾਂ ਦੇ ਚੁੰਗਲ 'ਚ ਫਸਦਾ ਨਹੀਂ , ਭੰਡੀ ਪ੍ਰਚਾਰ ਉਸਦਾ ਕਰਵਾਉਣ ਬਾਬੇ ।
ਜਿਹੜਾ ਇਨ੍ਹਾਂ ਦੀ ਹਾਂ ਵਿਚ ਹਾਂ ਨਹੀਂ ਕਰਦਾ , ਉਸਨੂੰ ਦਸਵੰਦ ਦਾ ਚੋਰ ਵਤਾਉਣ ਬਾਬੇ ।
ਦਿੱਤੀ ਬੋਰੀ ਨਾ ਕਦੇ "ਸੁਰਿੰਦਰ ਸਿੰਘਾ" , ਇਉਂ ਕਹਿਕੇ ਨਿੱਤ ਹੀ ਸੁਣਾਉਣ ਬਾਬੇ ।
ਸ੍ਰ; ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ: 97287 43287, 94662 66708 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.