ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਆਸ਼ਕ ਅਣਖ ਵਾਲੇ ਸੱਚ ਨਾਲ ਖੜਦੇ ਨੇ ,
ਆਸ਼ਕ ਅਣਖ ਵਾਲੇ ਸੱਚ ਨਾਲ ਖੜਦੇ ਨੇ ,
Page Visitors: 2598

 ਆਸ਼ਕ ਅਣਖ ਵਾਲੇ ਸੱਚ ਨਾਲ ਖੜਦੇ ਨੇ ,

ਮਨੁੱਖੀ-ਅਧਿਕਾਰ
ਪੰਚ-ਪ੍ਰਧਾਨੀ ਪ੍ਰਣਾਲੀ ਨੂੰ ਤਿਲਾਂਜਲੀ ਦੇ ,

                                    ਰਾਜ-ਸਤਾ ਸਾਂਭਣੀ ਤਾਂ ਚਾਲ ਹੈ ਮਕਾਰਾਂ ਦੀ  

ਨੀਤੀ ਨਾਲ ਨਲੂਏ ਨੂੰ ਜਿੱਥੋਂ-ਜਿੱਥੋਂ ਦੂਰ ਕਰੇ ,

                                    ਤੂਤੀ ਉਥੇ ਬੋਲਣੀ ਹੈ ਡੋਗਰੇ ਗਦਾਰਾਂ ਦੀ 

ਹੱਕ ਜਿਸ ਦੇਸ਼ ਵਿੱਚ ਮੰਗਣਾ ਗੁਨਾਹ ਹੋਵੇ ,

                                   ਟੁੱਟੇ ਬੂਥੀ ਇਹੋ ਜਿਹੀਆਂ ਲੋਕ-ਸਰਕਾਰਾਂ ਦੀ 

ਹੀਲੇ ਤੇ ਵਸੀਲੇ ਜਦੋਂ ਸਾਰੇ ਫੇਲ ਹੋਂਵਦੇ ਨੇ ,

                                  ਵਰਤੋਂ ਹੈ ਜਾਇਜ ਉੱਥੇ  ਨੀਤੀ-ਹਥਿਆਰਾਂ ਦੀ 

ਇੱਕ ਪਿੱਛੋਂ ਇੱਕ ਉੱਠ ਲੱਗੀਏ ਕਤਾਰ ਵਿੱਚ ,

                                           ਹੋਵੇ ਕੁਰਬਾਨੀ ਜਦੋਂ ਕੌਮੀ ਸਰੋਕਾਰਾਂ ਦੀ 

ਜੇਲਾਂ ਵਿੱਚ ਡੱਕੇ ਹੋਏ ਬੇਕਸੂਰ ਬੰਦਿਆਂ ਦੀ ,

                                  ਸਜਾ ਪੂਰੀ ਹੋਣ ਤੇ ਵੀ ਕੌਮ ਦੇ ਦੁਲਾਰਾਂ ਦੀ 

ਨਾਂ ਡਰ ਦਿੰਦੇ ਅਤੇ ਨਾਂ ਹੀ ਡਰ ਸਹਿੰਦੇ ਜਿਹੜੇ ,

                                 ਇੱਜਤਾਂ ਨਾਲ ਜੀਣ ਵਾਲੇ ਯੋਧੇ ਬਲਕਾਰਾਂ ਦੀ  

ਆਸ਼ਕ ਅਣਖ ਵਾਲੇ ਸੱਚ ਨਾਲ ਖੜਦੇ ਨੇ ,

                                 ਗੱਲ ਜਦੋਂ ਚੱਲਦੀ ਮਨੁੱਖੀ ਅਧਿਕਾਰਾਂ ਦੀ 

ਡਾ ਗੁਰਮੀਤ ਸਿੰਘ ਬਰਸਾਲ
(ਕੈਲੈਫੋਰਨੀਆਂ) gsbarsal@gmail.com

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.