ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਸਿੱਖ ਅਤੇ ਹੋਲੀ !!
ਸਿੱਖ ਅਤੇ ਹੋਲੀ !!
Page Visitors: 2596

ਸਿੱਖ ਅਤੇ ਹੋਲੀ !!

,,,,,,,,,,,,,,,,,,,,,,,,,,

ਸਿੱਖ ਜਦੋਂ ਵੀ ਹੋਲੀ ਖੇਡਣ ਲੰਘਦੇ ਨੇ ।

ਗੁਰਮਤਿ ਭੁੱਲੇ ਲਗਦੇ ਬਿਪਰੀ ਰੰਗ ਦੇ ਨੇ ।

ਰੰਗੇ-ਗਿੱਦੜ ਬਣਕੇ ਹੁੱਭੇ ਫਿਰਦੇ ਨੇ,

ਅਨਮਤੀਆਂ ਦੀ ਖੰਘ 'ਚ ਸਦ ਹੀ ਖੰਘਦੇ ਨੇ ।

ਲੋਕਾਂ ਤੇ ਰੰਗ, ਪਾਣੀ, ਚਿੱਕੜ ਸੁੱਟਦੇ ਨੇ,

ਕਿੱਦਾਂ ਕਹੀਏ ਭਲਾ ਜਗਤ ਦਾ ਮੰਗਦੇ ਨੇ ।

ਗੁਰਬਾਣੀ ਦੇ ਨਾਲ ਜੋ ਮਨ ਨੂੰ ਰੰਗਣਾ ਸੀ,

ਝੂਠੇ ਰੰਗਾਂ ਨਾਲ ਹੀ ਤਨ ਨੂੰ ਰੰਗਦੇ ਨੇ ।

ਨਾਮ-ਰੰਗਤ ਦੀ ਅੱਜ-ਕਲ ਸੰਗਤ ਭੁੱਲ ਬੈਠੇ,

ਚਾੜ੍ਹ ਖੁਮਾਰੀ, ਬਣੇ ਪੁਜਾਰੀ ਭੰਗ ਦੇ ਨੇ ।

ਗੁਰਮਤਿ ਸਾਨੂੰ 'ਸਹਿਜ' 'ਟਿਕਾਓ' ਦੱਸਦੀ ਏ,

ਬਾਣੀ ਦੀ ਹਰ ਸੇਧ ਨੂੰ ਸਿੱਖ ਉਲੰਘਦੇ ਨੇ ।

ਮਿਥਿਹਾਸਾਂ ਨਾਲ ਜੁੜੀਆਂ ਬਾਤਾਂ ਮੰਨਦੇ ਨੇ,

ਇਤਿਹਾਸਾਂ ਨੂੰ ਸਦਾ ਹੀ ਛਿੱਕੇ ਟੰਗਦੇ ਨੇ ।

ਜਿਹਨਾਂ ਦਾ ਤਿਓਹਾਰ ਮੁਬਾਰਕ ਉਹਨਾਂ ਨੂੰ,

ਸਿੱਖ ਹੀ ਅੱਜ-ਕੱਲ ਸੱਚ ਕਹਿਣ ਤੋਂ ਸੰਗਦੇ ਨੇ ।

,,,,,,,,,,,,,,,,,,,,,,,,,,,,

ਡਾ ਗੁਰਮੀਤ ਸਿੰਘ "ਬਰਸਾਲ" ਕੈਲੇਫੋਰਨੀਆਂ


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.