ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
Poem: Republic Day Poem: Republic Day
Poem: Republic Day Poem: Republic Day
Page Visitors: 1954

Poem: Republic Day

  Poem: Republic Day

 

ਗਣਤੰਤਰ ਦਿਵਸ

image.png

http://www.sikhvicharmanch.com/Punjabi/Poem-gantantar%20divas.htm

 

 ਯਾਦ ਆਇਆ ਹਮੇਸ਼ਾ ਦੀ ਤਰ੍ਹਾਂ
ਗਣਤੰਤਰ ਦਿਵਸ ਮੈਨੂੰ
ਇਸ ਲਈ ਨਹੀਂ ਕਿ ਸੰਵਿਧਾਨ!
ਲਾਗੂ ਹੋਇਆ ਸੀ, ਇਸ ਦਿਨ
ਉਹ ਤਾਂ ਲਾਗੂ ਹੋਇਆ ਹੀ ਨਹੀਂ   

 

 

ਫਿਰ ਕੀ ਹੋਇਆ?
ਬਤੌਰ ਭਾਰਤੀ ਹਵਾਈ ਸੈਨਿਕ
ਇੱਕ ਨਿਆਰੇ ਗੱਭਰੂ ਸਿੱਖ ਵਜੋਂ
ਚਾਲੀ ਸਾਲ ਪਹਿਲਾਂ ਹਿੱਸਾ ਲਿਆ ਸੀ
ਗਣਤੰਤਰ ਪਰੇਡ ਰਾਜਧਾਨੀ 
 ਬਤੌਰ ਚਾਨਣਮੁਨਾਰਾ ਹਵਾਈ ਟੁਕੜੀ  
ਦਾ ਬਣਿਆ ਸੀ ਮਾਰਕਰ 

 

ਫਿਰ ਕੀ ਹੋਇਆ?
ਆਸਮਾਨੀ ਬਿਜਲੀ ਵਰਗੀ ਸੀ ਤੇਜੀ,
ਅਗਲੇ ਸਾਲ ਹੀ
1971 
ਦੀ ਲੜਾਈ ਦਾ ਬਿਗਲ ਸੀ ਗਿਆ ਵੱਜ
ਦਿੱਲੀ ਸਟੇਸ਼ਨ ਤੇ ਪਹੁੰਚਦਿਆਂ ਹੀ
ਬੁੱਢੀ ਬੇਬੇ ਮੱਥਾ ਲੱਗੀ ਚੁੰਮਣ ਵਾਰ-ਵਾਰ
ਪੁੱਤ ਬਲਿਹਾਰੇ ਜਾਵਾਂ
ਪੁੱਤ ਜੇ ਹੁੰਦਾ ਮੈਂ ਵੀ ਦਿੰਦੀ ਵਾਰ 

 

ਫਿਰ ਕੀ ਹੋਇਆ?
ਭੁੱਬੀਂ ਰੋਣ ਡਹਿ ਪਈ ਕਹਿੰਦੀ
ਦਰਸ਼ਨ ਕਰਨ ਆਈ ਹਾਂ
 
 ਕਈਆਂ ਨੇ ਦੇਣੀਆਂ ਹਨ ਜਾਨਾਂ ਵਾਰ
 ਪੁੱਤ ਜੇ ਹੁੰਦਾ ਮੈਂ ਵੀ ਦਿੰਦੀ ਵਾਰ
ਭੁੱਬੀਂ ਰੋਦੀਂ ਕਹਿੰਦੀ ਰਹੀ
ਦਰਸ਼ਨ ਕਰਨ ਆਈ ਹਾਂ
  ਕਈਆਂ ਨੇ ਦੇਣੀਆਂ ਹਨ ਜਾਨਾਂ ਵਾਰ
ਪੁੱਤ ਜੇ ਹੁੰਦਾ ਮੈਂ ਵੀ ਦਿੰਦੀ ਵਾਰ 

 

ਫਿਰ ਕੀ ਹੋਇਆ?
ਭੁੱਬੀ ਰੋਂਦੀਂ ਕਹਿੰਦੀ ਰਹੀ
ਮੈਂ ਬਦਕਿਸਮਤ! ਮੈਂ ਬਦਕਿਸਮਤ!
ਤੁਹਾਡੇ ਦਰਸ਼ਨ ਕਰਕੇ
ਕਿਸਮਤ ਲਈ ਹੈ ਸੁਧਾਰ
ਬੇਬੇ ਦਾ ਜਜ਼ਬਾ ਦੇਖ ਕੇ
ਦਿਲ ਹੋਰ ਕਾਹਲਾ ਸੀ ਪੈ ਗਿਆ
ਕਦੋਂ ਉੱਡ ਜਾਵਾਂ ਕਰ ਬਾਰਡਰ ਪਾਰ
ਦੁਸ਼ਮਨ ਨੂੰ ਦੇਵਾਂ ਮਾਰ 

 

 

ਫਿਰ ਕੀ ਹੋਇਆ?
ਸੇਵਾ ਦਾ ਅੰਤ ਨਹੀਂ ਸੀ
ਲੋਕੀ ਸੇਵਾ ਲਈ ਆਏ ਬੇਸ਼ੁਮਾਰ
ਫੌਜੀਆਂ ਨੂੰ ਹੱਥੀਂ ਚੱੁਕੀ ਜਾਣ
ਇਉਂ ਲਗਦਾ ਸੀ!
ਜਿਵੇਂ ਸਾਰਾ ਦੇਸ ਤਿਆਰ
ਸੇਵਾ ਦਾ ਅੰਤ ਨਹੀਂ ਸੀ
ਲੋਕੀ ਸੇਵਾ ਲਈ ਆਏ ਬੇਸ਼ੁਮਾਰ  

 

 

ਫਿਰ ਕੀ ਹੋਇਆ?
ਵਲੰਟੀਅਰ ਮੰਗ ਲਏ
ਕੌਣ ਕੌਣ ਆਪਣੀਆਂ ਫੌਜਾਂ ਤੋਂ ਵੀ
ਅੱਗੇ ਜਾ ਕੇ ਦਿਓਗਾ ਜਾਨ ਵਾਰ
ਇਹ ਰਿਕਾਰਡ ਬੋਲਦਾ ਹੈ
 ਕਿਵੇਂ ਇਹ ਨਿਆਰਾ ਸਿੱਖ ਗੱਭਰੂ!
ਟ੍ਰੇਨਿੰਗ  ਕੀਤਾ ਸੀ ਤਿਆਰ  

 

ਫਿਰ ਕੀ ਹੋਇਆ?
ਸ਼ਕਤੀਆਂ ਨੇ ਲੜਾਈ ਦਿੱਤੀ ਬੰਦ ਕਰਵਾ
ਜੋਸ਼ ਵਿੱਚੇ ਹੀ ਰਹਿ ਗਿਆ
ਮਰਨ ਵਾਲੇ ਮਰ ਗਏ
ਸੌਦੇਬਾਜ਼ਾਂ ਨੇ ਮੁਲਕ ਲਿਆ ਸੰਭਾਲ!
ਹੁਣ ਦੇਖਦਾ ਨਹੀਂ  ਜਾਂ ਦੇਖਣਾ ਬਾਕੀ ਕੀ ਰਹਿ ਗਿਆ?
ਫਿਰ ਕੀ ਹੋਇਆ ਜਾਂ ਕੀ ਹੋਵੇਗਾ?
ਜੋਸ਼ ਵਿੱਚੇ ਹੀ ਰਹਿ ਗਿਆ
ਮਰਨ ਵਾਲੇ ਮਰ ਗਏ
ਸੌਦੇਬਾਜ਼ਾਂ ਨੇ ਮੁਲਕ ਲਿਆ ਸੰਭਾਲ! 

 

ਬਲਬੀਰ ਸਿੰਘ ਸੂਚ-ਸਿੱਖ ਵਿਚਾਰ ਮੰਚ

26 ਜਨਵਰੀ 2010

http://www.sikhvicharmanch.com/Punjabi/Poem-gantantar%20divas.htm 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.