ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
* - = ਵੰਗਾਰ ਬਣਜੋ!! = - *
* - = ਵੰਗਾਰ ਬਣਜੋ!! = - *
Page Visitors: 2610

* - = ਵੰਗਾਰ  ਬਣਜੋ!! = - *
ਬਾਗੀਓ ਵੇ ਬਾਗੀਆਂ ਦੇ ਯਾਰ ਬਣਜੋ
।।
ਇੱਕੋ ਰਾਹੇ ਜਾਂਦੇ ਦਿਲਦਾਰ ਬਣਜੋ
।।
ਹਉਮੇ ਅਤੇ ਨਫਰਤਾਂ ਦੇ ਨਾਲ ਭਰੀ ਜੋ,
ਸਥਾਪਤੀ ਦੇ ਲਈ ਕੋਈ ਵੰਗਾਰ ਬਣਜੋ
।।
ਦਿਲਾਂ ਵਿੱਚੋਂ ਮਜਹਬੀ ਤਰੇੜਾਂ ਕੱਢਕੇ,
ਧਰਮ ਨੂੰ ਧਾਰ ਇਕਸਾਰ ਬਣਜੋ
।।
ਪੁਜਾਰੀਆਂ ਤੇ ਨੀਤਕਾਂ ਦੇ ਵੱਲੋਂ ਛੇਕੇ ਗਏ,
ਸਾਰੇ ਇੰਕਲਾਬੀਆਂ ਦੀ ਠਾਹਰ ਬਣਜੋ
।।
ਕਰਮਕਾਂਢ, ਅੰਧ-ਵਿਸ਼ਵਾਸ ਬਚੇ ਨਾਂ,
ਐਸਾ ਉਹਦੀ ਧੌਣ ਉੱਤੇ ਭਾਰ ਬਣਜੋ
।।
ਲੁੱਟ-ਖਾਣੇ ਵਿਹਲੜਾਂ ਨੂੰ ਰੱਖੋ ਭੰਡਕੇ,
ਕਿਰਤੀ ਦਾ ਸਦਾ ਸਤਿਕਾਰ ਬਣਜੋ
।।
ਹੱਕ, ਸੱਚ ,ਇਨਸਾਫ ਲਈ ਜੋ ਲੜੇ,
ਨਵੇਂ ਸਮੇਂ ਵਾਲਾ ਹਥਿਆਰ ਬਣਜੋ
।।
ਅੱਖਾਂ ਮੀਚ ਵਿਸ਼ਵਾਸ ਹੋਵੇ ਜੱਗ ਨੂੰ,
ਸੱਚੋ-ਸੱਚਾ ਐਸਾ ਕਿਰਦਾਰ ਬਣਜੋ
।।
ਗੁਰਬਾਣੀ ਪੜ੍ਹ, ਸੁਣ ਅਤੇ ਧਾਰਕੇ,
ਗੁਰੂ ਦਾ ਸੁਝਾਇਆ ਸਰਦਾਰ ਬਣਜੋ
।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.