ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
{(ਸੰਗਤਾਂ)}
{(ਸੰਗਤਾਂ)}
Page Visitors: 2628

{(ਸੰਗਤਾਂ)}
 ਮੱਥੇ ਘਸਾਉਣ ਤੱਕ ਹੀ  ਸੰਗਤਾਂ  ਦੀ ਰੁਚੀ  ਦੇਖੀ,    ਜਾਂ  ਫਿਰ  ਲੰਗਰ  ਦੀ ਸੇਵਾ ਕਮਾਉਣ   ਸੰਗਤਾਂ।
ਗੁਰੁਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ  ਆਉਂਦੀ, ਬਹਾਨੇ ਲਾ-ਲਾ ਕੇ ਪੱਲਾ  ਛੁਡਾਉਣ  ਸੰਗਤਾਂ.........
ਝਾੜੂ- ਪੋਚਾ    ਗੁਰੂ   ਘਰ     ਦੋ     ਵੇਲੇ,      ਸੇਵਾ   ਗੁਰੂ   ਦੀ     ਸਮਝ   ਕਮਾਉਣ   ਸੰਗਤਾਂ।
ਸ਼ਰਧਾ  ਨਾਲ   ਮੱਥੇ  ਟੇਕ   ਗੁਰੂ  ਗ੍ਰੰਥ ਜੀ  ਨੂੰ,  ਕੜਾਹ  ਪ੍ਰਸ਼ਾਦ  ਦੀਆਂ   ਦੇਗਾਂ  ਚੜ੍ਹਾਉਣ   ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ  ਜਦੋਂ ਵੀ ਗੱਲ ਚਲਦੀ, ਬਹਾਨੇ  ਲਾ-ਲਾ ਕੇ ਪੱਲਾ ਛੁਡਾਉਣ  ਸੰਗਤਾਂ...........
ਲੜੀਆਂ   ਰੰਗ   ਬਰੰਗੀਆਂ      ਲਾ- ਲਾ   ਕੇ,      " ਗੁਰੂਦੁਆਰੇ"      ਖੂਬ   ਸਜਾਉਣ   ਸੰਗਤਾਂ।
ਏ.ਸੀ.  ਕੂਲਰ  ਤੇ  ਪੱਖੇ  ਗੁਰੂ- ਘਰਾਂ   ਲਈ,  ਰੁਮਾਲੇ   ਗੁਰੂ -ਗ੍ਰੰਥ ਜੀ  ਲਈ  ਚੜ੍ਹਾਉਣ   ਸੰਗਤਾਂ।
ਗੁਰਬਾਣੀ  ਤੇ  ਅਮਲਾਂ  ਦੀ  ਜਦੋਂ  ਵੀ  ਗੱਲ  ਆਉਂਦੀ……………
ਗੁਰ- ਪੁਰਬ   ਜਾਂ   ਦਿਨ   ਦਿਹਾਰ   ਵੇੱਲੇ,   ਹਿੱਸੇ  ਮਾਇਆ   ਦੇ ਵੱਧ  ਚੜ੍ਹਕੇ  ਪਾਉਣ ਸੰਗਤਾਂ।
ਨਗਰਕੀਰਤਨ ਸਮੇਂ ਗਲੀਆਂ ਸਾਫ ਕਰਕੇ,   ਉਪਰ ਪਾਣੀ ਖੂਬ ਛਿੜਕਾਉਣ ਸੰਗਤਾਂ।                                                               
 
ਗੁਰਬਾਣੀ  ਤੇ  ਅਮਲਾਂ  ਦੀ  ਜਦੋਂ  ਵੀ  ਗੱਲ   ਚਲਦੀ
………………
ਆਲੀਸ਼ਾਨ "ਬਿਲਡਿੰਗਾਂ"  ਬਣ  ਗਈਆਂ  ਨੇ,   ਲੈਂਟਰ  ਗੁਰੂ  ਘਰਾਂ  ਦੇ  ਰਲ   ਮਿਲ  ਪਾਉਣ  ਸੰਗਤਾਂ।
ਗ੍ਰੰਥੀ ਰਖਣ  ਵਾਰੀ  ਅਣਗਹਿਲੀ  ਕਰ ਜਾਂਦੇ,   ਭਾਵੇਂ   ਅੰਨਪੜ੍ਹ  ਨੂੰ  ਹੀ  ਲਿਆ ਬਿਠਾਉਣ   ਸੰਗਤਾਂ । 
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
ਗੁਰਬਾਣੀ ਪੜਣ ਵਾਲੀ ਗੱਲ ਦੂਰ ਦੀ ਹੋਈ, ਕਿਤਾਬਾਂ ਗੁਰਮਤਿ ਦੀਆਂ ਤੋਂ ਵੀ ਨਜ਼ਰਾਂ ਚੁਰਾਉਣ  ਸੰਗਤਾਂ।
ਆਉਣ  ਬਾਬੇ  ਤਾਂ  ਬੋਰੀਆਂ  ਭਰ   ਦਿੰਦੇ,      ਕਿਤਾਬਾਂ  ਦੇ  ਨਾਂ  ਤੇ   ਖਰਚੇ  ਗਿਣਾਉਣ  ਸੰਗਤਾਂ ।                                   
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
ਗੁਰਬਾਣੀ  ਖੁਦ  ਪੜ੍ਹਨੀ  ਭੁੱਲ  ਗਏ  ਨੇ,   ਅਰਦਾਸ  ਕੀਤੇ  ਕਰਾਏ  ਪਾਠ ਦੀ  ਕਰਵਾਉਣ  ਸੰਗਤਾਂ।
ਪਾਠ  ਸੁਖਮਨੀ  ਦਾ  ਕਰਵਾ  ਕੇ  ਸੁੱਖ   ਚਾਹੁੰਦੇ,   ਵਾਰ ਆਸਾ  ਦੀ  ਤੋਂ  ਆਸ  ਪੁਗਾਉਣ  ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
ਪਾਠ   ਗੁਰਬਾਣੀ  ਦੇ  ਅਰੰਭ   ਕਰਵਾਕੇ,    "ਪਾਠ ਕਰੀ ਜਾ",   ਪਾਠੀ   ਨੂੰ  ਸਮਝਾਉਣ  ਸੰਗਤਾਂ।
 ਆਪ  ਬਾਹਰ  ਆਕੇ  ਲੱਗ  ਜਾਣ  ਗੱਂਲੀਂ, ਜਾਂ   ਫਿਰ  ਟੀ.ਵੀ. ਦੇ  ਨਾਲ  ਮਨ  ਪਰਚਾਉਣ  ਸੰਗਤਾਂ।                                                
 
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
ਗੁਰਬਾਣੀ  ਪੜ੍ਹਣ  ਸਮਝਣ  ਦੀ  ਵਿਹਲ   ਕਿਥੇ,    'ਕਹਿਕੇ'  ਬੇਅੰਤ   ਰੁਝੇਵੇਂ  ਗਿਣਾਉਣ  ਸੰਗਤਾਂ।
ਨਿਤਨੇਮ    ਗੁਰਬਾਣੀ   ਦਾ   ਛੱਡ    ਬੈਠੇ,      ਅਪਣਾ  ਹੋਰ  ਹੀ  ਨਿਤਨੇਮ   ਬਣਾਉਣ  ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
 "ਸੱਚੇ ਪਾਤਿਸ਼ਾਹ  "ਸੁਰਿੰਦਰ"  ਨੂੰ ਦੱਸ ਤੂੰ ਹੀ, ਗੁਰਬਾਣੀ ਤੇ ਅਮਲਾਂ ਬਾਜੋਂ,
ਜੀਵਨ ਸਫਲਾ ਕਿਵੇਂ ਬਣਾਉਣ ਸੰਗਤਾਂ, ਜੀਵਨ ਸਫਲਾ ਕਿਵੇਂ...................॥                                                              

ਸ੍ਰ; ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
ਫੋਨ=97287 43287, 94662 66708,

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.