ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਰੱਬੀ ਸੁਨੇਹਾ
ਰੱਬੀ ਸੁਨੇਹਾ
Page Visitors: 2571

<    =    -   ਰੱਬੀ ਸੁਨੇਹਾ    -    =    >
ਕੁਦਰਤ ਦਾ ਕਹਿਰ ਜਾਂ ਮਨੁੱਖ ਦੀ ਕੁਦਰਤ ਨਾਲ ਸਾਜ਼ਿਸ਼,
ਕੋਰੋਨਾ ਦਾ ਆਉਣਾ ਕਿ ਧਰਤੀ ਦੀ ਗੁਜ਼ਾਰਸ਼,
ਸਬਕ ਵੱਡਾ ਜੇ ਸਮਝੀਏ ,
ਮਿੱਟੀ ਜਿਹੀ ਔਕਾਤ ਹੈ ਸਾਡੀ ,
ਰੱਬ ਬਣ ਬੈਠੇ ਮਨੁੱਖ ਨੂੰ ਧਰਤੀ ਦਾ ਸੁਨੇਹਾ,
ਧਰਤੀ ਨੇ ਲਿਆ ਸਾਹ,
ਕਹਿੰਦੀ ਕੋਰੋਨਾ ਤੇਰੀ ਵਾਹ-ਵਾਹ,
ਪਾਣੀ ਨੇ ਵੀ ਕ੍ਰਿਸ਼ਮਾ ਦਿਖਾਇਆ
ਆਪੇ ਆਪਣੇ ਰੰਗ ਵਿੱਚ ਆਇਆ,
ਅੱਜ ਕੁਦਰਤ ਹੱਸੇ, ਇਨਸਾਨ ਰੋ ਰਿਹਾ,
ਸਬ ਕੁੱਝ ਸ਼ਰੇਆਮ ਹੋ ਰਿਹਾ,
ਕੁਦਰਤ ਬਣੀ ਕਰੀਮ ਕਰ ਦਿੱਤੇ ਸਾਰੇ ਵਿਹਲੇ,
ਮੈਂ-ਮੈਂ ਕਰਦੇ ਜੋ ਸੀ ਹੁਣ ਰੱਬ-ਰੱਬ ਕਰਦੇ ਹਰ ਵੇਲੇ,
ਕਹਿੰਦੇ ਕੋਈ ਤਾਂ ਬਚਾਉ, ਕੋਰੋਨਾ ਨੂੰ ਨੱਥ ਪਾਓ,
"ਮਿਸ਼ਨ ਫਤਹਿ" ਕਰਨਾ ਸਭ ਹਿੰਮਤ ਲੈ ਆਉ,
ਕੁਦਰਤ ਨੇ ਇਨਸਾਨ ਬਣਾਇਆਂ ਭੇਦ ਭਾਵ ਨਾ ਕੋਈ ਪਾਇਆ,
ਪਰ ਅਸੀ ਹੁਣ ਤੱਕ ਹਿੰਦੂ, ਸਿੱਖ, ਮੁਸਲਮਾਨ ਆਦਿ ਤੇ ਹੀ ਡੱਟ ਕੇ ਪਹਿਰਾ ਲਾਇਆ,
ਲੱਗਦਾ ਅੱਜ ਰੱਬੀ ਸੁਨੇਹਾ ਆਇਆ ,
ਭੇਦ ਭਾਵ ਨਸਲਾਂ ਤੋਂ ਉੱਪਰ ਉੱਠ ਜਾਉ
"ਸਰਬੱਤ ਦਾ ਭਲਾ" ਸੋਚ ਆਪਣਾ ਫਰਜ਼ ਨਿਭਾਉ'।
https://scontent.fdel14-1.fna.fbcdn.net/v/t1.0-0/p110x80/11951203_993769744007777_4920777705786537059_n.jpg?_nc_cat=109&_nc_sid=7aed08&_nc_ohc=mh7K7tLtHhwAX_tpP0b&_nc_ht=scontent.fdel14-1.fna&_nc_tp=6&oh=48ecae2d4fd16b5658a4781089b8f083&oe=5EC52F14
~Dr. Kamal Sooch

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.