ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
-={ ਪਾਠ ਦੀ ਯੁਕਤੀ }=-
-={ ਪਾਠ ਦੀ ਯੁਕਤੀ }=-
Page Visitors: 2756

                -={ ਪਾਠ ਦੀ ਯੁਕਤੀ }=-
ਇਕ ਬਾਬੇ ਨੇ ਸਿੱਖ ਨੂੰ ਇੰਝ ਕਹਿਆ,ਪਾਠ ਕਰਵਾਉਣ ਦੀ ਯੁਕਤੀ ਸਾਥੋਂ ਸਿਖ ਬੀਬਾ  ।
ਜੋ  ਕੁਝ  ਕਹਾਂ ਸੁਣ  ਧਿਆਨ ਦੇ ਕੇਜਾਂ  ਫੜ੍ਹ  "ਕਲਮ ਦਵਾਤ" ਲੈ  ਲਿੱਖ  ਬੀਬਾ  ।
ਕਾਜੂ" ਤੇ "ਬਦਾਮ ਗਿਰੀ" ਢਾਈ ਕਿੱਲੋ, ਲਾਚੀ, ਮਿਸ਼ਰੀ, ਤੇ ਦਾਖਾਂ  ਵੀ ਲਿੱਖ ਬੀਬਾ  ।
ਕੁੰਭ, ਨਾਰੀਏਲ,ਸਵਾ ਮੀਟਰ ਲਾਲ ਕਪੜਾ, ਘੀ 'ਜੋਤਲਈ ਪੰਜ ਕਿਲੋ ਲਿੱਖ ਬੀਬਾ  ।
"ਭੇਟਾ" ਦਸ ਹਜ਼ਾਰ  ਪਾਠ ਕਰਨੇ  ਦੀਚੋਲੇ, ਕਛਹਿਰੇ, ਤੇ 'ਪੱਗਾਂ  ਵੀ ਲਿੱਖ ਬੀਬਾ  ।
ਨਾਲ  "ਗੱਡੀ ਦਾ ਤੇਲ ਤੇ ਖਰਚ ਸਾਰਾਭੇਟਾ  ਕੀਰਤਨ ਦੀ, ਵੀ ਤੂੰ ਲੈ ਮਿੱਥ ਬੀਬਾ  ।
ਪਾਠ ਸੁਨਣ ਦੀ ਤੁਹਾਨੂੰ ਲੋੜ ਕੋਈ ਨਾਅਸੀਂ ਦੇਵਾਂਗੇ 'ਦਰਗਾਹ" ਵਿਚ ਲਿੱਖ ਬੀਬਾ  ।
"ਕੋਤਰੀ" ਪਾਠਾਂ  ਦੀ  ਡੇਰੇ  ਵਿਚ  ਚੱਲੇਆ  ਕੇ  ਦੇਖ  ਡੇਰੇ  ਦੀ "ਦਿੱਖ" ਬੀਬਾ  ।
ਸੁਚੱਮਤਾ ਦਾ ਡੇਰੇ 'ਚ ਧਿਆਨ ਰਖਦੇ, ਵੜਨ ਦੇਈਏ ਨਾ ਡੇਰੇ ਕੋਈ ਨੀਂਵਾਂ ਸਿੱਖ ਬੀਬਾ ।
ਬਿਪੱਰ ਦੀ ਰੀਤ ਬਾਬੇ ਨੇ ਸਾਰੀ ਦਸ ਦਿੱਤੀ, ਸਮਝਣ ਗੁਰਮਤਿ ਨੂੰ ਬਾਬੇ ਟਿੱਚ ਬੀਬਾ  ।
'ਸੁਰਿੰਦਰ' ਸਮਝ ਨਾ ਆਵੇ ਫਿਰ ਵੀ ਕਿਉਂ,ਇਨ੍ਹਾਂ ਦੇ ਜ਼ਾਲ 'ਚ ਫਸਦੇ ਨੇ ਸਿੱਖ ਬੀਬਾ  ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.