ਕਵਿਤਾਵਾਂ
ਗੁਰੂ ਨਾਨਕ ਜੋਤੀ , ਜੋਤਿ ਨਹੀਂ ਸਮਾਯੀ
Page Visitors: 2614
ਗੁਰੂ ਨਾਨਕ ਜੋਤੀ , ਜੋਤਿ ਨਹੀਂ ਸਮਾਯੀ .................................................... .
ਸੱਚ ਗਿਆਨ ਦੀ ਜੋਤਿ ਰੂਪ ਵਿੱਚ, ਚਾਨਣ ਧਰਤੀ ਆਇਆ।
ਦਸ ਦੀਪਾਂ ਦੇ ਵਿੱਚੋਂ ਲੰਘਕੇ, ਗ੍ਰੰਥ ਮੁਕਾਮ ਬਣਾਇਆ।
ਨਨਕਾਣੇ ਜੋ ਜੋਤਿ ਜਗੀ ਸੀ, ਜੁੱਗਾਂ ਜੁੱਗਾਂ ਤੱਕ ਜਗਣੀ।
ਕਿੱਦਾਂ ਕਹੀਏ ਗੁਰੂ ਨਾਨਕ ਨੂੰ, ਜੋਤੀ ਜੋਤਿ ਸਮਾਇਆ।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)