ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਆਇਆਂ ਸੀ ਤਰਸ ਜਦ ਮਿੰਨਤਾਂ ਸੀ ਕਰਦਾ ਹੁਣ ਸਾਨੂੰ ਦੇਖੋ ਉਹ ਡਰਾਉਣ ਲੱਗ ਪਿਆ।
ਆਇਆਂ ਸੀ ਤਰਸ ਜਦ ਮਿੰਨਤਾਂ ਸੀ ਕਰਦਾ ਹੁਣ ਸਾਨੂੰ ਦੇਖੋ ਉਹ ਡਰਾਉਣ ਲੱਗ ਪਿਆ।
Page Visitors: 2604

ਆਇਆਂ ਸੀ ਤਰਸ ਜਦ ਮਿੰਨਤਾਂ ਸੀ ਕਰਦਾ ਹੁਣ ਸਾਨੂੰ ਦੇਖੋ ਉਹ ਡਰਾਉਣ ਲੱਗ ਪਿਆ

ਆਇਆਂ ਸੀ ਤਰਸ ਜਦ ਮਿੰਨਤਾਂ ਸੀ ਕਰਦਾ ਹੁਣ ਸਾਨੂੰ ਦੇਖੋ ਉਹ ਡਰਾਉਣ ਲੱਗ ਪਿਆ

ਕਲ ਜਿਹੜਾ ਸਾਡੇ ਮੂਹਰੇ ਹੱਥ ਬੰਨੀਂ ਖੜਾ ਸੀ  ਦੇਖੋ ਅੱਜ ਨੇਤਾ ਅਖਵਾਉਣ ਲੱਗ ਪਿਆ

ਲੋਕ ਸੇਵਾ ਜੋ ਮੰਗਦਾਂ ਸੀ ਆਮ ਲੋਕਾਂ ਤੋਂ ਦੇਖੋ ਕਿਵੇਂ ਅੱਜ ਹੁਕਮ ਚਲਾਉਂਦਾਂ ਹੈ

ਆਖੀਏ ਜੇ ਕਦੇ ਹੁਣ ਮਿਲਣੇ ਨੂੰ ਨਹੀਉਂ ਮਿਲਦਾ ਜਵਾਬ ਸਾਹਿਬ ਨਾਉਂਦਾਂ ਹੈ

ਪੱਗਾਂ ਜੋ ਵਟਾਉਣ ਦੇ ਸੀ ਦਮ ਭਰਦਾ ਹੁਣ ਤਾਂ ਉਹ ਅੱਖ ਵੀ ਚੁਰਾਉਣ ਲੱਗ ਪਿਆ

ਕਲ ਜਿਹੜਾ ਸਾਡੇ ਮੂਹਰੇ ਹੱਥ ਬੰਨੀਂ ਖੜਾ ਸੀ  ਦੇਖੋ ਅੱਜ ਨੇਤਾ ਅਖਵਾਉਣ ਲੱਗ ਪਿਆ

ਨੀਤੀ ਨੇਤਾ ਦੀ ਸਦਾ ਹੁੰਦੀ ਵਿੱਚ ਰਾਜ ਦੇ ਦੰਦ ਹੱਸਣ ਦੇ ਵਾਲੇ ਹੁੰਦੇ ਹੋਰ ਨੇ

ਫੱਟੇ ਰੱਖਦੇ ਨੇ ਲਾਕੇ ਸਦਾ ਸਦਾਚਾਰ ਦੇ ਪਰ ਮਨਾਂ ਦੇ ਹੁੰਦੇ ਕਾਲੇ ਚੋਰ ਨੇਂ

ਜਿੱਤ ਗਿਆ ਜਦੋਂ ਇੱਕ ਵਾਰ ਇਹ ਦੇਖੋ ਕਿਵੇਂ ਮੂੰਹ ਜਾ ਛੁਪਾਉਣ ਲੱਗ ਪਿਆ

ਕਲ ਜਿਹੜਾ ਸਾਡੇ ਮੂਹਰੇ ਹੱਥ ਬੰਨੀਂ ਖੜਾ ਸੀ  ਦੇਖੋ ਅੱਜ ਨੇਤਾ ਅਖਵਾਉਣ ਲੱਗ ਪਿਆ

ਕਰ ਦਿੱਤਾ ਜੋ ਜਿਤਾਕੇ ਯੋਗ ਕੰਮ ਕਰਵਾਉਣ ਦੇ ਆਕੜਾਂ ਦਾ ਹੋ ਗਿਆ ਭੰਡਾਰ ਜੀ

ਜਿਹੜਾ ਫਿਰਦਾ ਸੀ ਕੱਲ ਖਾਕ ਛਾਣਦਾਂ ਅੱਜ ਦੇਖੋ ਕਿਵੇਂ ਚੜਿਆ ਹੰਕਾਰ ਜੀ

ਜੋਰ ਦਿੱਤਾ ਜਿਹੜਾ ਲੋਕਾਂ ਨੇ ਅੱਜ ਉਹਨਾਂ ਦੇ ਹੀ ਉਪਰ ਚਲਾਉਣ ਲੱਗ ਪਿਆ

ਕਲ ਜਿਹੜਾ ਸਾਡੇ ਮੂਹਰੇ ਹੱਥ ਬੰਨੀਂ ਖੜਾ ਸੀ  ਦੇਖੋ ਅੱਜ ਨੇਤਾ ਅਖਵਾਉਣ ਲੱਗ ਪਿਆ

ਜਿਹੜਾ ਅੱਜ ਖੇਡਦਾ ਕਰੋੜਾਂ ਵਿੱਚ ਫਿਰਦਾ ਜਿਹੜਾ ਤਾਂ ਸਿਰੇ ਦਾ ਕੱਲ ਨੰਗ ਸੀ

ਅੱਜ ਬੈਠਦਾ ਹੈ ਵਿੱਚ ਜਾਕੇ ਸਿਰੇ ਵਾਲਿਆਂ ਭਾਵੇਂ ਹੁੰਦਾਂ ਕਦੇ ਇਹ ਵੀ ਮਲੰਗ ਸੀ

ਅੱਜ ਰੱਖਦਾ ਹੈ ਨਾਲ ਸਕਿਉਰਟੀ ਸਾਡੇ ਕੋਲੋਂ ਉਹਨੂੰ ਡਰ ਆਉਣ ਲੱਗ ਪਿਆ

ਕਲ ਜਿਹੜਾ ਸਾਡੇ ਮੂਹਰੇ ਹੱਥ ਬੰਨੀਂ ਖੜਾ ਸੀ  ਦੇਖੋ ਅੱਜ ਨੇਤਾ ਅਖਵਾਉਣ ਲੱਗ ਪਿਆ

ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.