- = ਬੇਬੀ-ਡੇ = -
ਕੱਲ ਵਲੇਹੋ (ਕੈਲੇਫੋਰਨੀਆਂ) ਵਿੱਚ ਇੰਟਰਨੈਸ਼ਨਲ ਸਿੱਖ ਸੱਭਿਆਰ ਸੋਸਾਇਟੀ ਵਲੋਂ ਮੁੰਡੇ-ਕੁੜੀ
ਵਿੱਚ ਵਿਤਕਰੇ ਵਾਲੀ ਲੋਹੜੀ ਨੂੰ ਤਿਲਾਂਜਲੀ ਦੇਕੇ ਪੁੱਤ-ਧੀ ਵਿਚਲੇ ਫਰਕਾਂ ਨੂੰ ਮਿਟਾਉਣ ਦੀ
ਜਾਗ੍ਰਿਤੀ ਲਿਆਉਣ ਦੀ ਚਾਹ ਨਾਲ ਇਕ ਸਾਂਝਾ ਬੇਬੀ-ਡੇ ਆਯੋਜਿਤ ਕੀਤਾ ਗਿਆ।ਇਸ ਸਮਾਗਮ ਦੌਰਾਨ
ਦਾਸ ਵਲੋਂ ਲਿਖੀ ਤੇ ਪੜੀ ਇਕ ਛੋਟੀ ਜਿਹੀ ਕਵਿਤਾ!!!!
,,,,,,,,,,,,,,,,,,,,,,,,,,,,,,,,,,,,
ਮੌਸਮ ਦੇ ਤਿਓਹਾਰਾਂ ਆੜੀਂ,ਮਜ਼ਹਬੀ ਨਾਂ ਬਣ ਜਾਈਏ।
ਵਿਪਰ ਦੀਆਂ ਚਾਲਾਂ ਤੋਂ ਬਚੀਏ,ਨਾਲੇ ਜੱਗ ਬਚਾਈਏ।।
ਨਾਂ ਮੰਨੂ ਦੇ ਆਖੇ ਲਗਕੇ,ਲੜਕੀ ਨੂੰ ਛੁਟਿਆਈਏ।
ਔਰਤ ਨੂੰ ਧਿਰਕਾਰਨ ਵਾਲਾ,ਨਾਂ ਕੋਈ ਦਿਵਸ ਮਨਾਈਏ।।
ਨਾਂ ਲੋਹੜੀ, ਨਾਂ ਰੱਖੜੀ, ਨਾਂਹੀ,ਕਰਵਾ ਚੌਥ ਰਖਾਈਏ।
ਨਾਂ ਹੀ ਜੱਗ ਦੀ ਜਨਣੀ ਕੋਲੋਂ,ਮਰਦਾਂ ਨੂੰ ਵਡਿਆਈਏ।।
ਨਾਂ ਅਗਨੀ ਦੀ ਪੂਜਾ ਕਰੀਏ,ਨਾਂ ਹੀ ਹਵਨ ਕਰਾਈਏ।
ਨਾਂ ਹੀ ਅੱਗ ਤੇ ਭੋਜਨ ਸੁੱਟਕੇ,ਅਗਨੀ-ਦੇਵ ਰਿਝਾਈਏ।।
ਨਵਾਂ ਜੀਵ ਜਦ ਜੱਗ ਤੇ ਆਉਂਦਾ,ਰਲ਼-ਮਿਲ਼ ਖੁਸ਼ੀ ਮਨਾਈਏ।
ਕੁੜੀ-ਮੁੰਡੇ ਵਿੱਚ ਭੇਦ ਮੁਕਾਕੇ,ਬੇਬੀ-ਡੇ ਅਪਣਾਈਏ।।
ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)