ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਨਮੋ ਨਮੋ - ਸਾੜ੍ਹ ਸਤੀ !
ਨਮੋ ਨਮੋ - ਸਾੜ੍ਹ ਸਤੀ !
Page Visitors: 2654

 

       ਨਮੋ  ਨਮੋ - ਸਾੜ੍ਹ  ਸਤੀ !
ਸੈਕੂਲਰ ਸੋਚ ਦੀਆਂ ਜੜ੍ਹਾਂ ਵਿੱਚ ਤੇਲ ਦੇ ਕੇ
   
ਜੁੰਡਲੀ ਬਣਾ ਲਈ ਇਨ੍ਹਾਂ ਆਪਣੇ ਹੀ ਘਰ ਦੀ
ਏਕਾ ਇਤਫ਼ਾਕ ਭਾਈ-ਚਾਰਿਆਂ ਦਾ ਛਿੱਕੇ ਟੰਗ
   
ਫਾਸ਼ੀ ਵਾਦੀ ਨੀਤੀ ਰਹਿੰਦੀ ਅੱਖਾਂ ਵਿੱਚ ਤਰਦੀ
ਵੋਟ-ਬੈਂਕ ਵਾਸਤੇ ਜੋ ਪਾਟੋ-ਧਾੜੀ ਪਾਈ ਜਾਂਦੇ
   
ਖੂਨ ਪੀਣਿਆਂ ਦੀ ਕਦੇ ਆਤਮਾ ਨਾ ਡਰਦੀ
ਘੱਟ-ਗਿਣਤੀ ਦੀ ਸੰਘੀ ਨੱਪਣੇ ਦੇ ਮਾਹਰ ਪੂਰੇ
   
ਧੱਕੇ ਸ਼ਾਹੀ ਕਰਕੇ ਮਚਾਉਂਦੇ 'ਨ੍ਹੇਰ ਗਰਦੀ
ਹੋਣਗੇ ਹਾਲਾਤ ਕੀ ਜੇ ਇਨ੍ਹਾਂ ਹੱਥ ਸੱਤਾ ਆਈ
   
ਸੋਚ ਸੋਚ ਬੁੱਲ੍ਹਾਂ ਉਤੇ ਆਈ ਜਾਵੇ ਜ਼ਰਦੀ
ਰਿਹੋ ਹੁਸ਼ਿਆਰ ! ਦੇਸ਼ ਵਾਸੀਉ ਖ਼ਬਰਦਾਰ !!
   
ਚੜ੍ਹੀ ਆਉਂਦੀ ਸਾੜ੍ਹ-ਸਤੀ 'ਨਮੋ ਨਮੋ' ਕਰਦੀ !!!
          
ਤਰਲੋਚਨ ਸਿੰਘ 'ਦੁਪਾਲਪੁਰ'
             001-408-915-1268 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.