ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਸੰਤ ਬਾਬਿਆਂ ਦੀਆਂ ਵੰਨਗੀਆਂ !
ਸੰਤ ਬਾਬਿਆਂ ਦੀਆਂ ਵੰਨਗੀਆਂ !
Page Visitors: 3028

  ਸੰਤ ਬਾਬਿਆਂ ਦੀਆਂ ਵੰਨਗੀਆਂ !
 ਵਲੋਂ:ਤਰਲੋਚਨ ਸਿੰਘ ਦੁਪਾਲ ਪੁਰ
   ਇਹ ਲੰਬੀ ਕਵਿਤਾ , ਜੋ ਤੁਸੀਂ ਪੜ੍ਹਨ ਜਾ ਰਹੇ ਹੋ, ਇਹ ਕੋਈ ਹਾਸ-ਵਿਅੰਗ ਨਹੀਂ ਹੈ ! ਸਗੋਂ ਖਾਲਸਾ ਪੰਥ ਵਿੱਚ ਕੌੜੀ ਵੇਲ ਵਾਂਗ ਵਧਦੇ ਹੀ ਜਾ ਰਹ ਡੇਰਾ-ਵਾਦਜਾਂ ਗੁਰੂ-ਡੰਮਦੇ ਮੰਦਭਾਗੇ ਰੁਝਾਨ ਦੇ ਦਰਦ ਵਜੋਂ ਲਿਖੀ ਗਈ ਹੈ। ਸਿਤਮਜ਼ਰੀਫੀ ਵਾਲ਼ੀ ਗੱਲ ਹੈ ਕਿ ਜਿਸ ਸਿੱਖ ਨੂੰ , ਗੁਰੁ ਨੇ ਸਿੱਧਾ ਅਕਾਲਨਾਲ਼ ਜੋੜ ਕੇ ਖਾਲਸਾਬਣਾਇਆ, ਅੱਜ ਉਹ ਪੂਜਾ ਅਕਾਲ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾਜਿਹਾ ਸਪਸ਼ਟ ਫੁਰਮਾਨ ਵਿਸਾਰ ਕੇ , ਦੇਹ-ਧਾਰੀਆਂ ਦੇ ਚੁੰਗਲ਼ ਚ ਫਸ ਕੇ ਰਹਿ ਗਿਆ ਹੈ! ਕੌੜੀ ਹਕੀਕਤ ਇਹ ਹੈ ਕਿ ਸਿੱਖ ਪੰਥ ਦੀ ਧਾਰਮਿਕ ਦਸ਼ਾ ਅਤੇ ਦਿਸ਼ਾ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਜ਼ਿੰਮੇਵਾਰ ਲੋਕ, ਰਾਜਨੀਤੀ ਦੀ ਦਲ ਦਲਵਿੱਚ ਬੁਰੀ ਤਰ੍ਹਾਂ ਖੁੱਭ ਗਏ । ਸਿੱਟੇ ਵਜੋਂ ਖਾਲੀ ਮੈਦਾਨ ਬਾਬਿਆਂ ਦੇ ਹੱਥ ਆ ਗਿਆ। ਭਾਂਤ ਸੁਭਾਂਤੇ ਸਾਧ-ਬਾਬਿਆਂ ਦੀ ਗਿਣਤੀ ਐਤਨੀ ਵਧ ਗਈ ਹੈ ਕਿ ਪੁਰਾਣੇ ਸਮਿਆਂ ਦੀ ਇੱਕ ਲੋਕ ਬੋਲੀ’-
ਕਿਹਦੇ ਕਿਹਦੇ ਮੈਂ ਪੈਰਾਂ ਨੂੰ ਹੱਥ ਲਾਵਾਂ, ਸਾਧਾਂ ਦੇ ਵੱਗ ਫਿਰਦੇ!” 
ਹੁਣ ਸਾਰਥਿਕ ਪ੍ਰਤੀਤ ਹੁੰਦੀ ਹੈ। ਕਿਸੇ ਸੱਜਣ ਦੀ ਕਹੀ ਹੋਈ ਇਹ ਗੱਲ , ਇਸੇ ਦਰਦਨਾਕ ਦਸ਼ਾ ਵੱਲ ਇਸ਼ਾਰਾ ਹੈ ਅਖੇ, ਜੇ ਚੰਡੀਗੜ੍ਹ ਦੀ ਕਿਸੇ ਉੱਚੀ ਇਮਾਰਤ ਤੋਂ ਪੰਜਾਬ ਵੱਲ ਨੂੰ ਰੋੜਾ ਵਗਾਹ ਕੇ ਮਾਰਿਆ ਜਾਵੇ , ਤਾਂ ਉਹ ਕਿਸੇ ਸੰਤਦੇ ਲੱਗੂ ਜਾਂ ਕਿਸੇ ਗਾਇਕ ਕਲਾਕਾਰਦੇ [ ਭਾਵੇਂ ਪੰਜੇ ਉਂਗਲ਼ਾਂ ਬਰਾਬਰ ਨਹੀਂ ਹੁੰਦੀਆਂਕਹਿ ਕੇ ਦਿਲ ਨੂੰ ਧਰਵਾਸਾ ਦੇ ਲਿਆ ਜਾਂਦਾ ਹੈ , ਪਰ ਸੰਤ-ਬਾਬਿਆਂ ਦੇ ਮਾਮਲੇ ਵਿੱਚ ਜ਼ਮੀਨੀ ਹਕੀਕਤਾਂ ਦੀ ਇਬਾਰਤ ਲੱਗ ਭੱਗ ਇੱਕੋ ਜਿਹੀ ਹੀ ਹੈ। ਕਈ ਦਹਾਕੇ ਪਹਿਲਾਂ ਪ੍ਰਲੋਕ ਵਾਸੀ ਗਿਆਨੀ ਭਗਤ ਸਿੰਘ ਜੀ ਅੰਮ੍ਰਿਤਸਰ  ਨੇ ਸਾਧਾਂ ਦੀਆਂ ਵੰਨਗੀਆਂਨਾਮਕ ਕਵਿਤਾ ਲਿਖੀ ਸੀ । ਪਰ ਉਦੋਂ ਤੋਂ ਲੈ ਕੇ ਹੁਣ ਤੱਕ ਸੰਤਾਂ ਦੀ ਗਿਣਤੀਵਿੱਚ ਬੇਓੜਕਾ ਵਾਧਾ ਹੋਇਆ ਹੈ , ਤੇ ਹੋਈ ਜਾ ਰਿਹਾ ਹੈ। ਸੋ ਇਨ੍ਹਾਂ ਸਤਰਾਂ ਦੇ ਲਿਖਾਰੀ ਵਲੋਂ ਲੋੜੀਂਦੇ ਵਾਧੇ ਕਰਕੇ, ਭਾਵ ਕਿ ਅੱਪ-ਟੂ-ਡੇਟਬਾਬੇ ਗਿਣ ਕੇ, ਕਵਿਤਾ ਵਿੱਚ ਦਰਜ ਕਰਨ ਦੀ ਕੋਸ਼ਿਸ਼ਕੀਤੀ ਗਈ ਹੈ। ਕੁੱਝ ਸੰਤਾਂ ਦੇ ਨਾਮ , ਕਵਿਤਾ ਦੀ ਲੈਅਜਾਂ ਚਾਲਅਨੁਸਾਰ ਫਿੱਟ ਨਹੀਂ ਹੋ ਸਕੇ , ਜਿਵੇਂ ਜੇਜੋਂ ਦੁਆਬਾ ਲਾਗੇ ਦੇ ਗਿੜਗਿੜੇ ਵਾਲ਼ੇ ਸੰਤ, ਚੰਡੀਗੜ੍ਹ ਦੀ ਸੁੱਖਣਾ ਝੀਲ ਦੇ ਕੰਢੇ ਡੇਰਾ ਜਮਾਈ ਬੈਠੇ ਸੁੱਖ-ਸਾਗਰਵਾਲ਼ੇ ਸੰਤ, ਜ਼ਿਲ੍ਹਾ ਨਵਾਂਸ਼ਹਿਰ ਦੇ ਬਾਂਦਰੀਆਂ ਵਾਲ਼ੇ ਸੰਤ ਅਤੇ ਟੂਟੋ-ਮਜਾਰੇ ਵਾਲ਼ੇ ਸੰਤ ਆਦਿਕ।
ਮੁਮਕਿਨ ਹੈ ਕਿ ਜਹਾਂ ਜਹਾਂ ਖਾਲਸਾ ਜੀਵੱਸ ਰਿਹਾ ਹੈ ਤਹਾਂ ਤਹਾਂਸੰਤ ਬਾਬੇ ਵੀ ਜ਼ਰੂਰ ਸੁਭਾਇਮਾਨਹਨ, ਸੋ ਉਨ੍ਹਾਂ ਸਾਰਿਆਂ ਦੇ ਨਾਮ ਲਿਖਣੇ ਹੋਣ ਤਾਂ ਇਹੋ ਜਿਹੀਆਂ ਕਈ ਕਵਿਤਾਵਾਂ ਲਿਖਣੀਆਂ ਪੈਣ ! ਜ਼ਰਾ ਸੋਚੋ ਕਿ ਇਹ ਸਾਧ ਫੌਜਾਂਉਸੇ ਧਰਤੀ ਉਪਰ ਵਿਚਰ ਰਹੀਆਂ ਹਨ ? ਜਿਹਦੇ ਬਾਰੇ ਕਦੇ ਭਾਈ ਗੁਰਦਾਸ ਜੀ ਨੇ ਫੁਰਮਾਇਆ ਸੀ:-
              ਥੰਮੈ ਧਰਤਿ ਨਾ ਸਾਧ ਬਿਨ , ਸਾਧ ਨਾ ਦਿਸੈ ਜਗ ਵਿੱਚ ਕੋਆ ॥-?
   ਕੀ ਇਸੇ ਸੁਭਾਗੀ ਧਰਤੀ ਬਾਰੇ ਇੱਕ ਭੱਟ ਨੇ ਆਖਿਆ ਸੀ-
                ਬਰਸ ਏਕੁ ਹਉ ਫਿਰਿਉ ਕਿਨੈ ਨਹੁ ਪਰਚਉ ਲਾਯਉ॥’-?
   ਸਨਿਮਰ ਅਰਜ਼ ਹੈ ਕਿ ਇਸ ਲੰਬੀ ਕਵਿਤਾ ਨੂੰ ਭੱਟਾਂ ਦੀ ਬਾਣੀ 
               ਰਹਿੳੇ ਸੰਤ ਹਉ ਟੋਲ ਸਾਧ ਬਹੁਤੇਰੇ ਡਿੱਠੇ
   ਅਤੇ ਕਬੀਰ ਜੀ ਦੀ ਬਾਣੀ 
                 ਓੁਇ ਹਰਿ ਕੇ ਸੰਤ ਨਾ ਆਖੀਅਹਿ’ 
     ਦੀ ਰੌਸ਼ਨੀ ਵਿੱਚ ਹੀ ਵਿਚਾਰਿਆ ਜਾਵੇ ਜੀ ! ਆਉ ਗੁਰੂ ਨਾਨਕ ਨਾਮ ਲੇਵਾ ਮਾਈ-ਭਾਈ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੱਕਿਆਂ ਦਾ ਲੜ ਫੜ ਲਈਏ ਅਤੇ ਕੱਚੜਿਆਂ ਸਿਉ ਤੋੜਕੇ ਲੋਕ-ਪ੍ਰਲੋਕ ਸੁਹੇਲੇ ਕਰੀਏ!- ਆਮੀਨ !!
                 ਆਹ ਨੇ ਸੰਤ ਕਲੇਰਾਂ ਵਾਲ਼ੇ, ਆਹ ਨੇ ਸੰਤ ਝੰਡੇਰਾਂ ਵਾਲ਼ੇ ।
             ਇਹ ਸੰਤ ਨੇ ਮੌੜਾਂ ਵਾਲ਼ੇ, ਉਹ ਸੰਤ ਹਨ ਜੌੜਾਂ ਵਾਲ਼ੇ ।
              ਇੱਕ ਨੇ ਸੰਤ ਜਵੱਦੀ ਵਾਲ਼ੇ, ਦੂਜੇ ਸੰਤ ਘਵੱਦੀ ਵਾਲ਼ੇ ।
               ਇਹ ਸੰਤ ਹਨ ਨਾਨਕਸਰੀਏ, ਐਹ ਬਾਬੇ ਨੇ ਅੰਬਰਸਰੀਏ ।
              ਐਹ ਬੈਠੇ ਹਨ ਮੋਗੇ ਵਾਲ਼ੇ, ਇੱਧਰ ਦੇਖੋ ਜੋਗੇ ਵਾਲ਼ੇ ।
              ਇੱਕ ਸੰਤ ਹਨ ਜੌਹਲ਼ਾਵਾਲ਼ੇ, ਦੂਜੇ ਸੰਤ ਨੇ ਧੌਲ਼ਾਂਵਾਲ਼ੇ ।
              ਐਧਰ ਹਨ ਜੀ ਝੋਹੜਾਂ ਵਾਲ਼ੇ, ਇੱਧਰ ਬੈਠੇ ਬੋਹੜਾਂ ਵਾਲ਼ੇ ।
              ਇਹ ਸੰਤ ਹਨ ਦੂਧਾ ਧਾਰੀ, ਇਹ ਬਾਬੇ ਨੇ ਇੱਛਿਆ ਧਾਰੀ।
              ਇੱਕ ਸੰਤ ਹਨ ਤੀਰਾਂ ਵਾਲ਼ੇ, ਐਹ ਦੇਖੋ ਜੀ ਪੀਰਾਂ ਵਾਲ਼ੇ।
              ਇਹ ਬਾਬਾ ਬਨਖੰਡੀ ਏ, ਔਹ ਬਾਬਾ ਚੌਖੰਡੀ ਏ।
              ਇਹ ਚਾਹ ਵਾਲ਼ੇ , ਇਹ ਛਾਹ ਵਾਲ਼ੇ।
              ਮਖਣੀ ਵਾਲ਼ੇ , ਯਖਣੀ ਵਾਲ਼ੇ, ਸਿਆੜ੍ਹਾਂ ਤੇ ਮਨਵਾੜ੍ਹਾਂ ਵਾਲ਼ੇ।
              ਆਹ ਸੰਤ ਹਨ ਊਨੇ ਵਾਲ਼ੇ, ਇੱਧਰ ਵੀ ਨੇ ਚੂਨੇ ਵਾਲ਼ੇ।
              ਇਹ ਸੰਤ ਨੇ ਕੰਬਲ਼ੀ ਵਾਲ਼ੇ, ਦੂਜੇ ਸੰਤ ਨੇ ਸੰਗਲ਼ੀ ਵਾਲ਼ੇ,
              ਪੌਣਾ-ਹਾਰੀ, ਦੂਧਾ-ਧਾਰੀ, ਪਰੀਆਂ ਵਾਲ਼ੇ, ਜਰੀਆਂ ਵਾਲ਼ੇ।
              ਇਹ ਨੇ ਸੰਤ ਸਰਾਵਾਂ ਵਾਲ਼ੇ, ਐਹ ਵੀ ਨਾਲ਼ ਮਨਾਵਾਂ ਵਾਲ਼ੇ।
                  ਜੰਡਾਂ ਵਾਲ਼ੇ, ਝੰਡਾਂ ਵਾਲ਼ੇ, ਲੀਰਾਂ ਅਤੇ ਜੰਗੀਰਾਂ ਵਾਲ਼ੇ।
              ਪਰੀਆਂ ਵਾਲ਼ੇ ਜਰੀਆਂ ਵਾਲ਼ੇ, ਮੰਤਰਾਂ ਵਾਲ਼ੇ, ਜੰਤਰਾਂ ਵਾਲ਼ੇ।
              ਧੂਣੀਆਂ ਵਾਲ਼ੇ, ਖੂਹ੍ਹਣੀਆਂ ਵਾਲ਼ੇ, ਲਾਲਾਂ ਵਾਲ਼ੇ ਜਾਲ਼ਾਂ ਵਾਲ਼ੇ ।
              ਇਹ ਬਾਬੇ ਨੇ ਧਿਆਂਨੂੰ ਪੁਰੀਏ’, ਆਹ ਸੰਤ ਨੇ ਮਾਨੂੰ ਪੁਰੀਏ
              ਮੋਤੀਆਂ ਵਾਲ਼ੇ , ਜੋਤੀਆਂ ਵਾਲ਼ੇ, ਝੰਡੇ ਵਾਲ਼ੇ ਫੰਡੇ ਵਾਲ਼ੇ,
              ਝੋਟਿਆਂ ਵਾਲ਼ੇ, ਕਛੋਟਿਆਂ ਵਾਲ਼ੇ, ਰੋਡੇ ਵਾਲ਼ੇ , ਕੋਡੇ ਵਾਲ਼ੇ।
              ਅਖ੍ਹਾੜੇ ਵਾਲ਼ੇ, ਬੁਲਾਰੇ ਵਾਲ਼ੇ , ਘਾਗੋਂ ਅਤੇ ਸ਼ਿਕਾਗੋ ਵਾਲ਼ੇ।
              ਤੱਪੜੀ ਵਾਲ਼ੇ ਛੱਪੜੀ ਵਾਲ਼ੇ, ਕਹਾਰਾਂ ਵਾਲ਼ੇ ਪਹਾੜਾਂ ਵਾਲ਼ੇ ।
              ਹਰਖੋਵਾਲ਼ੀਏ ਸੁਰਖੋਵਾਲ਼ੀਏ, ਮਾਲਾ ਅਤੇ ਜਵਾਲਾ ਵਾਲ਼ੇ।
              ਕਿੰਗਰੀ ਵਾਲ਼ੇ ਸਿੰਗਰੀ ਵਾਲ਼ੇ, ਕਾਲਾਂ ਵਾਲ਼ੇ ਛਾਲਾਂ ਵਾਲ਼ੇ।
              ਸੰਤ ਸੁਣੇ ਸਨ ਰਾੜੇ ਵਾਲ਼ੇ, ਇਹ ਲਉ ਜੀ ਰਤਵਾੜੇ ਵਾਲ਼ੇ।
              ਢੱਕੀ ਵਾਲ਼ੇ, ਚੱਕੀ ਵਾਲ਼ੇ, ਮਿਆਣੀ ਤੇ ਲਲਿਆਣੀ ਵਾਲ਼ੇ।
              ਟਾਟਾਂ ਵਾਲ਼ੇ ਛਾਟਾਂ ਵਾਲ਼ੇ , ਫੂਕਾਂ ਵਾਲ਼ੇ ਰਾਖਾਂ ਵਾਲ਼ੇ।
              ਇੱਕ ਨੇ ਸੰਤ ਪਿਹੋਵੇ ਵਾਲ਼ੇ, ਦੂਜੇ ਸੰਤ ਜਠੇਰੇ ਵਾਲ਼ੇ।
              ਬਾਬੇ ਇਹ ਢੱਡਰੀਆਂ ਵਾਲ਼ੇ, ਨਾਲ਼ੇ ਹਨ ਗੱਡਰੀਆਂ ਵਾਲ਼ੇ।
              ਮੀਹਾਂ ਪੁਰੀਏ ਸੀਹਾਂ ਪੁਰੀਏ, ਇਹ ਬਾਬੇ ਨੇ ਮੀਆਂ ਪੁਰੀਏ।
              ਮਾਣਕ ਪੁਰੀਏ ਧਾਣਕ ਪੁਰੀਏ, ਇਹ ਨੇ ਸੰਤ ਅਮਾਨਤ ਪੁਰੀਏ।
              ਇਹ ਸੰਤ ਨੇ ਖੇੜੀ ਵਾਲ਼ੇ, ਦੂਜੇ ਸੰਤ ਸਹੇੜੀ ਵਾਲ਼ੇ ।
              ਦਾਦੂ ਵਾਲ਼ੀਏ ਭਾਗੂ ਵਾਲ਼ੀਏ, ਜਾਦੂ ਅਤੇ ਸ਼ਰਾਧੂ ਵਾਲ਼ੀਏ।
              ਆਹ ਬਾਬੇ ਨੇ ਟਿੱਬੀ ਵਾਲ਼ੇ, ਇੱਧਰ ਹਨ ਜੀ ਸਿੱਧੀ ਵਾਲ਼ੇ।
              ਇਹ ਸੰਤ ਹਨ ਬੱਲਾਂ ਵਾਲ਼ੇ, ਇਹ ਬਾਬੇ ਨੇ ਟੱਲਾਂ ਵਾਲ਼ੇ।
              ਇੱਕ ਸੰਤ ਨੇ ਭੈਣੀ ਵਾਲ਼ੇ, ਦੂਜੇ ਹਨ ਤ੍ਰਿਬੈਣੀ ਵਾਲ਼ੇ।
              ਇਹ ਨੇ ਮਿੱਠੇ ਟਿਵਾਣੇ ਵਾਲ਼ੇ, ਐਧਰ ਨੇ ਸਲਵਾਣੇ ਵਾਲ਼ੇ।
              ਖੰਭਾਂ ਵਾਲ਼ੇ ਰੰਗਾਂ ਵਾਲ਼ੇ, ਭੰਗਾਂ ਅਤੇ ਮੁਜੰਗਾਂ ਵਾਲ਼ੇ।
              ਚਾਹਲਾਂ ਵਾਲ਼ੇ ਮਾਹਲਾਂ ਵਾਲ਼ੇ, ਭੋਡੇ ਅਤੇ ਜਟਾਵਾਂ ਵਾਲ਼ੇ।
              ਇਹ ਨੇ ਸੰਤ ਮੰਢਾਲ਼ੀ ਵਾਲ਼ੇ, ਐਧਰ ਸੰਤ ਹੰਸਾਲ਼ੀ ਵਾਲ਼ੇ।
              ਆਹ ਨੇ ਸੰਤ ਮੁਰਾਲ਼ੇ ਵਾਲ਼ੇ, ਇਹ ਬਾਬੇ ਨੇ ਫਰਾਲ਼ੇ ਵਾਲ਼ੇ।
              ਇੱਕ ਸੰਤ ਨੇ ਖੇੜੇ ਵਾਲ਼ੇ , ਦੂਜੇ ਸੰਤ ਜਗੇੜੇ ਵਾਲ਼ੇ ।
              ਐਹ ਨੇ ਸੰਤ ਮਰੂਲ਼ੇ ਵਾਲ਼ੇ, ਇਹ ਨੇ ਸੰਤ ਦਸੂਹੇ ਵਾਲ਼ੇ ।
              ਐਹ ਨੇ ਸੰਤ ਚਹੇੜੂ ਵਾਲ਼ੇ, ਇਹ ਬਾਬਾ ਜੀ ਹਨ ਬੜੂ ਵਾਲ਼ੇ।
              ਆਹ ਬਾਬ ਜੀ ਗੰਢਵਾਂ ਵਾਲ਼ੇ, ਇਹ ਨੇ ਸੰਤ ਸੰਧਵਾਂ ਵਾਲ਼ੇ।
              ਇਹ ਬਾਬਾ ਜੀ ਈਸਰ ਪੁਰੀਏ, ਐਹ ਨੇ ਸੰਤ ਤਪੀਸਰ ਪੁਰੀਏ।
              ਬਾਬਾ ਜੀ ਏਹ ਰੇਰੂ ਵਾਲ਼ੇ, ਹੋਰ ਲਉ ਜੀ ਫੇਰੂ ਵਾਲ਼ੇ।
              ਇਹ ਸੰਤ ਜੀ ਦੇਹਰੇ ਵਾਲ਼ੇ, ਆਹ ਸੰਤ ਹਨ ਸੇਹਰੇ ਵਾਲ਼ੇ।
              ਐਹ ਬਾਬੇ ਪਠਲਾਵੇ ਵਾਲ਼ੇ, ਆਹ ਨੇ ਸੰਤ ਰੰਧਾਵੇ ਵਾਲ਼ੇ।
              ਬਾਬਾ ਜੀ ਸਤਲਾਣੀ ਵਾਲ਼ੇ , ਇਹ ਨੇ ਸੰਤ ਘੁਡਾਣੀ ਵਾਲ਼ੇ।
              ਇਹ ਬਾਬੇ ਤਰਮਾਲੇ ਵਾਲ਼ੇ, ਇਹ ਬੈਠੇ ਪਟਿਆਲ਼ੇ ਵਾਲ਼ੇ।
              ਐਹ ਸੰਤ ਨੇ ਦੋਧੜੇ ਵਾਲ਼ੇ, ਇਹ ਨੇ ਜੀਵਨ-ਜੋਗੜੇ ਵਾਲ਼ੇ।
              ਇੱਕ ਹਨ ਸੰਤ ਡੁਮੇਲੀ ਵਾਲ਼ੇ, ਦੂਜੇ ਸੰਤ ਡਰੋਲੀ ਵਾਲ਼ੇ।
              ਭੀਖੋ ਵਾਲ਼ੀਏ ਮੇਘੋ ਵਾਲ਼ੀਏ, ਟਾਂਡੇ ਵਾਲ਼ੇ ਝਾਂਡੇ ਵਾਲ਼ੇ।
              ਗੁੜਿਆਂ ਵਾਲ਼ੇ ਘੋੜਿਆਂ ਵਾਲ਼ੇ, ਠੱਕਰ ਵਾਲ਼ੇ, ਸ਼ੱਕਰ ਵਾਲ਼ੇ।
              ਨੰਗਲ਼ਾਂ ਵਾਲ਼ੇ ਸੰਗਲ਼ਾਂ ਵਾਲ਼ੇ, ਠੇਰੀ ਵਾਲ਼ੇ ਬੇਰੀ ਵਾਲ਼ੇ।
              ਅਲ਼ਾਚੌਰੀਏ-ਬਲ਼ਾਚੌਰੀਏ, ਨੰਦਾ ਚੌਰੀਏ-ਗੁਣਾਚੌਰੀਏ।
              ਇਹ ਬਾਬਾ ਉਦਾਸੀ, ਆਹ ਬਾਬਾ ਪ੍ਰਵਾਸੀ  ਏ।
              ਆਹ ਸੰਤ ਨੇ ਲੂਲੋਂ ਵਾਲ਼ੇ, ਇਹ ਬਾਬੇ ਨੇ ਦੂਲੋਂ ਵਾਲ਼ੇ।
              ਫੂਕਾਂ ਵਾਲ਼ੇ ਰਾਖਾਂ ਵਾਲ਼ੇ, ਧਾਗੇ ਕਰਦੇ ਜਾਗੇ ਕਰਦੇ।
              ਇੱਕ ਬਾਬੇ ਨਿਰੰਕਾਰੀਨੇ, ਪਰ ਅਸਲੋਂ ਉਹ ਨਰਕਧਾਰੀ ਨੇ।
              ਭੂਰੀ ਵਾਲ਼ੇ ਸਲੂਰੀ ਵਾਲ਼ੇ, ਪੌਣਾ ਹਾਰੀਏ ਨੀਲ ਧਾਰੀਏ।
              ਇਹ ਬਾਬੇ ਨੇ ਪਰਮ-ਹੰਸੀਏ, ਆਹ ਨੇ ਸੰਤ ਗੁਲਾਬ-ਦਾਸੀਏ।
              ਐਹ ਸੰਤ ਨੇ ਲੰਗਰਾਂ ਵਾਲ਼ੇ, ਇਹ ਸੰਤ ਹਨ ਕੰਦਰਾਂ ਵਾਲ਼ੇ।
              ਇਹ ਨੇ ਸੰਤ ਨਗਾਹੇ ਵਾਲ਼ੇ, ਐਹ ਬਾਬੇ ਦੋਰਾਹੇ ਵਾਲ਼ੇ।
              ਖੂੰਡੀ ਅਤੇ ਬੜੂੰਦੀ ਵਾਲ਼ੇ, ਪਾਲੇ ਵਾਲ਼ੀਏ ਮਾਲੇ ਵਾਲ਼ੀਏ।
              ਕੋਈ ਸੰਤ ਕ੍ਰਿਸ਼ਨ ਭਗਤ ਹੈ, ਕੋਈ ਸੰਤ ਰਾਮ-ਭਗਤ ਹੈ।
              ਇੱਕ ਬਾਬੇ ਹੱਥ ਹੌਲ਼ਾਕਰਦੇ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.