ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਅਸੀਂ ਮੰਗਦੇ ਖਾਲਿਸਤਾਨ ਹਾਂ, ਨਾਂ ਖਾਲਸੇ ਰਹਿਗੇ,
ਅਸੀਂ ਮੰਗਦੇ ਖਾਲਿਸਤਾਨ ਹਾਂ, ਨਾਂ ਖਾਲਸੇ ਰਹਿਗੇ,
Page Visitors: 2586

ਅਸੀਂ ਮੰਗਦੇ ਖਾਲਿਸਤਾਨ ਹਾਂ, ਨਾਂ ਖਾਲਸੇ ਰਹਿਗੇ,

ਕਿਹੜੇ ਰਸਤੇ ਤੂਰੇ ਸੀ
, ਕਿਹੜੇ ਰਾਹਾਂ ਪੈਗੇ
ਲੱਖਾਂ ਜਲ ਗਏ ਸ਼ਮਾ ਤੋਂ, ਕੌਮੀ ਪਰਵਾਨੇ,,
ਪਾ ਗਏ ਹੱਸ ਸ਼ਹਾਦਤਾਂ, ਜੋ ਸਿਦਕੀ ਦੀਵਾਨੇ
ਅਸੀਂ ਮੰਗਦੇ ਖਾਲਿਸਤਾਨ ਹਾਂ, ਨਾਂ ਖਾਲਸੇ ਰਹਿਗੇ

ਚਤਰ ਦੁਸ਼ਮਣਾ ਚਲ ਕੇ
, ਏ ਚਾਲ ਨਿਆਰੀ,,
 ਖੇਰੂ ਖੇਰੂ ਕਰ ਦਿੱਤੀ, ਕੌਮ ਅਣਖੀ ਸਾਰੀ
ਬਣਕੇ ਪਾਂਧੀ ਸਚ ਦੇ, ਗਲ ਝੂਠੀ ਕਹਿਗੇ,, 
ਅਸੀਂ ਮੰਗਦੇ ਖਾਲਿਸਤਾਨ ਹਾਂ, ਨਾਂ ਖਾਲਸੇ ਰਹਿਗੇ

ਅੰਦਰ ਮਾਰੋ ਝਾਤੀਆਂ
, ਛਡ ਝਗੜੇ ਝੇੜੇ,,
 ਕਈ ਲਾਕੇ ਲੇਬਲ ਖਾਲਸਾ, ਬਣਗੇ ਲੂਟੇਰੇ
ਪਰਖ ਕਰੀ ਨਾ ਤੁਸਾ ਨੇ, ਵਿੱਚ ਦੁਸ਼ਮਨ ਬਹਿਗੇ,
ਅਸੀਂ ਮੰਗਦੇ ਖਾਲਿਸਤਾਨ ਹਾਂ, ਨਾਂ ਖਾਲਸੇ ਰਹਿਗੇ

ਜੇਕਰ ਪਰਜਾ ਮਾਰਤੀ
, ਰਾਜ ਕਿਸ ਤੇ ਕਰਨਾ,, 
ਪਰਖ ਕਰੇ ਬਿਨਾ ਸਚ ਦੀ, ਨਾ ਥੋਡਾ ਸਰਨਾ
ਦੁਸ਼ਮਨ ਨੂੰ ਭੋਲਾ ਸਮਝ ਕੇ, ਸਚ ਜਾਣ ਕੇ ਰਹਿਗੇ,
ਅਸੀਂ ਮੰਗਦੇ ਖਾਲਿਸਤਾਨ ਹਾਂ, ਨਾਂ ਖਾਲਸੇ ਰਹਿਗੇ

ਅਸਲੀ ਦੁਸ਼ਮਨ ਕੌਣ ਹੈ
, ਨਾ ਤੁਸੀਂ ਵਿਚਾਰੀ
ਸਮਾਂ ਵਿਚਾਰੋ ਸੋਹਣਿਓ, ਹੈ ਕੌਮ ਤੇ ਭਾਰੀ
ਰੱਖੋ ਨੀਂਹ ਸਚ ਤੇ, ਪਾਪੀ ਮਹਿਲ ਢਹਿਗੇ, 
ਅਸੀਂ ਮੰਗਦੇ ਖਾਲਿਸਤਾਨ ਹਾਂ, ਨਾਂ ਖਾਲਸੇ ਰਹਿਗੇ

ਕਿਹੜੇ ਰਸਤੇ ਤੂਰੇ ਸੀ, ਕਿਹੜੇ ਰਾਹਾਂ ਪੈਗੇ,
ਅਸੀਂ ਮੰਗਦੇ ਖਾਲਿਸਤਾਨ ਹਾਂ, ਨਾਂ ਖਾਲਸੇ ਰਹਿਗੇ"

"
ਸ਼ਹੀਦ ਭਾਈ ਬਲਬੀਰ ਸਿੰਘ ਲੁਧਾਰ ਬੱਬਰ""

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.