ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
- =ਆਮ ਆਦਮੀ!!= -
- =ਆਮ ਆਦਮੀ!!= -
Page Visitors: 2561

- =ਆਮ ਆਦਮੀ!!= -

ਇੱਜਤ ਦੀ ਰੋਟੀ, ਕੱਪੜਾ ਤੇ ਛੱਤ ਮਿਲ ਜਾਵੇ,  
                              ਇਸੇ ਸੋਚ, ਸੋਚਾਂ ਵਿੱਚ, ਪਾਇਆ ਆਮ ਆਦਮੀ ।
ਭਾਵੇਂ ਗੋਰੇ, ਭੂਰਿਆਂ ਜਾਂ ਕਾਲਿਆਂ ਦਾ ਰਾਜ ਹੋਵੇ,
                               ਸਦਾ ਦੁਖੀ ਕੀਤਾ ਤੇ, ਰੁਆਇਆ ਆਮ ਆਦਮੀ ।
ਦੇਸ਼ ਕੌਮ ਖਤਰੇ 'ਚ, ਕਹਿਣ ਵਾਲਾ ਹੋਰ ਹੁੰਦਾ,  
                                 ਦੰਗਿਆਂ ਦੇ ਵਿੱਚ, ਮਰਵਾਇਆ ਆਮ ਆਦਮੀ ।
ਮਜ਼ਹਬਾਂ ਤੇ ਜਾਤਾਂ ਵਾਲੇ, ਟੁਕੜੇ ਅਨੇਕ ਕਰ,  
                               ਆਪੋ ਵਿੱਚ ਜਾਂਦਾ ਹੈ, ਲੜਾਇਆ ਆਮ ਆਦਮੀ ।
ਥੋੜੇ ਹੋਣ ਤੇ ਵੀ ਕਾਬੂ, ਬਾਹਲ਼ਿਆਂ ਨੂੰ ਰੱਖੀ ਜਾਂਦੇ,
                                   ਨੀਤਕਾਂ ਨੇ ਭੇਡੂ ਹੈ, ਬਣਾਇਆ ਆਮ ਆਦਮੀ ।
ਹੱਕ, ਸੱਚ, ਇਨਸਾਫ਼, ਬਾਰੇ ਸੋਚ ਸਕਦਾ ਨਾ,
                                  ਨਸ਼ਿਆਂ ਦੇ ਨਾਲ ਹੈ, ਸੁਲਾਇਆ ਆਮ ਆਦਮੀ ।
ਜਾਲ਼ ਲਾਕੇ ਪਾਏ ਦਾਣੇ, ਹਰ ਵਾਰ ਚੁਗੀ ਜਾਂਦਾ,  
                                  ਗਰਜਾਂ ਦਾ ਪਿਆ ਹੈ, ਸਤਾਇਆ ਆਮ ਆਦਮੀ ।
ਵੱਡੇ ਵੱਡੇ ਖੱਬੀ ਖਾਨ, ਪੈਰਾਂ ਵਿੱਚ ਰੁਲ਼ ਜਾਣੇ,  
                                   ਆਪਣੀ ਆਈ ਤੇ ਜਦੋਂ, ਆਇਆ ਆਮ ਆਦਮੀ ।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.