ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
“ਉਸ” ਦਾ ਘਰ ਸੱਚ ਹੈ ਇਹ ਹੀ ਹੁਣ ਸੱਚ ਹੈ।
“ਉਸ” ਦਾ ਘਰ ਸੱਚ ਹੈ ਇਹ ਹੀ ਹੁਣ ਸੱਚ ਹੈ।
Page Visitors: 2577
*   ਕੀ ਇਹ ਸੱਚ ਹੈ ?  * 

ਸਭ ਨੂੰ ਸੱਚ ਕਹਿਣ ਦਾ ਹੱਕ ਹੈ, ਕੀ ਇਹ ਸੱਚ ਹੈ

ਨਿਆਂ ਸਭ ਨੂੰ ਮਿਲਦਾ ਹੈ, ਕੀ ਇਹ ਸੱਚ ਹੈ?  

 ਜਿੰਦਗੀ ਲਈ ਕੋਈ ਮਰਦਾ ਹੈ, ਕੀ ਇਹ ਸੱਚ ਹੈ?     

 ਆਪਣੇ ਫਰਜ਼ਾ ਤੋਂ ਕੋਈ ਡਰਦਾ ਹੈ, ਕੀ ਇਹ ਸੱਚ ਹੈ?

 ਸਮਾਂ ਸਭ ਕੁੱਝ ਕਰਦਾ ਹੈ, ਕੀ ਇਹ ਸੱਚ ਹੈ?

 ਹੁਣ ਚਿੱਟੇ ਨਾਲ ਨਾ ਕੋਈ ਨੌਜਵਾਨ ਮਰਦਾ ਹੈ, ਕੀ ਇਹ ਸੱਚ ਹੈ?

 ਜ਼ੁਲਮ ਕਰਨ ਵਾਲਾ ਅੱਜ ਭੱਜਦਾ ਹੈ, ਕੀ ਇਹ ਸੱਚ ਹੈ?

 ਆਮ ਬੰਦਾ ਹੀ ਮਰਦਾ ਹੈ, ਕੀ ਇਹ ਸੱਚ ਹੈ?

 ਹਰ ਬੇਰੋਜ਼ਗਾਰ ਨੂੰ ਮਿਲਿਆ ਹੁਣ ਰੁਜ਼ਗਾਰ, ਕੀ ਇਹ ਸੱਚ ਹੈ?   

 ਇਨਸਾਫ਼ ਮਿਲਦਾ ਮਰਨ ਤੋ ਬਾਅਦ, ਕੀ ਇਹ ਸੱਚ ਹੈ?

 ਗੁਲਾਮ ਅਜ਼ਾਦੀ ਦੀ ਗੱਲ ਕਰਦਾ  ਹੈ, ਕੀ ਇਹ ਸੱਚ ਹੈ?

 ਸਭਦਾ ਢਿੱਡ ਭਰਦਾ ਹੈ

ਫਿਰ ਵੀ ਅੰਨਦਾਤਾ ਖੁਦਖੁਸ਼ੀ ਕਰਦਾ ਹੈ ,ਕੀ ਇਹ ਸੱਚ ਹੈ?

 ਕਮਲ ਸੂਚ, ਕੁਦਰਤ ਦੇ ਇਨਸਾਫ਼ ਤੇ ਇਤਬਾਰ ਰੱਖ,

ਉਸਦਾ ਘਰ ਸੱਚ ਹੈ ਇਹ ਹੀ ਹੁਣ ਸੱਚ ਹੈ 

image.png
 

·       Dr. Kamal Sooch

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.