ਕਵਿਤਾਵਾਂ
‘ਤੀਹ’ ਨੂੰ ਮਾਰਿਆ ਝਾੜੂ ਤਾਂ ਸਫਲ ਜਾਣੋ , ਜੇਕਰ ‘ਸੋਲ਼ਾਂ’ ਨੂੰ ‘ਪੋਚਾ’ ਵੀ ਵੱਜਿਆ ਜੀ!
Page Visitors: 2519
‘ਤੀਹ’ ਨੂੰ ਮਾਰਿਆ ਝਾੜੂ ਤਾਂ ਸਫਲ ਜਾਣੋ ,
ਜੇਕਰ ‘ਸੋਲ਼ਾਂ’ ਨੂੰ ‘ਪੋਚਾ’ ਵੀ ਵੱਜਿਆ ਜੀ!
ਰੱਜ ਰੱਜ ਕੇ ਤੋਲਿਆ ਕੁਫਰ ਜਿੱਦਾਂ
ਲੀਡਰ ਲੋਕਾਂ ਨੂੰ ਆਈ ਨਾ ਲੱਜਿਆ ਜੀ।
ਛੈਂਟਾ ਝੂਠ ਦਾ ਮਾਰਿਆ ਬਹੁਤ ਏਹਨਾਂ
ਐਪਰ ਸੱਚ ਨਾ ਕਿਤੇ ਵੀ ਭੱਜਿਆ ਜੀ।
ਲ਼ਾਲ ਬੱਤੀਆਂ ਵਾਲ਼ਿਆਂ ਅੱਤਿ ਚੁੱਕੀ
ਬੰਦਾ‘ਆਮ’ਹੀ ਆਖਰ ਨੂੰ ਗੱਜਿਆ ਜੀ।
ਨਸ਼ੇ-ਪੱਤੇ ਤੇ ਨ੍ਹੋਟਾਂ ਦਿਆਂ ਲਾਲਚਾਂ ਨੂੰ
ਲਗਦੈ ਲੋਕਾਂ ਨੇ ਐਤਕੀਂ ਤੱਜਿਆ ਜੀ।
ਫਿਰਕੇਦਾਰੀਆਂ ਵੰਡੀਆਂ ਮੇਟ ਕੇ ਤੇ
ਭਾਈ ਚਾਰੇ ਦੀ ਸਾਂਝ ਨੂੰ ਕੱਜਿਆ ਜੀ।
‘ਤੀਹ’ ਨੂੰ ਮਾਰਿਆ ਝਾੜੂ ਤਾਂ ਸਫਲ ਜਾਣੋ
ਜੇਕਰ ‘ਸੋਲ਼ਾਂ’ ਨੂੰ ‘ਪੋਚਾ’ ਵੀ ਵੱਜਿਆ ਜੀ!
ਤਰਲੋਚਨ ਸਿੰਘ ਦੁਪਾਲਪੁਰ