ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
-0-{ਪੱਥਰਾਂ ਵਿਚ ਨਾ ਸਿੱਖੀ ਗਵਾਚ ਜਾਏ}-0-
-0-{ਪੱਥਰਾਂ ਵਿਚ ਨਾ ਸਿੱਖੀ ਗਵਾਚ ਜਾਏ}-0-
Page Visitors: 2799

       -0-{ਪੱਥਰਾਂ ਵਿਚ ਨਾ ਸਿੱਖੀ ਗਵਾਚ ਜਾਏ}-0-
ਪੈਸਾ  ਲਾ  ਲਿਆ  ਬਹੁਤ   ਗੁਰਦੁਆਰਿਆਂ  ਤੇ ,   ਆਉ  ਸਿੱਖੀ  ਦੀ   ਕੁਝ  ਸੰਭਾਲ   ਕਰੀਏ ।
ਬਾਣੀ   ਉਦੇਸ਼  ਦਾ  ਸਾਰੇ  ਪ੍ਰਸਾਰ  ਕਰੀਏ ,   ਗੁਰਮੁੱਖ  ਰੂਹਾਂ  ਦੀ   ਕਿਤਿਉਂ  ਭਾਲ   ਕਰੀਏ ।
ਨਿਸ਼ਾਨ   ਝੂਲਦੇ   ਨੇ  ਅੱਜ   ਬਹੁਤ    ਉੱਚੇ ,    'ਉਚੱਾ   ਅਪਣਾ  ਕੁਝ    ਕਿਰਦਾਰ  ਕਰੀਏ ।
ਕਲਸ਼  ਸੋਨੇ  ਦੇ  ਗੁਰੂ  ਘਰ  ਚਮਕਦੇ  ਨੇ ਸਿੱਖਾਂ  ਚੋਂ ਅਗਿਆਨ ਦਾ ਦੂਰ ਅੰਧਿਆਰ  ਕਰੀਏ ।
ਪੱਥਰਢੋ ਲਿਆ  ਮੁਕਰਾਨੇ ਦਾ  ਬਹਤ ਸਾਰਾ ਸੀਮਿੰਟ  ਸਰੀਆ  ਨਾ  ਹੋਰ  ਬਰਬਾਦ  ਕਰੀਏ ।
ਗੁਰੂ ਘਰਾਂ  ਦੇ ਪ੍ਰਬੰਧਕੋ  ਇਕ  ਬੇਨਤੀ  ਹੈ ,    'ਸਿੱਖ ਫੁੱਲਵਾੜੀ   ਨੂੰ   ਫੇਰ  ਆਬਾਦ  ਕਰੀਏ ।
"ਪੱਥਰਾਂ"   ਵਿਚ   ਨਾ  'ਸਿੱਖੀਗਵਾਚ  ਜਾਏ ,    'ਸਿੱਖੀ'   ਸਿੱਖਿਆ  ਗੁਰ  ਵੀਚਾਰ  ਕਰੀਏ ।
ਗੁਰਮਤਿ  ਗਿਆਨਮਨਾਂ  'ਚ  ਵਸਾ  ਲਈਏ ,   ਲੋੜ  ਵੰਦਾਂ  ਦੀ  ਸੇਵਾ  ਅਖਿਤਿਆਰ  ਕਰੀਏ ।
ਮੂੰਹ   ਗਰੀਬ   ਦਾ,   ਗੋਲਕ  ਗੁਰੂ   ਦੀ ,    ਇਸ  'ਉਪਦੇਸ਼   ਨੂੰ   ਹਮੇਸ਼  ਧਿਆਨ  ਧਰੀਏ ।
ਹਰ  ਗੁਰੂ-ਘਰ  ਨਾਲ  ਹੋਵੇ 'ਦਵਾਖਾਨਾ ,   'ਸਕੂਲ਼'  'ਕਾਲਜਾਂਰਾਹੀਂ  ਕੁਝ  ਗਿਆਨ  ਕਰੀਏ ।
"ਕਾਰ-ਸੇਵਾ"   ਰਾਹੀਂ  ਮੇਟ   ਨਿਸ਼ਾਨੀਆਂ   ਨੂੰ ,   ਸਿੱਖ  ਵਿਰਾਸਤ   ਦਾ   ਨਾ  ਘਾਣ  ਕਰੀਏ ।
ਪੈਸਾ  ਕੌਮ  ਦਾ,   ਨੁਕਸਾਨ  ਵੀ   'ਕੌਮ   ਦਾ ,    ਇਹ  ਨਾ   ਹੋਵੇ   ਕੁਝ  ਧਿਆਨ  ਕਰੀਏ ।
ਬਿਲਡਿੰਗਾਂ ਗੁਰੂ ਘਰਾਂ ਦੀਆਂ ਬਹਤ ਬਣ ਗਈਆਂ ਏਥੇ ਆਉਣ ਵਾਲੇ ਵੀ ਕੁਝ ਤਿਆਰ   ਕਰੀਏ ।
"ਸੁਰਿੰਦਰ"  ਵਾਪਸ  ਮੋੜ  ਗੁਰੂ  ਤੋਂ ਟੁਟਿਆਂ  ਨੂੰ ,   ਪੰਥ  'ਚ  ਰਲਾ  ਕੇ ਫੇਰ ਸਰਦਾਰ  ਕਰੀਏ ।
 ਸੁਰਿੰਦਰ ਸਿੰਘ 'ਖਾਲਸਾ
ਫੋਨ=97287 43287, 94662 66708,

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.