ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਅਰਜ ਪੰਜਾਬੀਆਂ ਦੀ !
ਅਰਜ ਪੰਜਾਬੀਆਂ ਦੀ !
Page Visitors: 2537

             ਅਰਜ ਪੰਜਾਬੀਆਂ ਦੀ !

ਕਿਸੇ ਵੇਲੇ ਕਹਾਉਂਦੇ ਸੀ ‘ਅੰਨ-ਦਾਤੇ’

ਹੁਣ ਪੋਹ ਰਿਹਾ ‘ਆਟਾ ਤੇ ਦਾਲ਼’ ਸਾਨੂੰ।

               ਖੂਨ ਡ੍ਹੋਲਦੇ ਆਏ ਹਾਂ ਚਿਰਾਂ ਤੋਂ ਹੀ

             ਇਨਕਲਾਬ ਦੀ ਰਹੀ ਏ ਭਾਲ਼ ਸਾਨੂੰ।

ਸਾਡੀ ਅਣਖ ਸਿਆਣਪ ‘ਤੇ ਫੇਰ ਪੋਚਾ

ਫਾਹ ਲੈਂਦਾ ਏ ਸਿਆਸਤ ਦਾ ਜਾਲ਼ ਸਾਨੂੰ।

            ਸਿਰ ‘ਤੇ ਰੱਖ ਕੇ ਗੱਪਾਂ ਦੀ ਪੰਡ ਸਾਡੇ

               ਕੁਫਰ ਤੋਰਦਾ ਆਪਦੇ ਨਾਲ਼ ਸਾਨੂੰ।

ਚੰਦ ਦਿਨਾ ਦਾ ਦਿੱਲੀ ਵਿਚ ਦੇਖ ਜਲਵਾ !

ਗ਼ਫਲਤ-ਨੀਂਦ ‘ਚ ਆ ਗਿਆ ਖਿਆਲ ਸਾਨੂੰ।

               ਕਰੀਏ ਅਸੀਂ ਅਰਦਾਸ ਪੰਜਾਬ ਵਾਸੀ
              ਮਿਲ਼ੇ ਛੇਤੀ ਕੋਈ ‘ਕੇਜਰੀਵਾਲ’ਸਾਨੂੰ!!

 -ਤਰਲੋਚਨ ਸਿੰਘ ‘ਦੁਪਾਲ ਪੁਰ’

             81950-30537 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.