ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
-=0=-ਇਉਂ ਬਿਪਰਾਂ ਨੂੰ ਵੀ ਮਾਤ ਪਾਉਣ ਬਾਬੇ-=0=-
-=0=-ਇਉਂ ਬਿਪਰਾਂ ਨੂੰ ਵੀ ਮਾਤ ਪਾਉਣ ਬਾਬੇ-=0=-
Page Visitors: 2749

       -=0=-ਇਉਂ ਬਿਪਰਾਂ ਨੂੰ ਵੀ ਮਾਤ ਪਾਉਣ ਬਾਬੇ-=0=- 
              ਸਿੱਖ  ਮੱਤ  'ਚ  ਬਾਬਿਆਂ  ਦੀ  ਆਈ  ਨ੍ਹੇਰੀ ,   ਤੇਲ  ਸਿੱਖੀ  ਦੇ  ਬੂਟੇ  ਦੀ  ਜੜੀਂ  ਪਾਉਣ  ਬਾਬੇ ।
           ਅਖੰਡ ਪਾਠ
'   ਕਿਤੇ   'ਸੰਪਟ ਪਾਠ'  ,    ਭਿੰਨ-ਭਿੰਨ  ਪਾਠਾਂ  ਦੀਆਂ   ਲੜੀਆਂ   ਚਲਾਉਣ  ਬਾਬੇ ।
           ਵਸੀਲ਼ਾ   ਰੋਟੀਆਂ  ਦਾ  ਬਣਿਆ   ਪਾਠੀਆਂ  ਦਾ
,    ਗੱਡੀਆਂ  ਏ.  ਸੀ.   ਖੁਦ   ਭਜਾਉਣ  ਬਾਬੇ ।
                ਹਰ   ਡੇਰੇ   ਦਾ   ਸਂਵਿਧਾਨ    ਵੱਖਰਾ
,         ਵੰਡੀਆਂ   'ਪੰਥ   'ਚ   ਇਉਂ   ਪਾਉਣ   ਬਾਬੇ । 
             ਹਰ  ਸਾਧ  ਨੇ   ਰਹਿਤ  ਬਣਾਈ   ਆਪਣੀ
,     ਰਹਿਤ   'ਪੰਥ   ਦੀ  ਨੂੰ   ਖੂੰਜੇ   ਲਾਉਣ  ਬਾਬੇ ।
             ਕਿਤੇ  
'ਨਾਨਕ ਸਰੀਏ'   ਕਿਤੇ   'ਟਕਸਾਲੀ ,       ਕਈ   ਤਰ੍ਹਾਂ  ਦੇ   ਉਪਨਾਮ   ਲਾਉਣ   ਬਾਬੇ ।
              ਤੀਜੇ  ਦਿਨ  ਛੱਡ   ਕੋਈ  ਨਵਾਂ 
'ਸ਼ੋਸ਼ਾ ,    ਰਲ  ਲੋਕਾਂ  {ਸੰਗਤਾਂ}   ਨੂੰ   ਉੱਲੂ    ਬਣਾਉਣ  ਬਾਬੇ ।                                  ਕਰਨੀ  ਵਾਲੇ  ਨੇ  ਬਾਬੇ,   ਪ੍ਰਚਾਰ  ਕਰਵਾਕੇ ,    ਅੰਨੀਂ   ਸ਼ਰਧਾ   ਦਾ  ਫਾਇਦਾ  ਉਠਾਉਣ  ਬਾਬੇ ।
             ਅੱਖਾਂ   ਮੀਟ  ਕੇ 
'ਸਿਮਰਨ'   ਦਾ  ਪਾਖੰਡ   ਕਰਦੇ ,     ਵਿਚ   ਭੋਰਿਆਂ  ਰੰਗ   ਜਮਾਉਣ  ਬਾਬੇ ।
               'ਗੁਰੂ ਗ੍ਰੰਥ'   ਜੀ  ਦੇ  ਬਣਕੇ  ਸ਼ਰੀਕ   ਬੈਠੇ ,   ਭੋਲੇ  ਸ਼ਰਧਾਲੂਆਂ   ਤੋਂ   ਮੱਥੇ   ਟਿਕਾਉਣ  ਬਾਬੇ ।
         ਪਾਖੰਡ 
'ਕੀਰਤਨਦਾ  ਕਰਦੇ   ਦੀਵਾਨ  ਲਗਾਕੇ ,   ਚਿਮਟੇ  ਢੋਲਕੀਆਂ  ਖੂਬ   ਖੜਕਾਉਣ  ਬਾਬੇ ।
     ਮੌਤ ਅਟੱਲ ਹੈ
ਲੋਕਾਂ ਨੂੰ ਨਿੱਤ ਦੇਣ ਸਿੱਖਿਆ ਬਾਡੀ ਗਾਰਡਾਂ' ਬਿਨਾਂ ਦੀਵਾਨ ਖੁਦ ਨਾ ਲਾਉਣ  ਬਾਬੇ ।
           ਕੱਚੀਆਂ  ਧਾਰਨਾ  ਲਾਉਣ
ਤੇ  ਜਿਉਂ  ਗਾਉਣ  ਵਾਲੇ  ,   'ਲੰਬੀਆਂ-ਲੰਬੀਆਂ  ਹੇਕਾਂ  ਲਾਉਣ  ਬਾਬੇ ।
            ਆਰਤੀਆਂ ਕਰਦੇ  ਖੜਕਾ-ਖੜਕਾ  ਟੱਲੀਆਂ
,     ਇਉੇਂ   ਬਿੱਪਰਾਂ   ਨੂੰ   ਵੀ  ਮਾਤ  ਪਾਉਣ  ਬਾਬੇ ।                                   "ਯੂਨੀਅਨ"   ਬਣਾਕੇ   ਸਾਧ   ਸਮਾਜ   ਵਾਲੀ ,     ਹਰ   ਮਾਮਲੇ   'ਚ   ਧੌਂਸ    ਜ਼ਮਾਉਣ  ਬਾਬੇ ।
          ਸਿੱਖ ਪੰਥ   ਦੀ   ਵੱਖਰੀ   ਪਛਾਣ  ਵਾਲੀ
,    'ਰਹਿਤ ਮਰਿਯਾਦਾ'   ਨੂੰ   ਸਦਾ  ਛੁਟਿਆਉਣ  ਬਾਬੇ ।
          "ਬਚਿਤ੍ਰ ਨਾਟਕ"  ਜਿਹੇ  ਲੱਚਰ  'ਗ੍ਰੰਥ  ਤਾਂਈ ,    "ਦਸਵੇਂ ਨਾਨਕ"  ਦੀ   ਕ੍ਰਿਤ   ਦਰਸਾਉਣ  ਬਾਬੇ ।
                 "ਚਿੱਟੇ  ਚੋਲੇ"  ਪਾ,   ਬਣ    ਜਾਣ   "ਬਗੁਲੇ" ,       ਮੌਨ   ਧਾਰਕੇ   "ਮੋਨੀ"    ਕਹਾਉਣ  ਬਾਬੇ ।
            ਪਤਾ  ਲਗਦੈ
ਜ਼ਦੋਂ  ਜ਼ਹਿਰੀ  ਡੰਗਮਾਰਨ  ਅਪਣਾ   ਅਸਲੀ   ਰੰਗ  ਉਦੋਂ   ਦਿਖਾਉਣ  ਬਾਬੇ ।                               ਰਿੱਝੀ ਦਾਲ  ਵੇਖਣ  ਵਾਂਗ  ਇਹ  ਤਾਂ  ਵੰਨਗੀਆਂ ਨੇ , ਬਹੁਤ  ਸਾਰੇ  ਹੋਰ ਵੀ  ਗੁੱਲ  ਖਿਲਾਉਣ  ਬਾਬੇ ।
              "ਸਰਿੰਦਰ ਸਿੰਘ"  ਕਹੇਸੰਗਤੇ  ਰਹੋ  ਬੱਚਕੇ ,     ਮਾਰ  ਮਿੱਠੀਆਂ   ਜਾਲ  'ਚ    ਫਸਾਉਣ  ਬਾਬੇ ।
                   ਸ੍ਰ
; ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ {ਫਤਿਹਾਬਾਦ}
                    ਮੋਬਾਈਲ =097287 43287, =094662 66708,

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.