ਕਵਿਤਾਵਾਂ
ਨਾਗ ਨਾਲ਼ੇ ਨਮੋ ਨਮੋ ?
Page Visitors: 2597
ਨਾਗ ਨਾਲ਼ੇ ਨਮੋ ਨਮੋ ?
ਖਾਨਦਾਨੀ ਰਾਜ ਦੀ ਸਥਾਪਤੀ ਦੇ ਦੇਖ ਕਾਰੇ
ਲ਼ੋਕ ਰਾਜ ਉਤੋਂ ਵਿਸ਼ਵਾਸ਼ ਜਾਵੇ ਖੁਰਦਾ।
ਸੌੜੀਆਂ ਸਿਆਸਤਾਂ ਤੇ ਨੇਤਾ ਬਦਨੀਤਿਆਂ ਨੇ
ਰੱਖ’ਤਾ ਬਣਾ ਕੇ ਨਿਰਾ ਵੋਟਰਾਂ ਨੂੰ ਮੁਰਦਾ।
‘ਆਪ’ ਬਾਰੇ ਆਪ ਸੋਚੋ ਮਗਰੋਂ ਨੀ ਫਾਇਦਾ ਹੋਣਾ
ਮੂੰਹੋਂ ਮੂੰਹੀਂ ਕੀਤੀ ਜਾਂਦੀ ਫੋਕੀ ‘ਚੁਰ ਚੁਰ’ ਦਾ।
‘ਆਮ ਆਦਮੀ’ ਨੂੰ ਹੁਣ ਲਗਦੈ ਗਿਆਨ ਹੋਇਆ!
ਵਧੀਆ ਨਤੀਜਾ ਆਉਂਦੈ ਹੋਇਆਂ ‘ਇਕ ਸੁਰ’ ਦਾ!!
ਰੋਕਣਾ ਏਂ ਕਿੱਦਾਂ? ਹੁਣੇ ਸੋਚੋ ਦੇਸ਼ ਵਾਸੀਉ
ਜੀ ਆ ਰਿਹਾ ਜੋ ਦਿੱਲੀ ਵੱਲੇ ਹੌਲ਼ੀ ਹੌਲ਼ੀ ਤੁਰਦਾ।
ਮਾਰਦਾ ਫੁੰਕਾਰੇ ਜ਼ਹਿਰੀਲੇ ਸਦਾ ਭਾਸ਼ਣਾ ‘ਚ
ਨਮੋ ਨਮੋ ਕਰੇ ਉਂਜ ਨਾਗ,ਨਾਗ ਪੁਰ ਦਾ !!!
-ਤਰਲੋਚਨ ਸਿੰਘ ‘ਦੁਪਾਲ ਪੁਰ’
81950-30537